ਕੂੜੇ ਦੇ ਢੇਰ ਲਗਾਉਣ ਵਿੱਚ ਨਗਰ ਕੌਂਸਲ ਹੀ ਮੋਹਰੀ
ਮੁੱਲਾਂਪੁਰ ਦਾਖਾ,19 ਨਵੰਬਰ (ਸਤਵਿੰਦਰ ਸਿੰਘ ਗਿੱਲ)ਭਾਵੇਂ ਮੁੱਲਾਂਪੁਰ ਦਾਖਾ ਸ਼ਹਿਰ ਦੇ ਤੇਰਾਂ ਵਾਰਡਾ, ਮੁੱਲਾਂਪੁਰ ਸ਼ਹਿਰ ਅੰਦਰ ਨਗਰ ਕੌਂਸਲ ਵੱਲੋਂ ਲੋਕਾਂ ਨੂੰ ਸਫਾਈ ਪ੍ਰਤੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਕੂੜੇ ਕਰਕਟ ਤੇ ਗੰਦਗੀ ਦੇ ਢੇਰ ਲਗਾਉਣ ਵਿੱਚ ਨਗਰ ਕੌਂਸਲ ਵੱਲੋਂ ਹੀ ਮੋਹਰੀ ਅਦਾ ਕੀਤਾ ਜਾ ਰਿਹਾ ਹੈ ।ਜਿਸਦੀ ਮਿਸਾਲ ਮੁੱਲਾਂਪੁਰ ਸ਼ਹਿਰ ਦੇ ਜੀਟੀ ਰੋਡ ਨੇੜੇ ਗੁਰਮਤ ਭਵਨ ਨੂੰ ਜਾਂਦੇ ਰਸਤੇ ਤੇ ਦੇਖਣ ਨੂੰ ਮਿਲਦੀ ਹੈ, ਜਿਥੇ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਕੂੜੇ ਗੰਦਗੀ ਦੇ ਵੱਡੇ ਵੱਡੇ ਢੇਰ ਲਗਾਏ ਜਾਂਦੇ ਹਨ ਅਤੇ ਫਿਰ ਸਮਾਂ ਪੈਣ ਤੇ ਇਨਾਂ ਢੇਰਾਂ ਨੂੰ ਹੌਲੀ ਹੌਲੀ ਇੱਥੋਂ ਚੁੱਕਿਆ ਜਾਂਦਾ ਹੈ ਇਸ ਰੋਡ ਤੇ ਲਗਾਤਾਰ ਗੰਦਗੀ ਦੇ ਢੇਰ ਲੱਗੇ ਹੋਣ ਕਾਰਨ ਰਾਹਗੀਰਾਂ ਨੂੰ ਜਿੱਥੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਹੀ ਇਥੋਂ ਦੇ ਦੁਕਾਨਦਾਰਾਂ ਨੂੰ ਵੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰ ਬਿੰਦਰ ਸਿੰਘ ਅਤੇ ਹੋਰ ਦੁਕਾਨਦਾਰਾਂ ਨੇ ਦੱਸਿਆ ਕਿ ਇੱਥੇ ਲਗਾਤਾਰ ਗੰਦਗੀ ਦੇ ਢੇਰ ਲੱਗੇ ਹੋਣ ਦੇ ਕਾਰਨ ਗਾਹਕਾ ਨੂੰ ਖੜਨ ਵਿੱਚ ਜਿੱਥੇ ਪਰੇਸ਼ਾਨੀ ਆਉਂਦੀ ਹੈ ਤੇ ਹੀ ਸਾਨੂੰ ਵੀ ਹਰ ਸਮੇਂ ਗੰਦਗੀ ਵਿੱਚ ਰਹਿਣ ਕਾਰਨ ਬਿਮਾਰੀਆਂ ਲੱਗਣ ਦਾ ਡਰ ਲੱਗਾ ਰਹਿੰਦਾ ਹੈ। ਉਹਨਾਂ ਦੱਸਿਆ ਕੀ ਅਸੀਂ ਕਈ ਵਾਰ ਨਗਰ ਕੌਂਸਲ ਅਧਿਕਾਰੀਆਂ ਨੂੰ ਬੇਨਤੀ ਕਰ ਚੁੱਕੇ ਹਾਂ ਕਿ ਗੰਦਗੀ ਕਿਤੇ ਹੋਰ ਸੁੱਟੀ ਜਾਵੇ ਪਰ ਸਾਡੀ ਬੇਨਤੀ ਦਾ ਉਹਨਾਂ ਤੇ ਕੋਈ ਵੀ ਅਸਰ ਨਹੀਂ ਹੁੰਦਾ। ਯੋਗ ਹੈ ਕਿ ਇਸ ਰਸਤੇ ਉਪਰ ਦੀ ਲੋਕ ਗੁਰਮਤ ਭਵਨ ,ਵਿਦਿਆਰਥੀ ਸਰਕਾਰੀ ਹਾਈ ਸਕੂਲ ਅੱਡਾ ਦਾਖਾ ,ਜੈਨ ਭਵਨ, ਸ਼ਮਸ਼ਾਨ ਘਾਟ, ਗਊਸ਼ਾਲਾ ਨੂੰ
ਵੀ ਆਉਂਦੇ ਜਾਂਦੇ ਹਨ, ਗੰਦਗੀ ਦੇ ਢੇਰਾਂ ਉੱਪਰ ਅਵਾਰਾ ਗਊਆਂ ,ਅਵਾਰਾ ਕੁੱਤੇ ਹਰ ਸਮੇਂ ਖਤਰਨਾਕ ਰੂਪ ਧਾਰਨ ਕਰੀ ਰੱਖਦੇ ਹਨ।