ਫ਼ਰੀਦਕੋਟ ,10 ਨਵੰਬਰ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ ) ਹਿੰਦੀ ਸਿਨੇਮਾਂ ਦੀਆਂ 'ਅਰਜੁਨ', 'ਡਕੈਤ', 'ਨਾਮ', 'ਜਯ ਵਿਕ੍ਰਾਤਾਂ' ਆਦਿ ਜਿਹੀਆਂ ਬੇਸ਼ੁਮਾਰ ਬਹ-ੁਚਰਚਿਤ ਅਤੇ ਸਫਲ ਫਿਲਮਾਂ ਨਾਲ ਐਕਸ਼ਨ ਡਾਇਰੈਕਟਰ ਦੇ ਤੌਰ ਤੇ ਜੁੜੇ ਰਹੇ ਅਤੇ ਬਤੌਰ ਅਦਾਕਾਰ 'ਸਰਪੰਚ', 'ਨਿੰਮੋ', 'ਬਟਵਾਰਾ', 'ਬਲਵੀਰੋ ਭਾਬੀ' ਵਿਚ ਲੀਡਿੰਗ ਭੂਮਿਕਾਵਾਂ ਅਦਾ ਕਰ ਚੁੱਕੇ ਮੋਹਨ ਬੱਗੜ੍ਹ ਵੱਲੋਂ ਇਲਾਕੇ ਦੇ ਉਭਰਦੇ ਸਾਹਿਤਕਾਰ ਸ਼ਿਵਨਾਥ ਦਰਦੀ ਦੀ ਨਵੀਂ ਕਾਵਿ- ਪੁਸਤਕ 'ਦੁਖਿਆਰੇ ਲੋਕ' ਨੂੰ ਆਪਣੇ ਜੱਦੀ ਗ੍ਰਹਿ ਨਗਰ ਵਿਖੇ ਕਰਵਾਏ ਇਕ ਵਿਸ਼ੇਸ਼ ਮਿਲਣੀ ਸਮਾਰੋਹ ਦੌਰਾਨ ਲੋਕ-ਅਰਪਣ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਨ ਤੋਂ ਇਲਾਵਾ ਪਿੰਡ ਦੀਆਂ ਮੋਹਤਬਰ ਸ਼ਖਸ਼ੀਅਤਾਂ ਵੀ ਹਾਜਰ ਸਨ। ਇਸ ਸਮੇਂ ਪੁਸਤਕ ਦੇ ਰਸਮੀ ਵਿਮੋਚਨ ਉਪਰੰਤ ਲੇਖਕ ਦਰਦੀ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਬਾਲੀਵੁੱਡ ਦੀ ਅਜ਼ੀਮ ਤਰੀਨ ਸ਼ਖਸ਼ੀਅਤ ਮੋਹਨ ਬੱਗੜ੍ਹ ਨੇ ਕਿਹਾ ਕਿ ਛੋਟੀ ਜਿਹੀ ਉਮਰ ਵਿਚ ਸਾਹਿਤਕ ਖਿੱਤੇ ਵਿਚ ਚੋਖੀ ਭੱਲ ਸਥਾਪਿਤ ਕਰ ਚੁੱਕੇ ਇਸ ਹੋਣਹਾਰ ਲੇਖਕ ਨੂੰ ਉਹ ਆਪਣੇ ਵੱਲੋਂ ਸ਼ੁਭਕਾਮਨਾਵਾਂ ਭੇਂਟ ਕਰਦੇ ਹਨ ਅਤੇ ਉਮੀਦ ਕਰਦੇ ਹਾਂ ਕਿ ਸਮਾਜਿਕ ਸਰੋਕਾਰਾਂ ਦੀ ਪੂਰਤੀ ਦੇ ਨਾਲ- ਨਾਲ ਪੰਜਾਬੀ ਸਾਹਿਤ ਦੀ ਪ੍ਰਫੁੱਲਤਾਂ ਵਿਚ ਅਹਿਮ ਯੋਗਦਾਨ ਦੇ ਰਹੇ ਇਸ ਨੌਜਵਾਨ ਅਤੇ ਪ੍ਰਤਿਭਾਵਾਨ ਲੇਖਕ ਵੱਲੋਂ ਕੀਤੀਆਂ ਜਾ ਰਹੀ ਇੰਨ੍ਹਾਂ ਮਿਆਰੀ ਕੋਸ਼ਿਸ਼ਾਂ ਦਾ ਸਿਲਸਿਲਾ ਅਗਾਂਹ ਵੀ ਇਸੇ ਤਰ੍ਹਾਂ ਜਾਰੀ ਰਹੇਗਾ।
ਉਕਤ ਮੌਕੇ ਪੁੱਜੀਆਂ ਹਸਤੀਆਂ ਅਤੇ ਬੇਹਤਰੀਣ ਐਕਸ਼ਨ ਡਾਇਰੈਕਟਰ ਅਤੇ ਅਦਾਕਾਰ ਸ. ਮੋਹਨ ਬੱਗੜ੍ਹ ਦਾ ਧੰਨਵਾਦ ਕਰਦਿਆਂ ਲੇਖਕ ਦਰਦੀ ਨੇ ਕਿਹਾ ਕਿ ਉਸ ਲਈ ਅੱਜ ਦਾ ਦਿਨ ਬਹੁਤ ਹੀ ਖੁਸ਼ਕਿਸਮਤੀ ਅਤੇ ਮਾਣ ਭਰਿਆ ਹੈ ਕਿ ਮੁੰਬਈਆਂ ਨਗਰੀ ਦੀ ਇਕ ਮਾਣਮੱਤੀ ਸ਼ਖਸ਼ੀਅਤ ਵੱਲੋਂ ਆਪਣੇ ਹੱਥੀ ਉਨਾਂ ਦੀ ਨਵੀਂ ਪੁਸਤਕ ਨੂੰ ਲੋਕ ਅਰਪਣ ਕੀਤਾ ਗਿਆ ਹੈ, ਜਿਸ ਨਾਲ ਉਹ ਅਪਣੇ ਆਪ ਤੇ ਕਾਫੀ ਫ਼ਖ਼ਰ ਮਹਿਸੂਸ ਕਰ ਰਹੇ ਹਨ। ਇਸ ਮੌਕੇ ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਲੇਖਕ ਸ਼ਿਵਨਾਥ ਦਰਦੀ ਨੇ ਅੱਗੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਇਸ ਨਵੀਂ ਪੁਸਤਕ ਵਿਚ ਮਿਆਰੀ ਅਤੇ ਜਿੰਦਗੀ ਅਤੇ ਸਮਾਜ ਦੀਆਂ ਤਲਖ ਹਕੀਕਤਾਂ ਨੂੰ ਬਿਆਂ ਕਰਦੀਆਂ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ , ਜਿਸ ਵਿਚ ਖੁਸ਼ੀਆਂ, ਗਮੀਆਂ ਭਰੇ ਹਰ ਸਾਹਿਤਕ ਰੰਗ ਦਾ ਪਾਠਕ ਭਰਪੂਰ ਆਨੰਦ ਮਾਨਣਗੇ।
ਉਨ੍ਹਾਂ ਦੱਸਿਆ ਕਿ ਇਹ ਪੁਸਤਕ ਉਨਾਂ ਦੇ ਪਿਤਾ ਸਵ. ਕਿ੍ਸ਼ਨ ਲਾਲ ਅਤੇ ਮਾਤਾ ਸਵ. ਸ੍ਰੀਮਤੀ ਮਨਜੀਤ ਕੌਰ ਨੂੰ ਸਮਰਪਿਤ ਹੈ, ਜੋ ਚਾਹੇ ਅੱਜ ਉਨਾਂ ਦੇ ਪਰਿਵਾਰ ਵਿਚਕਾਰ ਨਹੀਂ ਹਨ, ਪਰ ਉਨਾਂ ਵੱਲੋਂ ਸੱਚ ਤੇ ਚੱਲਣ ਅਤੇ ਦੀਨ ਦੁਖੀਆਂ ਦੀ ਸੇਵਾ ਕਰਨ ਦੇ ਵਿਖਾਏ ਮਾਰਗਦਰਸ਼ਨ ਤੇ ਉਹ ਹਮੇਸ਼ਾ ਚੱਲਦੇ ਰਹਿਣਗੇ ਅਤੇ ਸਾਹਿਤਕ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਵੱਧ ਚੜ੍ਹ ਕੇ ਆਪਣੀਆਂ ਜਿੰਮੇਵਾਰੀਆਂ ਨਿਭਾਉਂਦੇ ਰਹਿਣਗੇ। ਜਿਕਰਯੋਗ ਹੈ ਕਿ ਦੀ ਪਿ੍ਰੰਟ ਐਕਸਲ ਸੁਮੀਤ ਵੱਲੋਂ ਪਬਲਿਸ਼ ਕੀਤੀ ਗਈ ਉਕਤ ਪੁਸਤਕ ਨੂੰ ਵਜੂਦ ਅਤੇ ਸੋਹਣਾ ਮੁਹਾਂਦਰਾ ਦੇਣ ਵਿਚ ਸਾਹਿਤਕ ਖੇਤਰ ਦੀਆਂ ਉੱਘੀਆਂ ਸ਼ਖਸ਼ੀਅਤਾਂ ਗਿਆਨੀ ਮੁਖਤਿਆਰ ਸਿੰਘ ਵੰਗੜ੍ਹ ਫ਼ਰੀਦਕੋਟੀਆ ਆਦਿ ਵੱਲੋਂ ਅਹਿਮ ਯੋਗਦਾਨ ਦਿੱਤਾ ਗਿਆ ਹੈ।