ਜਗਰਾਉਂ, ਸਤੰਬਰ 2019 -( ਜਸਮੇਲ ਸਿੰਘ ਗਾਲਿਬ,ਰਾਣਾ ਸੇਖਦੌਲਤ,ਮਨਜਿੰਦਰ ਗਿੱਲ )-
ਜਗਰਾਓਂ ਦੇ ਨਜਦੀਕ ਪਿੰਡ ਸੇਰਪੁਰ ਖੁਰਦ ਦੇ ਗੁਰਦੁਆਰਾ ਸਾਹਿਬ ਦੇ ਬਿਜਲੀ ਦੇ ਸ਼ਾਟ ਸਰਕਟ ਨਾਲ ਲੱਗੀ ਅੱਗ ਕਾਰਨ ਸ੍ਰੀ ਸੱਚਖੰਡ ਸਾਹਿਬ ਦੇ ਉੱਪਰ ਬਣੇ ਗੁਰੂ ਸਾਹਿਬ ਦੇ ਸੁਖਆਸਨ ਵਾਲੇ ਕਮਰੇ 'ਚ ਸੁਭਾਏਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਪਾਵਨ ਸਰੂਪ ਅਗਨ ਭੇਂਟ ਹੋ ਗਏ। ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਤੋਂ ਪਿੰਡ ਦੇ ਕਿਸੇ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਪਣੇ ਘਰ ਲੈ ਕੇ ਜਾਣੇ ਸਨ। ਜਿਸਦੀ ਤਿਆਰੀ ਲਈ ਗ੍ਰੰਥੀ ਸਿੰਘ ਨੇ ਗੁਰਦੁਆਰਾ ਾਸਹਿਬ ਦੇ ਸੱਚਖੰਡ ਸਾਹਿਬ ਵਿਚ ਲੱਗੇ ਹੋਏ ਏ. ਸੀ ਨੂੰ ਚਾਲੂ ਕਰ ਦਿਤਾ ਅਤੇ ਖੁਦ ਹੇਠਾਂ ਆ ਗਿਆ। ਇਸ ਦੌਰਾਨ ਏ. ਸੀ. ਤੋਂ ਸ਼ਾਟ ਸਰਕਟ ਨਾਲ ਅੱਗ ਲੱਗ ਗਈ। ਜੋ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਗਈ। ਜਿਸ 'ਤੇ ਗੁਰਦੁਆਰਾ ਸਾਹਿਬ 'ਤੋਂ ਅਨਾਉਸਮੈਟ ਕੀਤੀ ਗਈ , ਸੁਣਦੇ ਹੀ ਪਿੰਡ ਵਾਸੀ ਇਕੱਠੇ ਹੋਏ ਅਤੇ ਉਨ੍ਹਾਂ ਲੰਬੀ ਜੱਦੋਜਹਿਦ 'ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ, ਪਰ ਇਸ ਹਾਦਸੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 8 ਪਵਿੱਤਰ ਸਰੂਪ ਨੁਕਸਾਨੇ ਗਏ। ਜਿਨ੍ਹਾਂ ਵਿਚੋਂ ਪੰਜ ਸਰੂਪ ਪੂਰੀ ਤਰਾਂ ਅਗਨ ਭੇਟ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਾਬਿਕਾ ਐਸ ਜੀ ਪੀ ਸੀ ਮੈਂਬਰ ਹਰਸੁਰੀਦਰ ਸਿੰਘ ਗਿੱਲ ,ਐਸ. ਪੀ. ਜਸਵਿੰਦਰ ਸਿੰਘ, ਡੀ. ਐਸ. ਪੀ ਗੁਰਦੀਪ ਸਿੰਘ ਅਤੇ ਪੁਲਿਸ ਚੌਕੀ ਗਾਲਿਬ ਤੋਂ ਏ. ਐਸ. ਆਈ ਪਰਮਜੀਤ ਸਿੰਘ ਪਹੁੰਚੇ। ਪੁਲਿਸ ਵਲੋਂ ਗੁਰਦੁਆਰਾ ਸਾਹਿਬ ਦੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਗਈ। ਅਗਨ ਭੇਂਟ ਹੋਏ ਪਾਵਨ ਸਰੂਪ ਪਿੰਡ ਰਾਮਗੜ੍ਹ ਵਿਖੇ ਭੇਜ ਦਿਤੇ ਗਏ।