ਮੁੱਲਾਂਪੁਰ ਦਾਖਾ 28 ਅਕਤੂਬਰ (ਸਤਵਿੰਦਰ ਸਿੰਘ ਗਿੱਲ) – ਹਲਕਾ ਦਾਖਾ ਅਧੀਂਨ ਪੈਂਦੇ ਪਿੰਡ ਹਸਨਪੁਰ ਵਿਖੇ ਦੋ ਭੈਣਾਂ ਦਾ ਜਮੀਨੀ ਵਿਵਾਦ ਦਿਨੋਂ-ਦਿਨ ਵੱਧ ਰਿਹਾ ਹੈ। ਸੁਖਵਿੰਦਰ ਕੌਰ ਸਪੁੱਤਰੀ ਕੋਮਲ ਸਿੰਘ ਵਾਸੀ ਹਸਨਪੁਰ ਨੇ ਅੱਜ ਸਥਾਨਕ ਕਸਬੇ ਅੰਦਰ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਹਸਨਪੁਰ ਵਾਲੀ ਜਮੀਨ ਉਸਦੀ ਖੁਦ ਦੀ ਖ੍ਰੀਦੀ ਹੋਈ ਹੈ, ਜਿਸਦਾ ਉਸਦੇ ਕੋਲ ਮਾਲਕਾਨਾ ਹੱਕ ਹੈ। ਉਸਦੀ ਭੈਣ ਸੁਖਜੀਤ ਕੌਰ ਜਾਣ ਬੁੱਝ ਕੇ ਮੀਡੀਆਂ ਅਤੇ ਅਫਸ਼ਰ ਸਾਹਿਬਾਨਾਂ ਨੂੰ ਗੁੰਮਰਾਹ ਕਰ ਰਹੀ ਹੈ।
ਸੁਖਵਿੰਦਰ ਕੌਰ ਨੇ ਕਿਹਾ ਕਿ ਉਕਤ ਜਮੀਨ ਜੱਦੀ ਪੁਸ਼ਤੀ ਨਹੀਂ ਬਲਕਿ ਉਸਨੇ ਖੁਦ ਜਮੀਨ ਖ੍ਰੀਦੀ ਸੀ ਜਿਸਦੀਆਂ ਦੀਆਂ ਸਾਰੀਆਂ ਰਜਿਸਟਰੀਆਂ ਉਸਦੇ ਨਾਮ ਤੇ ਕੋਲ ਹਨ। ਉਸਨੇ 1989 ਤੋਂ ਜਮੀਨ ਖ੍ਰੀਦਣ ਸ਼ੁਰੂ ਕੀਤੀ ਸੀ ਜੋ ਕਿ ਵੱਖ-ਵੱਖ ਤਰੀਕਾਂ ਦੌਰਾਨ ਪਿੰਡ ਹਸਨਪੁਰ, ਪਮਾਲ ਅਤੇ ਗਾਲਿਬ ਕਲਾਂ ਵਿਖੇ ਖ੍ਰੀਦੀ ਗਈ ਹੈ, ਬਕਾਇਦਾ ਜੋ ਟਿਊਬਵੈੱਲ ਕੁਨਕੈਸ਼ਨ ਹਨ ਉਹ ਵੀ ਉਸਦੇ ਨਾਮ ਪਰ ਹਨ। ਬੀਬੀ ਸੁਖਵਿੰਦਰ ਕੌਰ ਨੇ ਕਿਹਾ ਕਿ ਇਸ ਜਮੀਨ ਨਾਲ ਉਸਦੀ ਛੋਟੀ ਭੈਣ ਬੀਬੀ ਸੁਖਜੀਤ ਕੌਰ ਦਾ ਕੋਈ ਵੀ ਲੈਣ-ਦੇਣਾ ਨਹੀਂ ਹੈ।
ਸੁਖਵਿੰਦਰ ਕੌਰ ਦਾ ਤਾਂ ਇਹ ਵੀ ਕਹਿਣਾ ਹੈ ਕਿ ਸੁਖਜੀਤ ਕੌਰ ਬਹੁਤ ਹੀ ਚਤੁਰ ਚਲਾਕ ਹੈ, ਜਿਸਨੇ ਕਾਂਗਰਸ ਦੇ ਰਾਜ ਸਮੇਂ ਚੇਅਰਪਰਸਨ ਹੁੰਦਿਆ ਉਸ ਨਾਲ ਵਧੀਕੀਆਂ ਕੀਤੀਆਂ। ਪਰ ਮੌਜ਼ੂਦਾਂ ਆਪ ਸਰਕਾਰ ਨੇ ਉਸਦੀ ਬਾਂਹ ਫੜ੍ਹੀ ਹੈ। ਬੀਬੀ ਸੁਖਵਿੰਦਰ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ, ਵਿਧਾਇਕ ਸਰਬਜੀਤ ਕੌਰ ਮਾਣੂੰਕੇ ਅਤੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਯਤਨਾਂ ਸਦਕਾ ਉਸਨੂੰ ਸੁਖ ਦਾ ਸਾਹ ਆਇਆ ਹੈ। ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ. ਜਗਰਾਓ ਸ੍ਰ ਨਵਨੀਤ ਸਿੰਘ ਬੈਂਸ ਅਤੇ ਐੱਸ.ਐੱਚ.ਓ ਸਿਕੰਦਰ ਸਿੰਘ ਚੀਮਾਂ ਬਹੁਤ ਹੀ ਸੱਚੇ ਤੇ ਇਮਾਨਦਾਰ ਦੱਸਿਆ ਜਿਨ੍ਹਾਂ ਦੀ ਬਦੌਲਤ ਉਹ ਜਮੀਨ ਦੀ ਮਾਲਕਣ ਬਣੀ ਹੈ।
ਸੁਖਵਿੰਦਰ ਕੌਰ ਨੇ ਇਹ ਵੀ ਪੱਤਰਕਾਰਾਂ ਨੂੰ ਦੱਸਿਆ ਕਿ ਸੁਖਜੀਤ ਕੌਰ ਵੱਲੋਂ ਸਾਬਕਾ ਸਰਪੰਚ ਦਵਿੰਦਰ ਸਿੰਘ ਰੂਪਾ ਪੱਤੀ ਤੇ ਲਾਏ ਦੋਸ਼ ਝੂਠੇ ਤੇ ਬੇਬੁਨਿਆਦ ਹਨ, ਕਿਉਂਕਿ ਦਵਿੰਦਰ ਸਿੰਘ ਨੇ ਤਾਂ ਇਨਸਾਨੀਅਤ ਨਾਤੇ ਉਸਦੀ ਮੱਦਦ ਕੀਤੀ ਹੈ ਕਿਉਂਕਿ ਉਹ ਮਾਨਸਿਕ ਤੌਰ ਤੇ ਪ੍ਰਪੱਕ ਨਹੀਂ ਤੇ ਅੱਜ ਉਸਨੂੰ ਬੁਖਾਰ ਵੀ ਹੈ।