ਹਰੇਕ ਵਰਕਰ ਨੂੰ ਮਿਲੇਗਾ ਬਰਾਬਰ ਦਾ ਸਨਮਾਨ - ਅਮੀਵਾਲਾ
ਫਤਿਹਗੜ੍ਹ ਪੰਜਤੂਰ ,10 ਅਕਤੂਬਰ (ਉਂਕਾਰ ਸਿੰਘ, ਗੁਰਮੀਤ ਸਿੰਘ) ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ, ਸੂਬਾ ਸਕੱਤਰ ਮਲਕੀਤ ਸਿੰਘ ਅਮੀਵਾਲਾ, ਮਲੂਕ ਸਿੰਘ ਮਸਤੇਵਾਲਾ ਨੰਬਰਦਾਰ,ਸਹਿਰੀ ਪ੍ਰਧਾਨ ਗੁਰਮੇਲ ਸਿੰਘ ਗਿੱਲ, ਕੋਰ ਕਮੇਟੀ ਮੈਂਬਰ ਬਾਜ ਸਿੰਘ ਸੰਗਲਾ, ਮੁਖਤਿਆਰ ਸਿੰਘ ਚੱਕ ਸਿੰਘ ਪੁਰਾ ਇਹਨਾਂ ਆਗੂਆਂ ਦੀ ਅਗਵਾਈ ਹੇਠ ਪਿੰਡ ਮੰਝਲੀ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਸਰਬਸਮਤੀ ਨਾਲ ਮਤਾ ਪਾਸ ਕਰਕੇ ਪਿੰਡ ਮੰਝਲੀ ਦੀ ਇਕਾਈ ਬਣਾਈ ਗਈ ਜਿਸ ਵਿੱਚ ਇਕਾਈ ਪ੍ਰਧਾਨ ਜਸਵਿੰਦਰ ਸਿੰਘ ਮੰਝਲੀ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ, ਮੀਤ ਪ੍ਰਧਾਨ ਸੁਖਦੇਵ ਸਿੰਘ, ਲਵਜੀਤ ਸਿੰਘ, ਜਨਰਲ ਸਕੱਤਰ ਸਵਰਨ ਸਿੰਘ, ਸਕੱਤਰ ਰੂਪ ਸਿੰਘ, ਪ੍ਰਚਾਰ ਸਕੱਤਰ ਗੁਰਨਾਮ ਸਿੰਘ, ਪ੍ਰੇਸ ਸਕੱਤਰ ਸਵਰਨ ਸਿੰਘ, ਕੈਸ਼ੀਅਰ ਸੁਬੇਗ ਸਿੰਘ, ਸੇਕਟਰੀ ਜਸਵੰਤ ਸਿੰਘ, ਐਗਜਿਕਟਿਵ ਮੇਂਬਰ ਹਰਮੇਸ਼ ਸਿੰਘ, ਮੇਂਬਰ ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਮਲੂਕ ਸਿੰਘ, ਸਮੁੱਚੀ ਟੀਮ ਦੀ ਨਵ ਨਿਯੁਕਤ ਭਰਤੀ ਕੀਤੀ ਗਈ। ਇਸ ਸਮੇਂ ਬਹਿਰਾਮਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਮਾਂ ਮੰਗ ਕਰਦਾ ਹਰੇਕ ਪਿੰਡ ਵਿੱਚੋਂ ਕਿਸਾਨਾਂ, ਮਜ਼ਦੂਰਾਂ ਦੀ ਭਰਤੀ ਕਰਕੇ ਜਥੇਬੰਦੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੁੱਖ ਮੰਗਾਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮਨਵਾਈਆ ਜਾਣਗੀਆਂ । ਜਿਵੇ ਹੜ ਪੀੜਤਾਂ ਨੂੰ ਮੁਆਵਜ਼ਾ, ਫਸਲਾਂ ਦੇ ਭਾਅ ਸੂਚਕ ਅੰਕ ਨਾਲ ਜੜਾਉਣ ਲਈ ਐਮ ਐਸ ਪੀ ਲੇਣਾ, ਕਿਸਾਨਾਂ ਮਜ਼ਦੂਰਾਂ ਤੇ ਬੇਧਾਸਾ ਚੜਿਆ ਕਰਜਾ ਮੁਕਤ ਕਰਵਾਉਣਾ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ, ਇਹਨਾਂ ਮੁੱਦਿਆ ਤੇ ਲਗਾਤਾਰ ਸਘੰਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੋਕੇ ਕਿਸਾਨ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜਰ ਸਨ।