1 ਕਿਲੋ 230 ਗ੍ਰਾਮ ਸੋਨਾ ਪੇਸਟ ਬ੍ਰਾਮਦ
ਲੁਧਿਆਣਾ, 10 ਸਤੰਬਰ (ਟੀ. ਕੇ.) ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਖਿਲਾਫ ਐਕਸ਼ਨ ਲੈਂਦੇ ਹੋਏ ਹਰਮੀਤ ਸਿੰਘ ਹੁੰਦਲ ਪੀ.ਪੀ.ਐਸ. ਡੀ.ਸੀ.ਪੀ .ਇੰਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਰੁਪਿੰਦਰ ਕੌਰ ਸਰਾਂ ਪੀ.ਪੀ.ਐਸ, ਏ.ਡੀ.ਸੀ.ਪੀ. ਇੰਨਵੈਸਟੀਗੇਸ਼ਨ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ, ਏ.ਸੀ.ਪੀ ਡਿਟੈਕਟਿਵ-2, ਲੁਧਿਆਣਾ ਦੀ ਅਗਵਾਈ ਹੇਠ ੀਂਸ਼ਫ ਬੇਅੰਤ ਜੁਨੇਜਾ, ਇੰਚਾਰਜ ਕਰਾਇਮ ਬ੍ਰਾਂਚ-2 ਲੁਧਿਆਣਾ ਦੀ ਪੁਲਿਸ ਪਾਰਟੀ ਨੂੰ ਚੈਕਿੰਗ ਦੌੋਰਾਨ ਇਤਲਾਹ ਮਿਲੀ ਸੀ ਕਿ ਆਜਾਦ ਸਿੰਘ, ਆਸ਼ੂ ਕੁਮਾਰ ਉਰਫ ਆਸ਼ੂ, ਪੁਨੀਤ ਸਿੰਘ ਉਰਫ ਗੁਰੁੂ ਉਰਫ ਪੰਕਜ ਜੋ ਅਜਾਦ ਕੁਮਾਰ ਦਾ ਜੀਜਾ ਹੈ ਅਤੇ ਪਰਵਿੰਦਰ ਸਿੰਘ ਜੋ ਪੁਨੀਤ ਸਿੰਘ ਉਰਫ ਗੁਰੁੂ ਉਰਫ ਪੰਕਜ ਦਾ ਜਾਣਕਾਰ ਹੈ ਨਾਲ ਮਿਲਕੇ ਨਜਾਇਜ ਤੌਰ 'ਤੇ ਸੋਨੇ ਦੀ ਸਮੱਗਲਿੰਗ ਕਰਨ ਦਾ ਧੰਦਾ ਕਰਦੇ ਹਨ।ਆਜਾਦ ਸਿੰਘ ਅਤੇ ਆਸ਼ੂ ਕੁਮਾਰ ਉਰਫ ਆਸ਼ੂ ਅੱਜ ਵੀ ਦੋਵੇਂ ਜਣੇ ਪੁਨੀਤ ਸਿੰਘ ਉਰਫ ਗੁਰੂ ਉਰਫ ਪੰਕਜ ਅਤੇ ਪਰਵਿੰਦਰ ਸਿੰਘ ਵੱਲੋਂ ਭੇਜੀ ਸੋਨੇ ਦੀ ਖੇਪ ਅੰਮ੍ਰਿਤਸਰ ਤੋਂ ਲੈ ਕੇ ਆਏ ਹਨ ਅਤੇ ਗਰੀਨ ਲੈਂਡ ਸਕੂਲ ਜਲੰਧਰ ਬਾਈਪਾਸ ਲੁਧਿਆਣਾ ਨੇੜੇ ਪੈਂਦੇ ਪੈਟਰੋਲ ਪੰਪ ਦੇ ਸਾਹਮਣੇ ਜੀ.ਟੀ.ਰੋਡ ਪਰ ਖੜ੍ਹੇ ਕਿਸੇ ਦੀ ਉਡੀਕ ਕਰ ਰਹੇ ਹਨ, ਜਿਨ੍ਹਾਂ ਕੋਲ ਨਜਾਇਜ ਅਸਲਾ ਵੀ ਹੈ ਦੇ ਖਿਲਾਫ ਮੁਕੱਦਮਾ ਨੰਬਰ 163 ਮਿਤੀ 09.09.2023 ਅੰਡਰ ਸੈਕਸ਼ਨ 25/54/59 ਆਰਮਜ ਐਕਟ ਅਧੀਨ ਥਾਣਾ ਸਲੇਮ ਟਾਬਰੀ ਲੁਧਿਆਣਾ ਵਿਚ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਆਜਾਦ ਸਿੰਘ ਅਤੇ ਆਸ਼ੂ ਕੁਮਾਰ ਉਰਫ ਆਸ਼ੂ ਨੂੰ ਗ੍ਰਿਫਤਾਰ ਕਰਕੇ ਉਹਨਾ ਕੋਲੋਂ 01 ਕਿਲੋ ਗ੍ਰਾਮ ਸੋਨਾ ਪੇਸਟ ਅਤੇ 01 ਪਿਸਟਲ, 32 ਬੋਰ ਦੇਸੀ ਅਤੇ 05 ਰੌੰਦ 32 ਬੋਰ ਜਿੰਦਾ ਬ੍ਰਾਮਦ ਕੀਤਾ ਹੈ।ਦੋਸ਼ੀ ਆਸ਼ੂ ਕੁਮਾਰ ਦੀ ਨਿਸ਼ਾਨਦੇਹੀ 'ਤੇ ਉਸ ਦੇ ਕਿਰਾਏ ਵਾਲੇ ਕਮਰੇ ਅੰਮ੍ਰਿਤਸਰ ਵਿੱਚੋ 230 ਗ੍ਰਾਮ ਸੋਨਾ ਪੇਸਟ ਬ੍ਰਾਮਦ ਕਰਵਾ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ।ਜਿਸ ਸਬੰਧੀ ਕਸਟਮ ਵਿਭਾਗ ਨੂੰ ਵੀ ਜਾਣੂ ਕਰਵਾਇਆ ਗਿਆ ਹੈ। ਪੁਲਿਸ ਮੁਤਾਬਿਕ ਦੋਸ਼ੀਆਂ ਕੋਲੋਂ ਕੀਤੀ ਗਈ ਪੁੱਛ-ਗਿੱਛ ਦੌੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੁਨੀਤ ਸਿੰਘ ਉਰਫ ਗੁਰੂ ਆਜਾਦ ਸਿੰਘ ਨੂੰ ਦੁਬਈ ਤੋਂ ਆਉਣ ਵਾਲੇ ਯਾਤਰੀ ਦੀ ਫੋਟੋ ਵੱਟਸਐਪ ਕਰਦਾ ਹੈ।ਆਜਾਦ ਸਿੰਘ ਅਤੇ ਆਸ਼ੂ ਏਅਰ ਪੋਰਟ 'ਤੇ ਪਹੁੰਚ ਕੇ ਉਸ ਵਿਅਕਤੀ ਨੂੰ ਪਹਿਚਾਣ ਕੇ ਉਸ ਕੋਲੋਂ ਸੋਨੇ ਦੀ ਖੇਪ ਹਾਸਲ ਕਰ ਲੈਂਦੇ ਹਨ ਅਤੇ ਉਸ ਨੂੰ ਪੁੱਛਦੇ ਹਨ ਕਿ ਰਸਤੇ ਵਿੱਚ ਥੋਨੂੰ ਕੋਈ ਪ੍ਰੇਸ਼ਾਨੀ ਤਾਂ ਨਹੀ ਆਈ ਅਤੇ ਉਸ ਨੂੰ ਸੋਨਾ ਲਿਆਉਣ ਬਦਲੇ 20,000 ਰੁਪਏ ਨਗਦ ਦੇ ਦਿੰਦੇ ਹਨ।ਇਹ ਦੋਸ਼ੀ ਅਜਾਦ ਸਿੰਘ ਆਪਣੇ ਸਾਥੀ ਆਸ਼ੂ ਕੁਮਾਰ ਉਰਫ ਆਸ਼ੂ ਨਾਲ ਮਿਲ ਕੇ ਪਿਛਲੇ 2 ਮਹੀਨਿਆਂ ਤੋਂ ਅੰਮ੍ਰਿਤਸਰ ਦੇ ਵੱਖ ਵੱਖ ਹੋਟਲਾਂ ਵਿੱਚ ਠਹਿਰ ਕੇ ਆਪਣੇ ਜੀਜੇ ਪੁਨੀਤ ਸਿੰਘ ਉਰਫ ਗੁਰੁ ਵੱਲੋਂ ਕਰੀਬ 50 ਵਾਰ ਭੇਜੀ ਸੋਨੇ ਦੀ ਖੇਪ ਵੱਖ-ਵੱਖ ਟਿਕਾਣਿਆਂ 'ਤੇ ਦਿੱਲੀ ਦੇ ਰਹਿਣ ਵਾਲੇ ਵਿਅਕਤੀਆਂ ਨੂੰ ਪਹੁੰਚਾ ਚੁਕੇ ਹਨ।
ਪੁਲਿਸ ਪਾਰਟੀ ਵਲੋਂ
ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦਾ ਵੇਰਵਾ
-01
ਆਜਾਦ ਸਿੰਘ ਪੁੱਤਰ ਤੇਲੂ ਰਾਮ ਵਾਸੀ ਪਿੰਡ ਗੜੋਲਾ ਥਾਣਾ ਗਾਗਾੜੇੜੀ ਜਿਲਾ ਸਹਾਰਨਪੁਰ ਯੂ.ਪੀ ਹਾਲ ਵਾਸੀ ਕਿਰਾਏਦਾਰ ਗਲੀ ਨੰਬਰ 03 ਮੁਹੱਲਾ ਸੁਦਰਸ਼ਨ ਨਗਰ 100 ਫੁੱਟੀ ਸੜਕ ਨੇੜੇ ਹਨੂੰਮਾਨ ਮੰਦਿਰ ਸੁਲਤਾਨਵਿੰਡ ਰੋਡ ਥਾਣਾ ਬੀ ਡਵੀਜਨ ਅੰਮ੍ਰਿਤਸਰ।
ਉਮਰ :-30 ਸਾਲ
ਪੜ੍ਹਾਈ-ਬਾਰਵੀਂ ਪਾਸ
ਕੰਮਕਾਰ-ਪਿੰਡ ਤੇਜੂਪੁਰ ਜਿਲਾ ਹਰਿਦੁਆਰ ਉਤਰਾਖੰਡ ਵਿਖੇ ਮੋਬਾਇਲ ਰਿਪੇਅਰ ਦੀ ਦੁਕਾਨ ਕਰਦਾ ਹੈ ।
ਦੋਸ਼ੀ ਗ੍ਰਿਫਤਾਰ (09.09.2023)
01 ਕਿਲੋ ਗ੍ਰਾਮ ਸੋਨਾ ਪੇਸਟ
02 ਰੌਂਦ 32 ਬੋਰ ਜਿੰਦਾ
ਕੋਈ ਨਹੀਂ
-02
ਆਸ਼ੂ ਕੁਮਾਰ ਉਰਫ ਆਸ਼ੂ ਪੁੱਤਰ ਪਹਿਲ ਸਿੰਘ ਵਾਸੀ ਪਿੰਡ ਸਰਥਲ ਥਾਣਾ ਸਰਸਾਵਣ ਜਿਲਾ ਸਹਾਰਨਪੁਰ ਯੂ.ਪੀ ਹਾਲ ਵਾਸੀ ਕਿਰਾਏਦਾਰ ਗਲੀ ਨੰਬਰ 03 ਮੁਹੱਲਾ ਸੁਦਰਸ਼ਨ ਨਗਰ 100 ਫੁੱਟੀ ਸੜਕ ਨੇੜੇ ਹਨੂੰਮਾਨ ਮੰਦਿਰ ਸੁਲਤਾਨਵਿੰਡ ਰੋਡ ਥਾਣਾ ਬੀ ਡਵੀਜਨ ਅੰਮ੍ਰਿਤਸਰ।
ਉਮਰ :-22 ਸਾਲ
ਪੜ੍ਹਾਈ ਬਾਰਵੀਂ ਪਾਸ
ਕੰਮਕਾਰ-ਪਹਿਲਾ ਆਟੋ ਰਿਕਸ਼ਾ ਚਲਾਉਂਦਾ ਸੀ ਤੇ ਹੁਣ ਅਜਾਦ ਸਿੰਘ ਨਾਲ 20 ਹਜਾਰ ਰੁਪਏ ਮਹੀਨੇ 'ਤੇ ਕੰਮ ਕਰਦਾ ਹੈ।
ਦੋਸ਼ੀ ਗ੍ਰਿਫਤਾਰ (09.09.2023)
230 ਗ੍ਰਾਮ ਸੋਨਾ ਪੇਸਟ
01 ਪਿਸਟਲ 32 ਬੋਰ ਦੇਸੀ ਸਮੇਤ ਮੈਗਜੀਨ ਅਤੇ 03 ਰੌਂਦ ਜਿੰਦਾ 32 ਬੋਰ
ਲੜਾਈ ਝਗੜੇ ਦਾ ਇੱਕ ਮੁਕੱਦਮਾ ਥਾਣਾ ਸਰਸਾਵਣ ਜਿਲਾ ਸਹਾਰਨਪੁਰ ਯੂ.ਪੀ ਵਿਖੇ ਦਰਜ ਹੈ। ਪੁਲਿਸ ਮੁਤਾਬਿਕ ਅਜੇ ਦੋ ਦੋਸ਼ੀ ਪੁਲਿਸ ਦੇ ਪਕੜ ਤੋਂ ਬਾਹਰ ਹਨ ਅਤੇ ਉਨ੍ਹਾਂ ਦੋਸ਼ੀਆਂ ਵਿਚ
ਪੁਨੀਤ ਸਿੰਘ ਉਰਫ ਗੁਰੁੂ ਉਰਫ ਪੰਕਜ ਪੁੱਤਰ ਪਹਿਲ ਸਿੰਘ ਵਾਸੀ ਪਿੰਡ ਚੂੜੀਆਲਾ ਜਿਲਾ ਹਰਿਦੁਆਰ ਉਤਰਾਖੰਡ ਹਾਲ ਵਾਸੀ ਦੁਬਈ
(ਦੋਸ਼ੀ ਅਜਾਦ ਕੁਮਾਰ ਦਾ ਜੀਜਾ) ਅਤੇ
ਪਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਮੀਓਵਾਲ ਥਾਣਾ ਮੇਹਰਬਾਨ ਲੁਧਿਆਣਾ ਹਾਲ ਵਾਸੀ ਦੁਬਈ ਸ਼ਾਮਲ ਹਨ। ਪੁਲਿਸ ਮੁਤਾਬਿਕ ੳਪਰੋਕਤ ਕਥਿਤ ਦੋਸ਼ੀਆਂ ਵੱਲੋਂ 15 ਜੁਲਾਈ 2023 ਤੋਂ ਲੈ ਕੇ ਅੱਜ ਤੱਕ ਦੁਬਈ ਤੋਂ ਆਏ 50 ਯਾਤਰੀਆਂ ਰਾਹੀਂ ਲਗਭਗ 50 ਕਿਲੋ ਸੋਨੇ ਦੀ ਸਮਗਲਿੰਗ ਕੀਤੀ ਹੈ, ਜਿਸਦੀ ਬਾਜਾਰ ਵਿੱਚ ਕੀਮਤ 30 ਕਰੋੜ ਰੁਪਏ ਬਣਦੀ ਹੈ।