ਤਿੰਨ ਦਿਨ ਵਿੱਚ ਯੂਰੀਆ ਦੀ ਕਿੱਲਤ ਨਾ ਹੱਲ ਕੀਤੀ ਤਾਂ ਵੱਡੇ ਸ਼ੰਘਰਸ ਦੀ ਦਿੱਤੀ ਚੇਤਾਵਨੀ
ਰਾਏਕੋਟ, 23 ਜੁਲਾਈ- (ਕੌਸ਼ਲ ਮੱਲਾ/ਗੁਰਕੀਰਤ ਜਗਰਾਉਂ )-ਅੱਜ ਭਾਰਤੀ ਕਿਸਾਨ ਯੂਨੀਅਨ (ਡਕੌੰਦਾ) ਦੇ ਬਲਾਕ ਰਾਏਕੋਟ ਦੇ ਪਿੰਡ ਝੋਰੜਾਂ ਦੀ ਮੀਟਿੰਗ ਗੁਰਦੁਆਰਾ ਗੁਰਸਾਗਰ ਸਾਹਿਬ ਵਿਖੇ ਇਕਾਈ ਪ੍ਰਧਾਨ ਦਰਸ਼ਨ ਸਿੰਘ ਝੋਰੜਾਂ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ,ਜ਼ਿਲ੍ਹਾ ਪ੍ਰੈੱਸ ਸਕੱਤਰ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ ਅਤੇ ਜ਼ਿਲ੍ਹਾ ਵਿੱਤ ਸਕੱਤਰ ਸਤਿਬੀਰ ਸਿੰਘ ਬੋਪਾਰਾਏ ਖੁਰਦ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਦੌਰਾਨ ਸੰਬੋਧਨ ਕਰਦਿਆ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਮੇਂ ਜਿੱਥੇ ਅੱਧੇ ਤੋਂ ਵੱਧ ਪੰਜਾਬ ਹੜ੍ਹ ਦੇ ਪਾਣੀ ਦੀ ਆਫ਼ਤ ਨਾਲ ਜੂਝ ਰਿਹਾ ਹੈ, ਉਁਥੇ ਬਾਕੀ ਬਚੇ ਪੰਜਾਬ ਦੀ ਕਿਰਸਾਨੀ ਯੂਰੀਆ ਖਾਦ ਦੀ ਵੱਡੀ ਘਾਟ ਨਾਲ ਜੂਝ ਰਹੀਂ ਹੈ। ਉਹਨਾਂ ਦੱਸਿਆ ਕਿ ਝੋਨੇ ਦੀ ਫ਼ਸਲ ਦੀ ਲਵਾਈ ਦੇ ਤੁਰੰਤ ਬਾਅਦ ਹੀ ਯੂਰੀਆ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਲਗਭਗ ਝੋਨੇ ਦੀ ਲਵਾਈ ਤੋਂ ਇੱਕ ਮਹੀਨੇ ਅੰਦਰ ਅੰਦਰ ਹੀ ਕਿਸਾਨ ਤਿੰਨ ਚਾਰ ਵਾਰ ਖਾਦ ਪਾਉਂਦੇ ਹਨ ਪਰ ਇਸ ਵਾਰ ਕਿਸਾਨਾਂ ਨੂੰ ਕੋਆਪ੍ਰੇਟਿਵ ਸੁਸਾਇਟੀ ਰਾਂਹੀ ਜੋ ਖਾਦ ਮਿਲ ਜਾਂਦੀ ਸੀ ਦੀ ਭਾਰੀ ਕਿੱਲਤ ਪੈ ਚੁੱਕੀ ਹੈ। ਜੇਕਰ ਪ੍ਰਾਈਵੇਟ ਦੁਕਾਨਦਾਰ ਤੋਂ ਕਿਸਾਨ ਖਾਦ ਖਰੀਦ ਦਾ ਹੈ ਤਾਂ ਉਹ ਜਾਣਬੁੱਝ ਕੇ ਬੇਫਾਲਤੂ ਦੀਆ ਚੀਜਾਂ ਧੱਕੇ ਨਾਲ ਕਿਸਾਨਾਂ ਸਿਰ ਮੜ੍ਹ ਰਹੇ ਹਨ। ਇਸ ਕਰਕੇ ਉਹਨਾਂ ਸਰਕਾਰ ਤੇ ਤੰਦ ਕਸਦਿਆਂ ਕਿਹਾ ਕਿ ਉਹ ਇਸ ਨੂੰ ਵੀਂ ਖਾਦ ਦੀ ਕਿੱਲਤ ਦੀ ਆਫ਼ਤ ਹੀ ਐਲਾਨ ਦੇਵੇ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿ ਤਿੰਨ ਦਿਨ ਦੀ ਅੰਦਰ ਅੰਦਰ ਖਾਦ ਹਰ ਸੁਸਾਇਟੀ ਨੂੰ ਮੁਹੱਈਆ ਕਰਵਾਏ ਨਹੀਂ ਤਾਂ ਵੱਡੇ ਤੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਸਰਕਾਰ ਤਿਆਰ ਰਹੇ। ਇਸ ਸਮੇਂ ਬਲਾਕ ਰਾਏਕੋਟ ਦੇ ਸੀਨੀਅਰ ਆਗੂ ਪ੍ਰਧਾਨ ਗੁਰਦੇਵ ਸਿੰਘ ਬੱਸੀਆਂ, ਮਾਸਟਰ ਕਰਨੈਲ ਸਿੰਘ ਹੇਰਾਂ,ਜਸਵਿੰਦਰ ਸਿੰਘ ਮਾਨ, ਬਲਵੀਰ ਸਿੰਘ ਮਾਨ, ਅੰਮ੍ਰਿਤਪਾਲ ਸਿੰਘ ਝੋਰੜਾਂ,ਸਾਧੂ ਸਿੰਘ ਚੱਕ ਭਾਈ ਕਾ,ਮਨਮੋਹਣ ਸਿੰਘ ਧਾਲੀਵਾਲ ਬੱਸੀਆ, ਲਾਇਨਮੈਨ ਰਣਜੀਤ ਸਿੰਘ ਬੋਪਾਰਾਏ ਖੁਰਦ, ਰਘਵੀਰ ਸਿੰਘ ਰਾਏਕੋਟ,ਸੁਖਚੈਨ ਸਿੰਘ ਧੂਰਕੋਟ ਆਦਿ ਆਗੂ ਹਾਜ਼ਰ ਸਨ।