ਮੁੱਲਾਂਪੁਰ ਦਾਖਾ 13 ਜੁਲਾਈ (ਸਤਵਿੰਦਰ ਸਿੰਘ ਗਿੱਲ) ਕੁਦਰਤੀ ਆਫਤ ਹੜਾ ਦੀ ਮਾਰ ਹੇਠ ਇਲਾਕਿਆ ਵਿਚ ਹੜ ਪ੍ਰਭਾਵਿਤ ਲੋਕਾ ਦੀ ਮੱਦਦ ਲਈ ਜਿੱਥੇ ਪ੍ਰਸ਼ਾਸਨ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਅਤੇ ਹੋਰ ਸਮਾਜ ਸੇਵੀ ਸੰਸਥਾਵਾ ਰਾਹਤ ਕਾਰਜਾ ਵਿੱਚ ਲੱਗੀਆ ਹੋਈਆ ਹਨ,ਉਥੇ ਹੀ ਇਸ ਮੁਸੀਬਤ ਵਿੱਚ ਫਸੇ ਲੋਕਾ ਦੇ ਲਈ ਪਿੰਡਾ ਸ਼ਹਿਰਾ ਦੇ ਲੋਕ ਵੀ ਆਪ ਮੁਹਾਰੇ ਹੜ ਪ੍ਰਭਾਵਿਤ ਲੋਕਾ ਦੀ ਮੱਦਦ ਦੇ ਲਈ ਅੱਗੇ ਆ ਰਹੇ ਹਨ। ਅੱਜ ਗੁਰਦੁਆਰਾ ਸ਼ਹੀਦ ਗੰਜ ਮੁਸ਼ਿਕਿਆਣਾ ਸਾਹਿਬ ਪਿੰਡ ਮੁੱਲਾਂਪੁਰ ਪਰਬੰਧਕਾ ਵੱਲੋ ਸੰਗਤ ਦੇ ਸਹਿਯੋਗ ਨਾਲ ਫਿਰੋਜ਼ਪੁਰ ਨੇੜਲੇ ਇਲਾਕਿਆ ਵਿੱਚ ਹੜਾ ਦੀ ਮਾਰ ਹੇਠ ਆਏ ਲੋਕਾ ਦੀ ਸਹਾਇਤਾ ਲਈ ਲੰਗਰ ਪ੍ਰਸ਼ਾਦਾ,ਪਾਣੀ ਹੋਰ ਸਮੱਗਰੀ ਭੇਜੀ ਗਈ। ਇਸ ਸਮੇ ਗੁਰਦਵਾਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਦੇ ਪਰਬੰਧਕੀ ਪ੍ਰਧਾਨ ਸੁਰਿੰਦਰ ਸਿੰਘ ਨੇ ਆਖਿਆ ਕਿ ਕੁਦਰਤੀ ਆਫਤ ਮੁਸੀਬਤ ਦੀ ਘੜੀ ਆਪਣਾ ਇਕਲਾਖੀ ਫਰਜ ਸਮਝਦਿਆ ਹਰ ਇੱਕ ਨੂੰ ਹੜ ਪ੍ਰਭਾਵਿਤ ਲੋਕਾ ਦੀ ਮੱਦਦ ਦੇ ਲਈ ਅੱਗੇ ਆਉਣਾ ਚਾਹੀਦਾ ਹੈ।ਉਨਾ ਦੱਸਿਆ ਕਿ ਗੁਰਦੁਆਰਾ ਸ਼ਹੀਦ ਗੰਜ ਮੁਸ਼ਿਕਿਆਣਾ ਸਾਹਿਬ ਵੱਲੋ ਪਸ਼ੂਆ ਦੇ ਲਈ ਹਰਾ ਚਾਰਾ ਵੀ ਭੇਜਿਆ ਜਾਵੇਗਾ। ਇਸ ਸਮੇ ਉਹਨਾ ਦੇ ਨਾਲ ਗਿਆਨੀ ਸੁਰਿੰਦਰ ਪਾਲ ਸਿੰਘ, ਬਾਬਾ ਬਖ਼ਸ਼ੀਸ਼ ਸਿੰਘ ,ਪ੍ਰਧਾਨ ਮੋਹਣ ਸਿੰਘ ਕਾਲਾ,ਹਰਜੀਤ ਸਿੰਘ ਖਾਲਸਾ, ਭੁਪਿੰਦਰ ਸਿੰਘ, ਸੰਤੋਖ ਸਿੰਘ, ਜਸਵਿੰਦਰ ਸਿੰਘ ਵਿਰਕ, ਲਖਵੀਰ ਸਿੰਘ, ਪ੍ਰਭਜੋਤ ਸਿੰਘ ਖਾਲਸਾ, ਮਨਰਾਜ ਸਿੰਘ, ਜਸਵੀਰ ਸਿੰਘ ਖਾਲਸਾ, ਪ੍ਰਭਜੋਤ ਸਿੰਘ, ਹੋਰ ਮੋਜੂਦ ਸਨ।