You are here

ਗੀਤ (ਮੁੰਡਾ ਗੁਰਦਾਸ ਵਰਗਾ) ✍ ਜਸਪਾਲ ਜੱਸੀ

ਕਦੇ ਲੱਗੇ ਸ਼ਿਵ।

ਕਦੇ ਪਾਸ਼ ਵਰਗਾ।

ਨੀ ਭਾਬੋ ! ਤੇਰੀ ਸੌਂਹ,

ਮੁੰਡਾ ਗੁਰਦਾਸ ਵਰਗਾ।

 

ਗੋਰਾ ਗੋਰਾ ਰੰਗ ਉਹਦਾ,

ਸਰੋਂ ਜਿਹਾ ਕੱਦ ਭਾਬੋ !

ਹਾਸਿਆਂ ਦਾ ਚਿਹਰੇ 'ਤੇ,

ਖ਼ੁਮਾਰ ਨੀ।

ਸ਼ਬਦ ਪਰੋਈ ਜਾਵੇ,

ਕਵਿਤਾ ਸੰਜੋਈ ਜਾਵੇ,

ਸਾਹਿਤ ਨਾਲ ਕਰਦਾ,

ਪਿਆਰ ਨੀ।

ਭੰਵਰਾ ਜਿਉਂ ਫੁੱਲਾਂ ਵਿਚੋਂ,

ਰਸ ਕੱਠਾ ਕਰੀਏ ਜਾਵੇ

ਮਿੱਠੀ ਜੀ ਪਿਆਸ ਵਰਗਾ।

 

ਨੀ ਭਾਬੋ !  ਸੋਂਹ ਮੈਨੂੰ ਤੇਰੀ,

"ਜੱਸੀ" ਗੁਰਦਾਸ ਵਰਗਾ।

 

ਦਿਲ ਕਰੇ ਪੁੱਛ ਲਵਾਂ,

ਕੋਲ ਉਹਦੇ ਬੈਠ ਭਾਬੋ,

ਖੁੱਸੀ ਹੋਈ,ਦਿਲਾਂ ਵਾਲੀ,

ਰੀਝ ਨੂੰ।

ਹਾਸਿਆਂ ਦੇ ਵਿੱਚ ਨੀ,

ਛੁਪਾਈ ਬੈਠਾ ਰਾਂਝਾ ਕਿਹੜੀ,

ਦਿਲਾਂ 'ਚ ਅਧੂਰੀ,

ਹਾਏ ! ਚੀਸ ਨੂੰ।

ਖਿੜਿਆ ਗੁਲਾਬ ਜਿਹੜਾ,

ਮਹਿਕ ਪਿਆ ਵੰਡਦਾ,

ਹੋਵੇ ਚਿਹਰਾ ਨਾ ਉਸ ਦਾ,

ਉਦਾਸ ਵਰਗਾ।

ਨੀ ਭਾਬੋ ! ਸੌਂਹ ਮੈਨੂੰ ਤੇਰੀ,

"ਜੱਸੀ" ਗੁਰਦਾਸ ਵਰਗਾ ।

"ਜੱਸੀ" ਗੁਰਦਾਸ ਵਰਗਾ।

ਕਲਮ :-"ਇਕਬਾਲ ਸਰਾਂ" ਪੀ.ਟੀ"