ਪਿਛਲੇ ਕੁਝ ਸਮੇਂ ਤੋਂ ਬਲੱਡ ਕੈਂਸਰ ਤੋਂ ਪੀੜਤ ਸਨ ਅਵਤਾਰ ਸਿੰਘ ਖੰਡਾ
ਲੰਡਨ, 15 ਜੂਨ (ਅਮਨਜੀਤ ਸਿੰਘ ਖਹਿਰਾ) ਸਿੱਖਾਂ ਲਈ ਆਜ਼ਾਦੀ ਦੀ ਗੱਲ ਕਰਨ ਵਾਲਾ ਨੌਜਵਾਨ ਅਵਤਾਰ ਸਿੰਘ ਖੰਡਾ ਬੀਤੀ ਰਾਤ ਇਸ ਫਾਨੀ ਸੰਸਾਰ ਨੂੰ ਇੰਗਲੈਂਡ ਦੀ ਧਰਤੀ ਤੇ ਅਲਵਿਦਾ ਆਖ ਗਿਆ। ਮਿਲੀ ਜਾਣਕਾਰੀ ਅਨੁਸਾਰ ਦੱਸ ਦਈਏ ਕੇ ਸਿੱਖ ਕੌਮ ਦੇ ਯੂਥ ਆਗੂ ਅਵਤਾਰ ਸਿੰਘ ਖੰਡਾ ਦੀ ਮੌਤ ਬਲੱਡ ਕੈਂਸਰ ਨਾਲ ਹੋਈ ਦੱਸੀ ਜਾ ਰਹੀ ਹੈ। ਖੰਡਾ ਦਾ ਜਨਮ ਮੋਗਾ ਜ਼ਿਲ੍ਹੇ ਵਿੱਚ ਕੌਮ ਦੇ ਮਹਾਨ ਸ਼ਹੀਦ ਕੁਲਵੰਤ ਸਿੰਘ ਖੁਖਰਾਣਾ ਦੇ ਘਰ ਹੋਇਆ। 1984 ਤੋਂ ਬਾਅਦ ਸੰਘਰਸ਼ ਦੌਰਾਨ ਅਵਤਾਰ ਸਿੰਘ ਖੰਡੇ ਦਾ ਪਰਵਾਰ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੇ ਨਜ਼ਦੀਕੀਆਂ ਵਿੱਚੋਂ ਇੱਕ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 2007 ਵਿੱਚ ਅਵਤਾਰ ਸਿੰਘ ਖੰਡਾ ਉਚੀ ਸਿਖਿਆ ਪ੍ਰਾਪਤ ਕਰ ਲਈ ਇੰਗਲੈਂਡ ਆਇਆ ਸੀ। ਜਿੱਥੇ ਉਸ ਨੂੰ 2012 ਅਸਾਲਮ ਤਹਿਤ ਰਹਿਣ ਦੀ ਇਜਾਜ਼ਤ ਮਿਲ ਗਈ ਸੀ। ਬੀਤੀ 4 ਜੂਨ ਨੂੰ ਸ ਅਵਤਾਰ ਸਿੰਘ ਖੰਡਾ ਦੀ ਸਿੱਖ ਮਸਲਿਆਂ ਬਾਰੇ ਮੇਰੇ (ਖਹਿਰਾ)ਨਾਲ ਵਿਚਾਰ-ਚਰਚਾ ਵੀ ਹੋਈ ਸੀ ਜਿਸ ਨੂੰ ਅਸੀਂ ਆਪਣੇ ਯੂਟੂਬ ਚੈਨਲ ਅਤੇ ਫੇਸਬੁੱਕ ਉੱਪਰ ਦਿਖਾਇਆ ਵੀ ਹੈ। ਪਰ ਉਸ ਸਮੇਂ ਇੱਕ ਕਿਣਕਾ ਮਾਤਰ ਦੀ ਤੁਸੀਂ ਨਹੀਂ ਸੋਚ ਸਕਦੇ ਸੀ ਕੇ ਆਉਂਦੇ 11 ਦਿਨਾਂ ਬਾਅਦ ਇਹ ਕੌਮ ਦਾ ਸ਼ਿੰਗਰਸ਼ੀ ਜੋਧਾ ਤੁਹਾਡੇ ਵਿਚਕਾਰ ਨਹੀਂ ਹੋਵੇਗਾ।