ਵੱਖ ਵੱਖ ਮੁਲਾਜਮ ਆਗੂਆਂ ਨੇ ਕੀਤੀ ਬੇਦਾਗ ਸੇਵਾਵਾਂ ਦੀ ਸ਼ਲਾਘਾ।
ਮੋਗਾ , 01 ਮਈ ( ਜਸਵਿੰਦਰ ਸਿੰਘ ਰੱਖਰਾ ) : ਸਿਹਤ ਵਿਭਾਗ ਵਿੱਚ ਲਗਭਗ 30 ਸਾਲ ਦੀਆਂ ਬੇਦਾਗ ਸੇਵਾਵਾਂ ਉਪਰੰਤ ਡਾ ਇੰਦਰਵੀਰ ਗਿੱਲ ਸੀ ਐਚ ਸੀ ਡਰੋਲੀ ਭਾਈ ਜਿਲ੍ਹਾ ਮੋਗਾ ਤੋਂ ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ਤੋ ਰਿਟਾਇਰ ਹੋ ਗਏ ਹਨ। ਉਨ੍ਹਾਂ ਦੇ ਸਨਮਾਨ ਵਿੱਚ ਧਵਨ ਪੈਲੇਸ ਮੋਗਾ ਵਿਖੇ ਰੱਖਿਆ ਗਿਆ ਸਮਾਗਮ ਯਾਦਗਾਰੀ ਹੋ ਨਿੱਬੜਿਆ, ਜਿਸ ਵਿੱਚ ਜਿਲ੍ਹਾ ਅਤੇ ਪੰਜਾਬ ਪੱਧਰ ਦੇ ਮੁਲਾਜਮ ਆਗੂ, ਨੇੜੇ ਤੇੜੇ ਪਿੰਡਾਂ ਦੇ ਪੰਚ ਸਰਪੰਚਾਂ ਅਤੇ ਰਾਜਨੀਤਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਡੀਕਲ ਅਤੇ ਪੈਰਾਮੈਡੀਕਲ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਜਿਲ੍ਹਾ ਮੋਗਾ ਦੇ ਕਨਵੀਨਰ ਅਤੇ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਬੀਰ ਸਿੰਘ ਢਿੱਲੋਂ, ਪਿੰਡ ਬਹੋਨਾ ਦੇ ਸਰਪੰਚ ਰਾਜ ਸਿੰਘ ਅਤੇ ਡਰੋਲੀ ਭਾਈ ਦੇ ਸਰਪੰਚ ਜਸਪਾਲ ਸਿੰਘ, ਮੁਲਾਜਮ ਆਗੂ ਮਹਿੰਦਰ ਪਾਲ ਲੂੰਬਾ ਮੋਗਾ, ਰਾਜ ਕੁਮਾਰ ਕਾਲੜਾ, ਗੁਰਜੰਟ ਸਿੰਘ ਮਾਹਲਾ, ਜੋਗਿੰਦਰ ਸਿੰਘ ਮਾਹਲਾ, ਮਨਵਿੰਦਰ ਕਟਾਰੀਆ, ਰਾਮਪਾਲ ਸਿੰਘ, ਡਾ ਅਰਸ਼ਿਕਾ ਗਰਗ, ਰਾਜਪਾਲ ਕੌਰ, ਕਿਰਨਦੀਪ ਕੌਰ, ਚਮਨ ਲਾਲ ਸੰਗੇਲੀਆ, ਸਾਬਕਾ ਡਿਪਟੀ ਡਾਇਰੈਕਟਰ ਡਾ ਅਰਵਿੰਦਰਪਾਲ ਸਿੰਘ ਗਿੱਲ, ਕਹਾਣੀਕਾਰ ਅਤੇ ਲੇਖਕ ਗੁਰਮੀਤ ਕੜਿਆਲਵੀ, ਸਾਬਕਾ ਪ੍ਰਿੰਸੀਪਲ ਪੂਰਨ ਸਿੰਘ ਸੰਧੂ, ਐਪਸੋ ਪੰਜਾਬ ਦੇ ਪ੍ਰਧਾਨ ਐਡ. ਹਰਚੰਦ ਸਿੰਘ ਬਾਠ, ਕਾਮਰੇਡ ਜਗਰੂਪ ਸਿੰਘ, ਕੁਲਦੀਪ ਸਿੰਘ ਭੋਲਾ ਅਤੇ ਵਿੱਕੀ ਮਹੇਸਰੀ ਸਮੇਤ ਅਣਗਿਣਤ ਆਗੂਆਂ ਨੇ ਡਾ ਇੰਦਰਵੀਰ ਗਿੱਲ ਦੀ ਸਖਸ਼ੀਅਤ ਬਾਰੇ ਬੋਲਦਿਆਂ ਉਨ੍ਹਾਂ ਨੂੰ ਫਰਜਾਂ ਨੂੰ ਨਿਭਾਉਣ ਅਤੇ ਹੱਕਾਂ ਦੀ ਖਾਤਰ ਲੜਨ ਵਾਲਾ ਅਣਥੱਕ ਯੋਧਾ ਕਰਾਰ ਦਿੰਦਿਆਂ ਇਸ ਗੱਲ ਤੇ ਜੋਰ ਦਿੱਤਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸਭ ਨੂੰ ਕਾਮਰੇਡ ਰਣਧੀਰ ਗਿੱਲ ਜੀ ਦੇ ਹੋਣਹਾਰ ਸਪੁੱਤਰ ਡਾ ਇੰਦਰਵੀਰ ਵਾਂਗ ਜਿੰਮੇਵਾਰ ਬਣਨਾ ਪਵੇਗਾ। ਉਨ੍ਹਾਂ ਡਾਕਟਰ ਸਾਹਿਬ ਦੀਆਂ ਸਿਹਤ ਵਿਭਾਗ ਪ੍ਰਤੀ ਅਣਥੱਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਰ ਕੰਮ ਵਿੱਚ ਸੰਪੰਨ ਸਨ ਤੇ ਆਪਣੇ ਸੀਨੀਅਰ ਅਤੇ ਜੂਨੀਅਰ ਕਰਮਚਾਰੀਆਂ ਨੂੰ ਕੰਮ ਸਿਖਾਉਣ ਦੇ ਨਾਲ ਨਾਲ ਉਨ੍ਹਾਂ ਨਾਲ ਦੋਸਤਾਨਾ ਵਿਵਹਾਰ ਰੱਖਦੇ ਸਨ। ਉਨ੍ਹਾਂ ਜਿੱਥੇ ਵਿਭਾਗੀ ਜਿੰਮੇਵਾਰੀਆਂ ਬਾਖੂਬੀ ਨਿਭਾਈਆਂ ਉਥੇ ਮੁਲਾਜਮਾਂ ਦੇ ਹੱਕਾਂ ਲਈ ਆਗੂ ਸਫਾਂ ਵਿੱਚ ਰਹਿ ਕੇ ਆਵਾਜ ਬੁਲੰਦ ਕੀਤੀ ਅਤੇ ਅਨੇਕਾਂ ਮੁਲਾਜ਼ਮ ਘੋਲਾਂ ਦੀ ਅਗਵਾਈ ਕੀਤੀ। ਜਿਲ੍ਹਾ ਟੀ ਬੀ ਅਫਸਰ ਵਜੋਂ ਕੰਮ ਕਰਦਿਆਂ ਉਨ੍ਹਾਂ ਅਨੇਕਾਂ ਮੱਲਾਂ ਮਾਰੀਆਂ ਅਤੇ ਐਵਾਰਡ ਹਾਸਲ ਕਰਕੇ ਮੋਗੇ ਦਾ ਨਾਮ ਰੌਸ਼ਨ ਕੀਤਾ। ਸਭ ਬੁਲਾਰਿਆਂ ਨੇ ਡਾ ਇੰਦਰਵੀਰ ਗਿੱਲ, ਉਨ੍ਹਾਂ ਦੀ ਧਰਮ ਪਤਨੀ ਡਾ ਜਸਜੀਤ ਕੌਰ, ਬੇਟੀ ਡਾ ਜੋਇਆ ਗਿੱਲ, ਉਨ੍ਹਾਂ ਦੇ ਮਾਤਾ ਹਰਪਾਲ ਕੌਰ ਜੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਬੇਦਾਗ ਸੇਵਾ ਉਪਰੰਤ ਵਿਦਾਇਗੀ ਲਈ ਮੁਬਾਰਕਬਾਦ ਦਿੰਦਿਆ ਉਨ੍ਹਾਂ ਦੀ ਖੁਸ਼ਹਾਲ, ਲੰਬੀ ਅਤੇ ਤੰਦਰੁਸਤ ਜਿੰਦਗੀ ਦੀ ਕਾਮਨਾ ਕੀਤੀ। ਸੀ ਐਚ ਸੀ ਡਰੋਲੀ ਭਾਈ ਦੇ ਸਮੂਹ ਪੈਰਾਮੈਡੀਕਲ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਾਜਰ ਮਹਿਮਾਨਾਂ ਨੇ ਉਨ੍ਹਾਂ ਨੂੰ ਅਣਗਿਣਤ ਤੋਹਫਿਆਂ ਨਾਲ ਨਿਵਾਜਿਆ। ਇਸ ਮੌਕੇ ਉਕਤ ਤੋਂ ਇਲਾਵਾ ਕਾਰਜਕਾਰੀ ਸਿਵਲ ਸਰਜਨ ਮੋਗਾ ਡਾ ਅਸ਼ੋਕ ਸਿੰਗਲਾ, ਸਹਾਇਕ ਸਿਵਲ ਸਰਜਨ ਡਾ ਡੀ ਪੀ ਸਿੰਘ, ਫਾਰਮੇਸੀ ਅਫਸਰ ਜਗਸ਼ੇਰ ਸਿੰਘ, ਗੁਰਮੀਤ ਸਿੰਘ, ਰਮਨਜੀਤ ਸਿੰਘ, ਟਵਿੰਕਲਦੀਪ ਸਿੰਘ, ਪਰਮਿੰਦਰ ਸਿੰਘ, ਪਰਮਜੀਤ ਸਿੰਘ ਐਸ ਆਈ, ਬਲਰਾਜ ਸਿੰਘ, ਚਮਕੌਰ ਸਿੰਘ, ਸੁਪਰਡੰਟ ਜਸਵਿੰਦਰ ਸਿੰਘ, ਮਾ ਮੋਹਨ ਸਿੰਘ, ਮਾ ਭੁਪਿੰਦਰ ਸਿੰਘ, ਭਾਈ ਕਾ ਪਰਿਵਾਰ, ਉਨ੍ਹਾਂ ਦੇ ਪਰਿਵਾਰਕ ਮੈਂਬਰ, ਦੋਸਤ, ਮਿੱਤਰ ਅਤੇ ਮੁਲਾਜਮ ਵੱਡੀ ਗਿਣਤੀ ਵਿੱਚ ਹਾਜਰ ਸਨ।