ਦਿਖਾਵਿਆਂ ਤੋਂ ਬਾਹਰ ਆ ਕੇ ਜੀਅ ਸੱਜਣਾਂ,
ਮੁਹੱਬਤਾਂ ਦਾ ਜਾਮ ਕਦੇ ਪੀ ਸੱਜਣਾਂ।
ਮਿੱਠੇ ਮਿੱਠੇ ਬੋਲ ਮੂੰਹੋਂ ਬੋਲਿਆ ਕਰ,
ਇੰਝ ਵੀ ਨਾ ਬੁੱਲੀਆਂ ਨੂੰ ਸੀ ਸੱਜਣਾਂ।
ਇਸ਼ਕੇ ਦਾ ਰਾਹ ਉਹੀ ਚੱਲਣਾ ਹੁਣ,
ਰਾਂਝੇ ਹੁਰੀਂ ਪਾ ਗਏ ਜਿਹੜੀ ਲੀਹ ਸੱਜਣਾਂ।
ਸਾਡੇ ਅੰਦਰ ਦੀਆਂ ਸੱਭ ਬੁੱਝ ਲਈਆਂ,
ਮਨ ਤੇਰੇ ਵਿੱਚ ਵੀ ਦੱਸ ਕੀ ਸੱਜਣਾਂ।
ਦਿਲਾਂ ਵਾਲ਼ੀ ਧਰਤੀ ਜਰਖੇਜ਼ ਹੋਵੇ
ਉੱਗਦਾ ਪਿਆਰ ਵਾਲ਼ਾ ਬੀਅ ਸੱਜਣਾਂ।
ਕੰਡਿਆਂ ਦੇ ਉੱਤੇ ਹੁੰਦਾ ਤੁਰਨਾ 'ਮਨਜੀਤ',
ਔਖੀ ਹੈ ਮੁਹੱਬਤਾਂ ਦੀ ਨੀਂਹ ਸੱਜਣਾਂ।
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ-ਸੰ:9464633059