You are here

ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਤੇ ਸਰਨਾ ਵਿਖੇ ਧਾਰਮਿਕ ਸਮਾਗਮ ਵਿੱਚ ਮੁੱਚ ਮਹਿਮਾਨ ਵੱਜੋਂ ਪੁੱਜੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ

ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਅਜਿਹੇ ਧਾਰਮਿਕ ਤਿਓਹਾਰ ਮਨਾਉਣੇ ਚਾਹੀਂਦੇ ਹਨ ਇਨ੍ਹਾਂ ਨਾਲ ਭਾਈਚਾਰੇ ਦੀ ਭਾਵਨਾ ਪ੍ਰਫੁਲਤ ਹੁੰਦੀ ਹੈ-ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ

ਪਠਾਨਕੋਟ, 08 ਅਪ੍ਰੈਲ (ਹਰਪਾਲ   ਸਿੰਘ,ਨਿੰਦੀ)ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਮੇਰੇ ਵੱਲੋਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਅਜਿਹੇ ਤਿਓਹਾਰ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਮਨਾਉਣੇ ਚਾਹੀਂਦੇ ਹਨ ਤਾਂ ਜੋ ਆਪਸੀ ਭਾਈਚਾਰੇ ਦੀ ਭਾਵਨਾ ਪ੍ਰਫੁਲਤ ਹੋ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਰਨਾ ਵਿਖੇ ਸ੍ਰੀ ਗੁਰੂ ਨਾਭਾ ਜੀ ਮਹਾਰਾਜ ਦੇ ਜਨਮ ਦਿਹਾੜੇ ਤੇ ਰੱਖੇ ਗਏ ਧਾਰਮਿਕ ਸਮਾਰੋਹ ਦੌਰਾਨ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ। ਜਿਕਰਯੋਗ ਹੈ ਕਿ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਅੱਜ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਤੇ ਸਰਨਾ ਵਿਖੇ ਅਯੋਜਿਤ ਕੀਤੇ ਪ੍ਰੋਗਰਾਂਮ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਸ਼੍ਰੀ ਗੁਰੂ ਨਾਭਾ ਦਾਸ ਜੀ ਦੀ ਪ੍ਰਤਿਮਾ ਮੁਹਰੇ ਸਰਧਾ ਸੁਮਨ ਅਰਪਿਤ ਕੀਤੇ। ਇਸ ਮੌਕੇ ਤੇ ਸ਼੍ਰੀ ਸੋਹਣ ਲਾਲ ਸਾਬਕਾ ਕੌਂਸਲਰ ਸਰਨਾ, ਵਿਜੇ ਕੁਮਾਰ ਕਟਾਰੂਚੱਕ ਜਿਲਾ ਮੀਡੀਆ ਕੁਆਰਡੀਨੇਟਰ ਪਠਾਨਕੋਟ, ਨਰੇਸ ਸੈਣੀ, ਪਵਨ ਕੁਮਾਰ ਫੌਜੀ ,ਸੂਬੇਦਾਰ ਕੁਲਵੰਤ ਸਿੰਘ ,ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਸੇਵਾ ਸਮਿਤੀ ਦੇ ਪ੍ਰਧਾਨ ਮਾਸਟਰ ਜਨਕ ਰਾਜ, ਚੇਅਰਮੈਨ ਬਜੀਰ ਚੰਦ, ਸਮਿਤੀ ਦੇ ਚੀਫ ਆਰਗੇਨਾਈਜਰ ਡਾਕਟਰ ਪ੍ਰਿੰ. ਪੁਰਸ਼ੋਤਮ ਭਜੂਰਾ, ਮਹੰਤ ਮਹਾਵੀਰ ਦਾਸ ਜੈਪੁਰ, ਮਹੰਤ ਬੰਸ਼ੀ ਲਾਲ, ਮਹੰਤ ਸਾਂਵਰੀਆ ਦਾਸ ਹਾਜਰ ਸਨ। ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸਾਨੂੰ ਅਜਿਹੇ ਧਾਰਮਿਕ ਪ੍ਰੋਗਰਾਂਮਾਂ ਵਿੱਚ ਜਾਤੀ ਧਰਮ ਤੋਂ ਉਪਰ ਉਠ ਕੇ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਂਦਾ ਹੈ ਕਿਉਂਕਿ ਇਸ ਨਾਲ ਭਾਈਚਾਰੇ ਦੀ ਭਾਵਨਾ ਪ੍ਰਫੁਲਤ ਹੁੰਦੀ ਹੈ। ਉਨ੍ਹਾਂ ਲੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਮਾਰਗ ਦਰਸ਼ਨ ਦੇ ਚੱਲ ਕੇ ਆਪਣਾ ਜੀਵਨ ਸਫਲ ਬਨਾਉਣ।  ਉਪਰੰਤ ਸ੍ਰੀ ਗੁਰੂ ਨਾਭਾ ਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਤੇ ਵਿਸ਼ਾਲ ਸ਼ੋਭਾ ਯਾਤਰਾ ਪ੍ਰਧਾਨ ਜਨਕ ਰਾਜ ਅਤੇ ਚੀਫ ਆਰਗੇਨਾਈਜਰ ਪੁਰਸ਼ੋਤਮ ਭਜੂਰਾ ਦੀ ਅਗਵਾਈ ਹੇਠ ਭੜੋਲੀ ਤੋਂ ਚੱਲ ਕੇ ਸ਼੍ਰੀ ਗੁਰੂ ਨਾਭਾ ਦਾਸ ਚੌਂਕ ਪਠਾਨਕੋਟ ਵਿਖੇ ਸੰਤ ਸਮਾਜ ਨੇ ਪੂਜਾ ਅਰਚਨਾ ਕੀਤੀ। ਸ਼ੋਭਾ ਯਾਤਰਾ ਪਠਾਨਕੋਟ ਦੇ ਸਾਰੇ ਬਜਾਰਾਂ ਬਾਲਮੀਕੀ ਚੌਂਕ, ਡਾਕਖਾਨਾ ਚੌਂਕ, ਡਲਹੌਜੀ ਰੋਡ, ਢਾਂਗੂ ਰੋਡ, ਸ਼ਹੀਦ ਭਗਤ ਚੌਂਕ ਵਿੱਚ ਜਾ ਕੇ ਸਮਾਪਤ ਹੋਈ ਅਤੇ ਪੂਰਾ ਅਸਮਾਨ ਸ਼੍ਰੀ ਗੁਰੂ ਨਾਭਾ ਦਾਸ ਜੀ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਇਸ ਤੋਂ ਬਾਅਦ ਸਥਾਨਕ ਕਬਾੜ ਧਰਮਸ਼ਾਲਾ ਵਿੱਚ ਸ਼ੋਭਾ ਯਾਤਰਾ ਵਿੱਚ ਹਾਜਰ ਸੰਗਤਾਂ ਲਈ ਕਬਾੜੀਆ ਧਰਮਸ਼ਾਲਾ ਵਿੱਚ ਲੰਗਰ ਦਾ ਬੰਦੋਬਸਤ ਕੀਤਾ ਗਿਆ। ਇਸ ਮੌਕੇ ਤੇ ਪੰਜਾਬ ਪ੍ਰਧਾਨ ਅਤੇ ਐਮ.ਐਲ.ਏ. ਪਠਾਨਕੋਟ ਅਸਵਨੀ ਸ਼ਰਮਾ, ਐਮ.ਐਲ.ਏ. ਸੁਜਾਨਪੁਰ ਨਰੇਸ਼ ਪੁਰੀ, ਸਾਬਕਾ ਐਮ.ਐਲ.ਏ. ਮਾਸਟਰ ਮੋਹਨ ਲਾਲ, ਸਾਬਕਾ ਐਮ.ਐਲ.ਏ. ਜੁਗਿੰਦਰ ਪਾਲ, ਸਾਬਕਾ ਐਮ.ਐਲ.ਏ. ਅਮਿਤ ਵਿਜ, ਸਾਬਕਾ ਐਮ.ਐਲ.ਏ. ਦਿਨੇਸ਼ ਸਿੰਘ ਬੱਬੂ ਹਾਜਰ ਸਨ।