ਜਗਰਾਉਂ / ਸਿੱਧਵਾਂ ਬੇਟ, 26 ਮਾਰਚ -(ਡਾ.ਮਨਜੀਤ ਸਿੰਘ ਲੀਲਾਂ )-ਇਕ ਪਾਸੇ ਜਿੱੱਥੇ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨੀ ਲਗਾਤਾਰ ਘਾਟੇ ਵਿਚ ਜਾ ਰਹੀ ਹੈ ਤੇ ਪਿਛਲੇ ਦਿਨੀਂ ਆਏ ਮੀਂਹ ਹਨੇਰੀ, ਝੱਖੜ ਨੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਦਾ ਭਾਰੀ ਨੁਕਸਾਨ ਕਰ ਦਿੱਤਾ ਜਿਸ ਕਰਕੇ ਉਹਨਾਂ ਦੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਸਾਫ ਦਿਖਾਈ ਦੇ ਰਹੀਆਂ ਹਨ ਉਥੇ ਪਿਛਲੇ ਦਿਨੀਂ ਆਏ ਮੀਂਹ ਵਾਲੀ ਰਾਤ ਨੂੰ ਚੋਰਾਂ ਨੇ ਪਿੰਡ ਲੀਲਾਂ ਮੇਘ ਸਿੰਘ ਦੇ ਕਈ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲ ਤਾਰਾਂ ਨੂੰ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਇਸ ਸਮੇ ਸੈਕਟਰੀ ਗੁਰਜੀਤ ਸਿੰਘ ,ਨਿਰਭੈ ਸਿੰਘ ਅੰਮ੍ਰਿਤਪਾਲ ਸਿੰਘ ,ਅਮਰਪ੍ਰੀਤ ਸਿੰਘ, ਪੰੰਚ ਦਵਿੰਦਰ ਸਿੰਘ ,ਗੁਰਸੇਵਕ ਸਿੰਘ ਨਿਰਮਲ ਸਿੰਘ ਅੰਮ੍ਰਿਤਪਾਲ ਸਿੰਘ ਗੁਰਪਾਲ ਸਿੰਘ ਨੇ ਦੱਸਿਆ ਪਿਛਲੇ ਦਿਨੀਂ ਆਏ ਮੀਂਹ ਕਾਰਨ ਦੀਆਂ ਪੁੱਤਾਂ ਵਾਂਗ ਪਾਲੀ ਫਸਲ ਦਾ ਭਾਰੀ ਨੁਕਸਾਨ ਹੋ ਗਿਆ ਉੱਥੇ ਉਸੇ ਰਾਤ ਨੂੰ ਚੋਰਾਂ ਨੇ ਬੇਖੌਫ ਹੋ ਕੇ ਸਾਡੀਆਂ 14 ਮੋਟਰਾਂ ਤੋ ਤਾਰਾਂ ਚੋਰੀ ਕਰ ਲਈਆ ਜਦੋਂ ਕਿਸਾਨਾਂ ਨੂੰ ਚੋਰਾਂ ਖ਼ਿਲਾਫ਼ ਸੰਬੰਧਤ ਥਾਣੇ ਦਰਖਾਸਤ ਦੇਣ ਵਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਚੋਰੀ ਦੀ ਘਟਨਾ ਪਹਿਲੀ ਨਹੀ ਹੈ ਅਜਿਹੀਆਂ ਘਟਨਾਵਾਂ ਬੇਟ ਏਰੀਆ ਵਿੱਚ ਪਹਿਲਾਂ ਵੀ ਅਨੇਕਾਂ ਵਾਰ ਵਾਪਰ ਚੁੱਕੀਆਂ ਹਨ ਤੇ ਪੁਲਿਸ ਨੇ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਫੜਨ ਦੀ ਲੋੜ ਨਹੀਂ ਸਮਝੀ, ਜਿਸ ਕਰਕੇ ਅਸੀ ਇਸ ਦੀ ਸੂਚਨਾ ਦੇਣੀ ਮਨਾਸਿਬ ਨਹੀ ਸਮਝੀ! ਉਨ੍ਹਾਂ ਨੇ ਕਿਹਾ ਕਿ ਹੁਣ ਅਸੀ ਆਪਣੇ ਪੱਧਰ ਤੇ ਚੋਰਾਂ ਤੇ ਬਾਜ ਵਾਲੀ ਅੱਖ ਰੱਖਾਂਗੇ ਤੇ ਫੜ ਕੇ ਉਸ ਦੀ ਅਜਿਹੀ ਛਿੱਤਰ ਪਰੇਡ ਕਰਾਂਗੇ ਤਾਂ ਕਿ ਉਹ ਅੱਗੇ ਤੋਂ ਕੋਈ ਵੀ ਅਜਿਹੀ ਘਟਨਾ ਨੂੰ ਅੰਜਾਮ ਨਾ ਦੇ ਸਕੇ