ਜਦ ਮਾਰੀ ਝਾਤ ਪੈਗ਼ੰਬਰ ਨੇ।
ਫਿਰ ਹਾਲ ਸੁਣਾਇਆ ਮੰਦਰ ਨੇ।
ਇੱਥੇ ਕਾਬਜ਼ ਇੱਕ ਜੋਗੀ ਏ ।
ਜੋ ਹਵਸ ਦਾ ਪੱਕਾ ਰੋਗੀ ਏ।
ਉਹ ਅੱਖਾਂ ਖੋਲੇ ਨੋਚਣ ਲਈ।
ਕੁਝ ਬੱਚੀਆਂ ਰੱਖੀਆਂ ਸ਼ੋਸ਼ਣ ਲਈ।
ਮਾਲਿਸ਼ ਦੇ ਲਈ ਰੱਖੀਆਂ ਕੁੜੀਆਂ।
ਨਸ਼ੇ ਦੀਆਂ ਵਰਤਾਵਣ ਪੁੜੀਆਂ।
ਓਹਦੇ ਨਾਲ ਰਲੇ ਪੁਜਾਰੀ ਨੇ ।
ਥਾਂ ਥਾਂ ਜੋ ਲਾਉਂਦੇ ਯਾਰੀ ਨੇ ।
ਨਸ਼ੇ ਦਾ ਇਹ ਸਮੁੰਦਰ ਡੂੰਘਾ।
ਹਰ ਕੋਈ ਇਸ ਦੇ ਅੱਗੇ ਗੂੰਗਾ।
ਇਸਦੇ ਕਹੇ ਤੇ ਦੰਗੇ ਹੁੰਦੇ।
ਕੋਰਟ, ਕਚਹਿਰੀ ਪੰਗੇ ਹੁੰਦੇ।
ਜਿਸਮ ਦਾ ਵੱਡਾ ਵਪਾਰੀ ਬਣਿਆ।
ਲਾ ਦਲਾਲਾਂ ਨਾਲ ਯਾਰੀ ਬਣਿਆ।
ਵਰ ਦਿੰਦਾਂ ਏ ਪੁੱਤਾਂ ਦੇ ਵੀ ।
ਕਤਲ ਕਰਾਉਂਦਾ ਕੱਖਾਂ ਦੇ ਵੀ
ਇਹਦੇ ਮਹਿਲ ਸੋਨੇ ਤੇ ਚਾਂਦੀ ਦੇ।
ਬੜੇ ਢੇਰ ਲੱਗੇ ਨੇ ਗਾਂਧੀ ਦੇ।
ਇਹਨਾ ਜਨਤਾਂ ਮਗਰੇ ਲਾਈ ਏ।
ਇਹਨਾਂ ਕੀਤੀ ਬੜੀ ਤਬਾਈ ਏ।
ਜਿਜਸ ,ਅੱਲਾ,ਰਾਮ ਵਾਹਿਗੁਰੂ।
ਇਹ ਸਭ ਦਾ ਵਰਤੇ ਨਾਮ ਵਾਹਿਗੁਰੂ।
ਜੋ ਇਸਦੇ ਵਿਰੁੱਧ ਜਾ ਖਲੋ ਜਾਂਦਾ।
ਉਹ ਜ਼ਿੰਦਗੀ ਤੋਂ ਹੱਥ ਧੋ ਜਾਂਦਾਂ।
ਮੁੱਠੀ ਵਿੱਚ ਸਰਕਾਰਾਂ ਇਸਦੇ।
ਨਾਲ ਨੇ ਜੁੜੀਆਂ ਤਾਰਾਂ ਇਸਦੇ।
ਇਸਦਾ ਦਾ ਵਿੰਗਾਂ ਵਾਲ ਨੀ ਹੁੰਦਾ।
ਇਸਦਾ ਮੰਦੜਾ ਹਾਲ ਨੀ ਹੁੰਦਾ।
ਮੈਂ ਤਾਂ ਬੱਸ ਇੱਕ ਨਾਮ ਦਾ ਮੰਦਰ।
ਸਭ ਹੁੰਦਾ ਗਲਤ ਮੇਰੇ ਅੰਦਰ।
ਦੀਪ ਸੈਂਪਲੇ ਨੇ ਸੱਚ ਸੁਣਾਈ।
ਹਾਲ ਮੇਰੇ ਤੇ ਕਲਮ ਚਲਾਈ।
ਦਾਤੇ ਜੀ ਵਰਤਾ ਦਿਓ ਭਾਣੇ ।
ਤੁਸੀਂ ਹੀ ਇਹਨੂੰ ਲਾਓ ਟਿਕਾਣੇ।
ਮੈਂ ਮੰਦਰ ਬੱਸ ਦੇਵਾਂ ਦੁਹਾਈ।
ਦਾਤਾ ਜੀ ਤੁਸੀਂ ਹੋਵੋ ਸਹਾਈ।
ਗੀਤਕਾਰ ਦੀਪ ਸੈਂਪਲਾਂ
ਸ੍ਰੀ ਫ਼ਤਹਿਗੜ੍ਹ ਸਾਹਿਬ
6283087924