ਤਹਿਸੀਲ ਅਤੇ ਐਸ ਡੀ ਐਮ ਦਫਤਰਾ ਦੀਆਂ ਨਵੀਆਂ ਬਿਲਡਿੰਗਾਂ ਦੇ ਨਿਰਮਾਣ ਕਰਵਾਉਣ ਅਤੇ ਸੰਮਤੀ ਮੈਂਬਰਾਂ ਨੂੰ ਮਾਣ ਭੱਤਾ ਜਾਰੀ ਕਰਨ ਲਈ ਮਤੇ ਪਾਸ ਕੀਤੇ ਗਏ
ਬਰਨਾਲਾ/ਮਹਿਲ ਕਲਾਂ, 03 ਮਾਰਚ (ਗੁਰਸੇਵਕ ਸਿੰਘ ਸੋਹੀ) ਬਲਾਕ ਸੰਮਤੀ ਮਹਿਲਕਲਾਂ ਦੀ ਚੇਅਰਪਰਸਨ ਮੈਡਮ ਹਰਜਿੰਦਰ ਕੌਰ ਮਹਿਲ ਖੁਰਦ ਦੀ ਅਗਵਾਈ ਹੇਠ ਬਲਾਕ ਸੰਮਤੀ ਦੇ ਚੁਣੇ ਹੋਏ ਮੈਂਬਰਾਂ ਦੀ ਇਕ ਅਹਿਮ ਬੀਡੀਪੀਓ ਮਹਿਲ ਕਲਾਂ ਮਨਜੋਤ ਸਿੰਘ ਸੋਢੀ ਦੀ ਦੇਖ-ਰੇਖ ਹੇਠ ਬੀਡੀਪੀਓ ਦਫ਼ਤਰ ਮਹਿਲ ਕਲਾਂ ਵਿਖੇ ਹੋਈ ।ਇਸ ਮੌਕੇ ਸਮੂਹ ਬਲਾਕ ਸੰਮਤੀ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ 2023 ਤੇ 2024 ਦਾ ਸਲਾਨਾ 16 ਕਰੋੜ ਦੇ ਕਰੀਬ ਰਾਸੀ ਦਾ 25 ਫੀਸਦੀ ਵਾਧੇ ਨਾਲ ਬਜਟ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਤਹਿਸੀਲ ਅਤੇ ਐਸ ਡੀ ਐਮ ਦਫਤਰਾ ਦੀਆਂ ਨਵੀਆਂ ਬਿਲਡਿੰਗਾਂ ਦੇ ਨਿਰਮਾਣ ਕਰਵਾਉਣ ਅਤੇ ਸੰਮਤੀ ਮੈਂਬਰਾਂ ਨੂੰ ਮਾਣ ਭੱਤਾ ਜਾਰੀ ਕਰਨ ਲਈ ਮਤੇ ਪਾਸ ਕੀਤੇ ਗਏ ।ਇਸ ਮੌਕੇ ਬਲਾਕ ਸੰਮਤੀ ਦੀ ਚੇਅਰਪਰਸਨ ਮੈਡਮ ਹਰਜਿੰਦਰ ਕੌਰ ਮਹਿਲ ਖੁਰਦ, ਡਿਪਟੀ ਚੇਅਰਮੈਂਨ ਬੱਗਾ ਸਿੰਘ ਮਹਿਲ ਕਲਾਂ, ਬੀ ਡੀ ਪੀ ਉ ਮਹਿਲ ਕਲਾਂ ਮਨਜੋਤ ਸਿੰਘ ਸੋਢੀ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਸੰਮਤੀ ਦੀ ਬੁਲਾਈ ਗਈ ਮੀਟਿੰਗ ਮੀਟਿੰਗ ਵਿੱਚ ਸਾਲਾਨਾ 2023 ਅਤੇ 2024 ਦਾ ਬਜਟ ਪੇਸ਼ ਕੀਤਾ ਗਿਆ ਜਿਸ ਨੂੰ ਸਮੂਹ ਮੁੱਦਤ ਮਗਰੋਂ ਵੱਲੋਂ ਸਰਬ ਸੰਮਤੀ ਨਾਲ ਖੜੇ ਕਰਕੇ ਪ੍ਰਵਾਨਗੀ ਦਿੱਤੀ ।ਇਸ ਤੋਂ ਇਲਾਵਾ ਪੰਜਾਬ ਸਰਕਾਰ ਤੋਂ ਤਹਿਸੀਲ ਅਤੇ ਐਸ ਡੀ ਐਮ ਦਫਤਰਾ ਦੀਆਂ ਨਵੀਆਂ ਬਿਲਡਿੰਗਾਂ ਦੀ ਉਸਾਰੀ ਕਰਵਾਉਣ ਅਤੇ ਬਹੁਤੇ ਮੈਂਬਰਾਂ ਨੂੰ ਮਾਣਭੱਤਾ ਜਾਰੀ ਕਰਨ ਲਈ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ।ਇਸ ਮੌਕੇਬਲਾਕ ਮਹਿਲ ਕਲਾਂ ਦੇ ਨਰੇਗਾ ਅਧਿਕਾਰੀ ਗਗਨਦੀਪ ਸਿੰਘ ਨੇ ਕਿਹਾ ਕੇ ਕੇਂਦਰ ਸਰਕਾਰ ਦੀ ਮਗਨਰੇਗਾ ਸਕੀਮ ਤਹਿਤ ਬਲਾਕ ਮਹਿਲ ਕਲਾ ਅਧੀਨ ਪੈਂਦੇ 38 ਪਿੰਡਾ ਦੇ ਛੱਪੜਾਂ ਦੀ ਸਫਾਈ ਖੇਡਾਂ ਲਈ ਗਰਾਊਂਡ ਬਣਾਉਣ ਪਿੰਡਾਂ ਦੀਆਂ ਲਿੰਕ ਸੜਕਾਂ ਨਹਿਰੀ ਖਾਲਾਂ ਦੀ ਸਫਾਈ ਤੇ 6 ਕਰੋੜ 60 ਲੱਖ ਰੁਪਏ ਦੀ ਰਾਸ਼ੀ ਖਰਚ ਕਰਕੇ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਜਾਣਗੇ ।ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪੀਏ ਦੇ ਬਿੰਦਰ ਸਿੰਘ ਖਾਲਸਾ ਸਲਾਹਕਾਰ ,ਸੁਖਵਿੰਦਰਦਾਸ ਕਰੜ ,ਸੰਮਤੀ ਮੈਂਬਰ ਨਾਮਧਾਰੀ ਸਾਉਣ ਸਿੰਘ ਗਹਿਲ, ਸੰਮਤੀ ਮੈਂਬਰ ਚਰਨਜੀਤ ਕੌਰ ਨਿਹਾਲੂਵਾਲ, ਸੰਮਤੀ ਮੈਂਬਰ ਦਲਜੀਤ ਕੌਰ ਅਮਲਾ ਸਿੰਘ ਵਾਲਾ, ਸੰਮਤੀ ਮੈਂਬਰ ਹਰਪ੍ਰੀਤ ਸਿੰਘ ਮੂੰਮ, ਸੰਮਤੀ ਮੈਂਬਰ ਨਿਰਮਲਜੀਤ ਕੌਰ ਛੀਨੀਵਾਲ ਕਲਾਂ, ਸੰਮਤੀ ਮੈਂਬਰ ਪਰਮਿੰਦਰ ਕੌਰ ਕਰੜ ,ਸੰਮਤੀ ਮੈਂਬਰ ਜਸਵਿੰਦਰ ਸਿੰਘ ਸ਼ਰਾ, ਸੰਮਤੀ ਮੈਂਬਰ ਜਗਜੀਤ ਕੌਰ ਸਹਿਜੜਾ, ਸੰਮਤੀ ਮੈਂਬਰ ਹਰਨੇਕ ਸਿੰਘ ,ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਕਲਾਲਮਾਜਰਾ, ਸੰਮਤੀ ਮੈਂਬਰ ਦਰਸ਼ਨ ਸਿੰਘ ਚੰਨਣਵਾਲ ,ਬਲਾਕ ਸੁਪਰਡੰਟ ਗੁਰਤੇਜ ਸਿੰਘ ,ਕੁਲਵੰਤ ਸਿੰਘ ਲੇਖਾਕਾਰ, ਅਮਰਜੀਤ ਕੌਰ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਮਹਿਲ ਖੁਰਦ ਤੇ ਮਲਕੀਤ ਸਿੰਘ ਨਿਹਾਲੂਵਾਲ ਵੀ ਹਾਜ਼ਰ ਸਨ।