ਆਪਣੀ ਸੋਚ ਦੇ ਪਰ ਜ਼ਖ਼ਮਾਂਣੇ ਪੈਂਦੇ ਨੇ
ਤਾਂ ਫਿਰ ਜਾ ਕੇ ਸ਼ੇਅਰ ਬਣਾਉਣੇ ਪੈਂਦੇ ਨੇ ।
ਮੁੜ ਕੇ ਬੰਦਾ ਆਪ ਸਿਆਣਾ ਹੋ ਜਾਂਦਾ
ਪਹਿਲਾਂ ਉਹਨੂੰ ਧੋਖੇ ਖਾਣੇ ਪੈਂਦੇ ਨੇ ।
ਅਸੀਂ ਸਕੂਲੋਂ ਕੱਲੇ ਘਰ ਨੂੰ ਆਉਂਦੇ ਸਾਂ
ਸਾਨੂੰ ਆਪਣੇ ਬਾਲ ਲਿਆਉਣੇ ਪੈਂਦੇ ਨੇ ।
ਕੱਲ੍ਹ ਮੈਨੂੰ ਇਕ ਅੱਲ੍ਹਾ ਵਾਲਾ ਕਹਿੰਦਾ ਸੀ
ਇਸ਼ਕ ਚ ਰੋ ਰੋ ਨੀਰ ਵਹਾਉਣੇ ਪੈਂਦੇ ਨੇ ।
ਮਾਂ ਨੂੰ ਖਾਲੀ ਦੇਗਚਾ ਚੁੱਲ੍ਹੇ ਚਾੜ੍ਹ ਕੇ ਫਿਰ
ਭੁੱਖਣ ਭਾਣੇ ਬਾਲ ਸੁਲਾਉਣੇ ਪੈਂਦੇ ਨੇ ।
ਚੱਲ ਸੁਖਦੀਪ ਇਸ ਇਸ਼ਕ ਦੀ ਮੰਜ਼ਲ ਔਖੀ ਏ
ਵੇਖੋ ਹੁਣ ਕੀ ਕੀ ਰੂਪ ਵਟਾਉਣੇ ਪੈਂਦੇ ਨੇ ।
ਸੁਖਦੀਪ ਕੌਰ ਮਾਂਗਟ
9814156533