ਜਗਰਾਉਂ, 16 ਜਨਵਰੀ ( ਅਮਿਤ ਖੰਨਾ ) ਜਗਰਾਓਂ, ਸਮਾਜ ਸੇਵੀ ਕੰਮਾਂ ਵਿੱਚ ਹਮੇਸ਼ਾ ਸਰਗਰਮ ਰਹਿਣ ਵਾਲੇ ਸਿੰਗਲਾ ਪਰਿਵਾਰ ਨੇ ਅੱਜ ਸ਼੍ਰੀ ਸਨਾਤਨ ਧਰਮ ਗੋਵਿੰਦ ਗੌਧਾਮ ਗਊਸ਼ਾਲਾ ਅੱਡਾ ਰਾਏਕੋਟ, ਜਗਰਾਉਂ ਵਿਖੇ ਕਰਵਾਏ ਗਏ ਵਿਸ਼ਾਲ ਪ੍ਰੋਗਰਾਮ ਦੌਰਾਨ ਹਵਨ ਯੱਗ ਕਰਨ ਉਪਰੰਤ ਗਊ ਦਾ ਦਾਨ ਕਰ ਪੁੰਨ ਤੇ ਭਾਗੀ ਬਣੇ। ਜ਼ਿਕਰਯੋਗ ਹੈ ਕਿ ਸਨਾਤਨ ਧਰਮ ਵਿੱਚ ਗਊ ਮਾਤਾ ਦੇ ਦਾਨ ਨੂੰ ਸਭ ਤੋਂ ਉੱਤਮ ਦਾਨ ਮੰਨਿਆ ਜਾਂਦਾ ਹੈ ਅਤੇ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਕਿ ਗਊ ਦਾਨ ਕਰਨ ਵਾਲੇ ਵਿਅਕਤੀ ਦੇ ਹਰ ਤਰ੍ਹਾਂ ਦੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਉਸ ਦੇ ਪਰਿਵਾਰ ਨੂੰ ਧੰਨ ਦੀ ਪਰਾਪਤੀ ਮਿਲਦੀ ਹੈ। ਗਊਸ਼ਾਲਾ 'ਚ ਕਰਵਾਏ ਪ੍ਰੋਗਰਾਮ ਦੌਰਾਨ ਡਾ.ਬੀ.ਬੀ.ਸਿੰਗਲਾ, ਉਨ੍ਹਾਂ ਦੀ ਪਤਨੀ ਸੁਨੀਤਾ ਸਿੰਗਲਾ, ਪੁੱਤਰ ਸੂਰਿਆਕਾਂਤ ਸਿੰਗਲਾ, ਨੂੰਹ ਸੁਸ਼ਮਾ ਸਿੰਗਲਾ ਅਤੇ ਦੋਵੇ ਪੋਤੀਆਂ ਅਧਿਆ ਸਿੰਗਲਾ ਅਤੇ ਅੱਪਰਾ ਸਿੰਗਲਾ ਨੇ ਇਕੱਠੇ ਬੈਠ ਕੇ ਵਿਦਵਾਨ ਪੰਡਤਾਂ ਦੀ ਹਾਜ਼ਰੀ 'ਚ ਮੰਤਰ ਜਾਪ ਕਰਨ ਉਪਰੰਤ ਗਊ ਮਾਤਾ ਦੀ ਪੂਜਾ ਅਰਚਨਾ ਕਰ ਤੋਂ ਬਾਅਦ ਪਰਿਵਾਰ ਸਮੇਤ ਗਊ ਦਾਨ ਕੀਤੀ ਅਤੇ ਗਊ ਮਾਤਾ ਸਮੇਤ ਸਨਾਤਨ ਧਰਮ ਦੇ ਸਾਰੇ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਅੱਜ ਦੇ ਦਿਨ ਹੀ ਡਾ.ਬੀ.ਬੀ ਸਿੰਗਲਾ ਦੀਆਂ ਦੋ ਪੋਤੀਆਂ ਅਰਾਧਿਆ ਸਿੰਗਲਾ ਅਤੇ ਅੱਪਰਾ ਸਿੰਗਲਾ ਦਾ ਜਨਮ ਦਿਨ ਵੀ ਹੈ ਅਤੇ ਇਸ ਮੌਕੇ ਸਿੰਗਲਾ ਪਰਿਵਾਰ ਵੱਲੋਂ ਅਜਿਹਾ ਧਾਰਮਿਕ ਪ੍ਰੋਗਰਾਮ ਕਰਵਾ ਕੇ ਆਪਣੀਆਂ ਦੋਵੇਂ ਪੋਤੀਆਂ ਨੂੰ ਗਊ ਮਾਤਾ ਦੇ ਨਾਲ ਨਾਲ ਸਾਰੇ ਦੇਵੀ ਦੇਵਤਿਆਂ ਦਾ ਆਸ਼ੀਰਵਾਦ ਪ੍ਰਾਪਤ ਕਰਵਾਇਆ ਗਿਆ।ਗਊਸ਼ਾਲਾ ਵਿੱਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਹਵਨ ਯੱਗ ਕਰਦੇ ਹੋਏ ਪੰਡਿਤ ਜੀ ਨੇ ਪ੍ਰੋਗਰਾਮ ਵਿੱਚ ਪਹੁੰਚੇ ਸਮੂਹ ਪਤਵੰਤਿਆਂ ਨੂੰ ਗਊ ਦਾਨ ਦੇ ਮਹੱਤਵ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਨਾਤਨ ਧਰਮ ਵਿੱਚ ਗਊ ਦਾਨ ਸਭ ਤੋਂ ਉੱਤਮ ਦਾਨ ਮੰਨਿਆ ਜਾਂਦਾ ਹੈ ਅਤੇ ਗਊ ਦਾਨ ਕਰਨ ਨਾਲ ਮਨੁੱਖ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ, ਇਸ ਲਈ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਇੱਕ ਵਾਰ ਗਊ ਦਾਨ ਜ਼ਰੂਰ ਕਰਨਾ ਚਾਹੀਦਾ ਹੈ। . ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਸ੍ਰੀ ਵਿਪਨ ਅਗਰਵਾਲ ਅਤੇ ਸਮੂਹ ਕਮੇਟੀ ਮੈਂਬਰ, ਰਾਜ ਕੁਮਾਰ ਸਿੰਗਲਾ ਲੁਧਿਆਣਾ, ਮਰਹੂਮ ਰਾਕੇਸ਼ ਕੁਮਾਰ ਸਿੰਗਲਾ ਲੁਧਿਆਣਾ ਦੇ ਪਰਿਵਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਪ੍ਰਦੀਪ ਸ਼ਰਮਾ, ਅਸ਼ੋਕ ਸਿੰਗਲਾ, ਰਾਕੇਸ਼ ਸਿੰਗਲਾ, ਰਾਜ ਕੁਮਾਰ ਵਰਮਾ, ਵਿਸ਼ਵ ਰਤਨ, ਸੁਨੀਲ ਗੁਪਤਾ, ਐਡਵੋਕੇਟ ਬਲਦੇਵ ਕ੍ਰਿਸ਼ਨ ਗੋਇਲ ਆਦਿ ਹਾਜ਼ਰ ਸਨ।