ਕੌਮੀ ਪ੍ਰਧਾਨ ਵੱਲੋਂ ਮਹਿਲਾ ਵਿੰਗ ਦੀ ਸੂਬਾ ਕਮੇਟੀ ਤੇ 18 ਜ਼ਿਲ੍ਹਾ ਪ੍ਰਧਾਨਾਂ ਦੀ ਘੋਸ਼ਣਾ
ਮਿਸ਼ਨ ਦਾ ਹਿੱਸਾ ਬਣਨ ਲਈ ਸੂਬੇ ਭਰ ਚ ਭਾਰੀ ਉਤਸ਼ਾਹ: ਦਰਸ਼ਨ ਕਾਂਗੜਾ
ਸੰਗਰੂਰ 13 ਜਨਵਰੀ (ਗੁਰਸੇਵਕ ਸਿੰਘ ਸੋਹੀ) ਭਾਰਤੀਯ ਅੰਬੇਡਕਰ ਮਿਸ਼ਨ ਦੇ ਮੁੱਖ ਸਰਪ੍ਰਸਤ ਸ਼੍ਰੀਮਤੀ ਪੂਨਮ ਕਾਂਗੜਾ ਦੀ ਅਨੁਮਤੀ ਨਾਲ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋਂ ਸਾਲ 2023 ਲਈ ਭਾਰਤੀਯ ਅੰਬੇਡਕਰ ਮਿਸ਼ਨ ਦੀ ਤੀਸਰੀ ਸੂਚੀ ਜਾਰੀ ਕਰਦਿਆਂ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਚੱਬੇਵਾਲ ਤੋਂ ਬਾਅਦ ਮਹਿਲਾ ਵਿੰਗ ਦੇ 13 ਸੂਬਾ ਜਨਰਲ ਸਕੱਤਰ,14 ਸੂਬਾ ਸਕੱਤਰ ਅਤੇ 18 ਜ਼ਿਲ੍ਹਾ ਪ੍ਰਧਾਨਾਂ ਦੀ ਘੋਸ਼ਣਾ ਕੀਤੀ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ਸੂਬਾ ਜਨਰਲ ਸਕੱਤਰਾਂ ਚ 1) ਜਸਵਿੰਦਰ ਕੌਰ ਬਾਗੜੀਆਂ ਚੇਅਰਪ੍ਰਸਨ ਬਲਾਕ ਸੰਮਤੀ ਮਾਲੇਰਕੋਟਲਾ, 2) ਸਰਬਜੀਤ ਕੌਰ ਸਾਬਕਾ ਚੇਅਰਪ੍ਰਸਨ ਬਲਾਕ ਸੰਮਤੀ ਬਰਨਾਲਾ, 3) ਪ੍ਰਿਯੰਕਾ ਅਨੰਦ ਲੁਧਿਆਣਾ,4) ਬੇਅੰਤ ਕੌਰ ਸੁਪਰਡੈਂਟ ਸੰਗਰੂਰ, 5) ਰਾਣੀ ਕੌਰ ਠੀਕਰੀਵਾਲ, 6) ਸੱਤਪਾਲ ਕੌਰ ਬਹਾਦਰਪੁਰ,7) ਜਸਵਿੰਦਰ ਕੌਰ ਸੰਗਤੀਵਾਲਾ (ਦੋਵੇਂ ਮੈਂਬਰ ਬਲਾਕ ਸੰਮਤੀ) 8) ਸ਼ਾਲੂ ਭੱਟੀ ਕੌਂਸਲਰ ਪਠਾਨਕੋਟ, 9) ਚਰਨਜੀਤ ਕੌਰ ਭਦੋੜ, 10) ਜਸਵਿੰਦਰ ਕੌਰ ਰਾਮਗੜ੍ਹ ਬਰਨਾਲਾ, 11) ਬਲਵਿੰਦਰ ਕੌਰ ਸਰਪੰਚ ਝੰਜੋਵਾਲ ਹੁਸ਼ਿਆਰਪੁਰ, 12) ਹਰਵਿੰਦਰ ਕੌਰ ਕੌਂਸਲਰ ਭਵਾਨੀਗੜ੍ਹ, 13) ਪੰਮੀ ਕੌਰ ਬਾਹਮਣੀਵਾਲਾ ਸੰਗਰੂਰ ਅਤੇ ਸਕੱਤਰਾਂ ਚ 1) ਅਮਨਦੀਪ ਕੌਰ ਚੱਕ ਭਾਈ ਕਾ ਲੁਧਿਆਣਾ,2) ਗਗਨਦੀਪ ਕੌਰ ਕੋਟਭਾਰਾ ਬਠਿੰਡਾ, 3) ਸੁਖਵਿੰਦਰ ਕੌਰ ਧੂਰੀ, 4 ਹਰਜੀਤ ਕੌਰ ਪਟਿਆਲਾ, 5) ਬਬਲੀ ਸੱਭਰਵਾਲ ਸ਼੍ਰੀ ਅੰਮ੍ਰਿਤਸਰ ਸਾਹਿਬ, 6) ਬਿੰਦੋ ਕੌਰ ਮਲਵਾਲਾ ਬਠਿੰਡਾ, 7) ਜਸਮੇਲ ਕੌਰ ਬਠਿੰਡਾ, 8) ਪਿੰਕੀ ਰਾਨੀ ਸੁਨਾਮ, 9) ਪਰਮਜੀਤ ਕੌਰ ਤਾਜੋਕੇ, 10) ਅਮਰਜੀਤ ਕੌਰ ਘੁੰਨਸ ਬਰਨਾਲਾ, 11) ਮਨਜੀਤ ਕੌਰ ਕੱਟੂ, 12) ਅੰਜੂ ਰਾਣੀ ਫ਼ਰੀਦਕੋਟ, 13 ਰਫੀਆ ਬੇਗਮ ਮਾਲੇਰਕੋਟਲਾ, 14) ਸੁਰਜੀਤ ਕੌਰ ਜੌਹਲ ਜਲੰਧਰ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨਾਂ ਵਿੱਚ 1) ਸੁਰਿੰਦਰ ਕੌਰ ਬੁਗਰਾ (ਸੰਗਰੂਰ) 2) ਸੁਨੈਨਾ ਗਿੱਲ (ਮਾਲੇਰਕੋਟਲਾ) 3) ਪਰਮਜੀਤ ਕੌਰ ਧੌਲਾ (ਬਰਨਾਲਾ) 4) ਰਾਣੀ ਕੌਰ (ਬਠਿੰਡਾ ਸ਼ਹਿਰੀ) 5) ਗੁਰਮੇਲ ਕੌਰ (ਬਠਿੰਡਾ ਦਿਹਾਤੀ) 6) ਰਾਣੀ ਦੇਵੀ (ਫਿਰੋਜ਼ਪੁਰ) 7) ਮਨਦੀਪ ਕੌਰ (ਮੋਗਾ) 8) ਬਲਵੀਰ ਕੌਰ (ਲੁਧਿਆਣਾ ਸ਼ਹਿਰੀ) 9) ਜੌਤੀ ਲੋਹਾਰਾ (ਲੁਧਿਆਣਾ) 10) ਰੁਪਿੰਦਰ ਕੌਰ (ਨਵਾਂ ਸ਼ਹਿਰ) 11) ਹਰਪਾਲ ਕੌਰ ਸਰਪੰਚ ਮੋਤੀਆਂ (ਹੁਸ਼ਿਆਰਪੁਰ ਦਿਹਾਤੀ) 12 ਨਵਿਤਾ ਕੁਮਾਰੀ (ਗੁਰਦਾਸਪੁਰ) 13) ਕਮਲਜੀਤ ਕੌਰ (ਐਸ ਏ ਐਸ ਨਗਰ, ਮੁਹਾਲੀ) 14) ਜਸਬੀਰ ਕੌਰ (ਖੰਨਾ) 15) ਮਨਪ੍ਰੀਤ ਕੌਰ ਸਰਪੰਚ ਲਚਕਾਣੀ (ਪਟਿਆਲਾ ਦਿਹਾਤੀ) 16) ਰੀਨਾ ਕੁਮਾਰੀ (ਹੁਸ਼ਿਆਰਪੁਰ ਸ਼ਹਿਰੀ) 17) ਰਾਜ ਕੁਮਾਰੀ ਦੌਲਤਪੁਰ (ਪਠਾਨਕੋਟ) ਅਤੇ 18)ਮਨਦੀਪ ਕੌਰ ਸਰਪੰਚ ਤੁਰਾਂ ਨੂੰ ਜ਼ਿਲ੍ਹਾ ਪ੍ਰਧਾਨ (ਸ਼੍ਰੀ ਫ਼ਤਹਿਗੜ੍ਹ ਸਾਹਿਬ) ਨਿਯੁਕਤ ਕੀਤਾ ਗਿਆ ।