ਸਰਕਾਰਾਂ ਸਿੱਖਾਂ ਦੀਆਂ ਹੱਕੀ ਮੰਗਾਂ ਨੂੰ ਫੁੱਟਬਾਲ ਬਣਾ ਕੇ ਖੇਡਦੀਆਂ ਨੇ ਫਿਰ ਇਨਸਾਫ ਕਿਥੋਂ ਮਿਲੋ - ਰਕਬਾ/ਕਨੇਚ
ਮੁੱਲਾਪੁਰ, 25 ਦਸੰਬਰ (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 307ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਕਨੇਚ ਜ਼ਿਲ੍ਹਾ ਲੁਧਿਆਣਾ ਤੋਂ ਗੁਰਮੇਲ ਸਿੰਘ ਕਨੇਚ, ਤਰਲੋਚਨ ਸਿੰਘ ਕਨੇਚ,ਅਜਮੇਰ ਸਿੰਘ ਕਨੇਚ,ਅਮਰਦੀਪ ਸਿੰਘ ਕਨੇਚ ਆਦਿ ਬਲਦੇਵ ਸਿੰਘ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ ਤੇ ਗੁਰਮੇਲ ਸਿੰਘ ਕਨੇਚ ਨੇ ਆਖਿਆ ਕਿ ਸਮੁੱਚੀ ਸਿੱਖ ਕੌਮ ਦੇ ਇਤਿਹਾਸ ਨੂੰ ਵਰਤਕੇ ਰਾਜਨੀਤਕ ਭਾਵੇਂ ਸਾਰੀਆਂ ਪਾਰਟੀਆਂ ਦੇ ਲੀਡਰ ਸਿਰਫ ਵੋਟਾਂ ਵੇਲੇ ਸਿੱਖਾਂ ਕੌਮ ਦੀ ਹਮਦਰਦੀ ਲੈਣ ਲਈ ਕਰਦੇ ਹਨ । ਪਰ ਅਸਲ ਸਿੱਖ ਕੌਮ ਦੇ ਧਾਰਮਿਕ ਮਸਲਿਆਂ ਤੇ ਕੋਈ ਵੀ ਰਾਜਨੀਤਕ ਲੀਡਰ ਖੁੱਲ੍ਹ ਬੋਲਣ ਨੂੰ ਤਿਆਰ ਨਹੀਂ । ਜਿਵੇਂ ਕਿ ਅੱਜ ਸਿੱਖ ਕੌਮ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਸਜ਼ਾਵਾਂ ਦੀ ਮੰਗ ਕਰਦੀ ਹੈ । ਉਥੇ ਹੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਡੀ ਕੌਮ ਦੇ ਜੁਝਾਰੂ ਬੰਦੀ ਸਿੰਘਾਂ ਨੂੰ ਰਿਹਾਅ ਕਾਰਨ ਤੇ ਵੀ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਗੁਰਪਰਬ ਮੌਕੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਨ ਦਾ ਐਲਾਨ ਕਰ ਦਿੰਦੇ ਹਨ। ਪਰ ਤਿੰਨ ਸਾਲ ਬੀਤਣ ਤੇ ਵੀ ਕੀਤਾ ਐਲਾਨ ਵਫਾ ਨਹੀਂ ਹੋਇਆ। ਭਾਜਪਾ ਦੇ ਕਈ ਲੀਡਰ ਅਖ਼ਬਾਰਾਂ ਵਿਚ ਬਿਆਨ ਕਰਦੇ ਹਨ ਕਿ ਅਸੀਂ ਤਾਂ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ। ਜਦਕਿ ਹੋਣ ਰਿਹਾਈ ਦਾ ਕੰਮ ਸੂਬੇ ਦੀਆਂ ਸਰਕਾਰਾਂ ਕਰ ਸਕਦੀਆਂ ਹਨ । ਪੰਜਾਬ ਦੀ ਮੌਜੂਦਾ ਸਰਕਾਰ ਤਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਤਾ ਪਾਉਣ ਤੱਕ ਨੂੰ ਵੀ ਤਿਆਰ ਨਹੀਂ । ਜਿਵੇਂ ਕਿ ਸਜ਼ਾ ਪੂਰੀ ਕਰ ਚੁੱਕੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਇਲ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਾਂ ਦਸਤਖ਼ਤ ਕਰਨ ਨੂੰ ਵੀ ਤਿਆਰ ਨਹੀਂ। ਉਨ੍ਹਾਂ ਅੱਗੇ ਆਖਿਆ ਕਿ ਬਹਿਬਲ ਕਲਾਂ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਮਸਲੇ ਤੇ ਇਨਸਾਫ ਮੰਗ ਦੇ ਮੋਰਚੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜਕੇ ਇਹ ਐਲਾਨ ਕੀਤਾ ਸੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜਾਵਾਂ ਸਿਰਫ ਡੇਢ ਮਹੀਨੇ ਵਿੱਚ ਦੇਵਾਂਗੇ ਨਹੀਂ ਤਾਂ ਰਾਜਨੀਤੀ ਤੋਂ ਸਨਿਆਸ ਲੈ ਲਵਾਂਗਾ । ਹੁਣ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਡੇਢ ਮਹੀਨਾ ਬੀਤ ਚੁੱਕਿਆ ਹੁਣ ਰਾਜਨੀਤੀ ਤੋਂ ਅਸਤੀਫਾ ਕਦੋਂ ਦੇਣਗੇ। ਉਹਨਾਂ ਆਖਰ ਵਿੱਚ ਆਗੂਆਂ ਨੇ ਆਖਿਆ ਕਿ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਸਿੱਖਾਂ ਦੀਆਂ ਹੱਕੀ ਮੰਗਾਂ ਨੂੰ ਫੁੱਟਬਾਲ ਬਣਾ ਕੇ ਖੇਡਦੀਆਂ ਨੇ ਫਿਰ ਇਨਸਾਫ ਕਿਥੋਂ ਮਿਲੀ। ਸੋ ਸਰਾਭਾ ਪੰਥਕ ਮੋਰਚੇ ਤੋਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਹੈ ਕੌਮ ਦਿਆਂ ਮੰਗਾ ਲਈ ਚੰਡੀਗੜ੍ਹ ਵਿਖੇ 7 ਜਨਵਰੀ ਨੂੰ ਲੱਗਣ ਜਾ ਰਿਹੇ ਕੌਮੀ ਇਨਸਾਫ ਮੋਰਚੇ ਵਧ ਚੜ੍ਹ ਕੇ ਸਹਿਯੋਗ ਤਾਂ ਜੋ ਮੰਗਾਂ ਤੇ ਜਿੱਤ ਜਲਦ ਪ੍ਰਾਪਤ ਕਰ ਸਕੀਏ । ਇਸ ਮੌਕੇ ਸਮਾਜ ਸੇਵੀ ਬਲਦੇਵ ਸਿੰਘ ਅੱਬੂਵਾਲ,ਹਰਭਜਨ ਸਿੰਘ ਅੱਬੂਵਾਲ ਹਰਦੀਪ ਸਿੰਘ ਦੋਲੋਂ ਖੁਰਦ,ਹਰਬੰਸ ਸਿੰਘ ਪੰਮਾ,ਗੁਲਜ਼ਾਰ ਸਿੰਘ ਮੋਹੀ ਆਦਿ ਹਾਜ਼ਰੀ ਭਰੀ।