ਬਲਜੀਤ ਕੌਰ ਦੇ ਦਰਜ ਕੀਤੇ ਬਿਆਨਾਂ ਦੇ ਅਧਾਰ ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ
ਘਰ ਦੀ ਪੜਤਾਲ ਕੀਤੀ ਜਾ ਰਹੀ ਹੈ- ਥਾਣਾ ਮੁੱਖੀ ਗੁਰਬਚਨ ਸਿੰਘ
ਬਰਨਾਲਾ/ਮਹਿਲ ਕਲਾਂ, 27 ਨਵੰਬਰ(ਗੁਰਸੇਵਕ ਸੋਹੀ)ਨੇੜਲੇ ਪਿੰਡ ਹਮੀਦੀ ਵਿਖੇ ਦਿਨ-ਦਿਹਾੜੇ ਅਣਪਛਾਤੇ ਚੋਰਾਂ ਵੱਲੋਂ ਇੱਕ ਕਿਸਾਨ ਦੀ ਕੋਠੀ ਦੇ ਜਿੰਦਰੇ ਤੋੜ ਕੇ 5 ਤੋਲੇ ਸੋਨਾ ਤੇ 50 ਹਜ਼ਾਰ ਨਕਦੀ ਚੋਰੀ ਕਰਕੇ ਲੈ ਲੈਣ ਦਾ ਮਾਮਲਾ ਸਾਹਮਣੇ ਆਇਆ। ਇਸ ਮੌਕੇ ਪੀੜਤ ਕਿਸਾਨ ਰਣਜੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਹਮੀਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਮੇਰੀ ਪਤਨੀ ਬਲਜੀਤ ਕੌਰ ਸਵੇਰੇ11 ਵਜੇ ਦੇ ਕਰੀਬ ਅਮਲਾ ਸਿੰਘ ਵਾਲਾ ਰੋਡ ਪਿੰਡ ਹਮੀਦੀ ਵਿਖੇ ਸਥਿੱਤ ਕੋਠੀ ਅਤੇ ਬਾਹਰਲੇ ਗੇਟ ਨੂੰ ਜਿੰਦਰੇ ਲਗਾਕੇ ਪਿੰਡ ਵਾਲੇ ਘਰ ਗਈ ਹੋਈ ਸੀ ਜਦੋਂ ਉਹ ਸ਼ਾਮ ਚਾਰ ਵਜੇ ਦੇ ਕਰੀਬ ਅੰਦਰਲੇ ਘਰੋਂ ਵਾਪਸ ਘਰ ਪਰਤੀ ਤਾਂ ਉਸ ਨੇ ਕੋਠੀ ਦੇ ਮੇਨ ਗੇਟ ਨੂੰ ਲੱਗਿਆ ਜਿੰਦਰਾ ਖੋਲ੍ਹਿਆ ਤਾਂ ਅੱਗੇ ਜਾਕੇ ਦੇਖਿਆ ਤਾਂ ਕੋਠੀ ਦੇ ਜ਼ਿੰਦਰੇ ਤੋੜੇ ਪਏ ਸਨ। ਕੋਠੀ ਦੇ ਇੱਕ ਕਮਰੇ ਅੰਦਰ ਖੜ੍ਹੀਆਂ ਅਲਮਾਰੀਆਂ ਦੇ ਜੰਦਰੇ ਤੋੜ ਕੇ ਕੱਪੜਿਆਂ ਤੇ ਹੋਰ ਸਾਮਾਨ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ ਜਦੋਂ ਅਸੀਂ ਪਰਿਵਾਰਕ ਮੈਂਬਰਾਂ ਨੇ ਅਲਮਾਰੀ ਵਿੱਚ ਰਖਿਆ ਹੋਇਆ 5 ਤੋਲੇ ਸੋਨਾ ਅਤੇ 50 ਹਜ਼ਾਰ ਦੀ ਨਗਦੀ ਚੈੱਕ ਕੀਤੀ ਤਾਂ ਚੋਰੀ ਕੀਤੀ ਹੋਈ ਸੀ ਉਨ੍ਹਾਂ ਕਿਹਾ ਕਿ ਕੋਠੀ ਅੰਦਰ ਘਰ ਦਾ ਵਿਅਕਤੀ ਨਾ ਹੋਣ ਕਰਕੇ ਕੋਠੀ ਦੀ ਚਾਰਦੀਵਾਰੀ ਦੇ ਪਿਛਲੇ ਪਾਸਿਓਂ ਅਣਪਛਾਤੇ ਚੋਰਾਂ ਨੇ ਕੋਠੀ ਦੇ ਵਿਹੜੇ ਅੰਦਰ ਦਾਖਲ ਹੋਣ ਤੋਂ ਬਾਅਦ ਕੋਠੀ ਦੇ ਦੋ ਕਮਰਿਆਂ ਦੇ ਮੇਨ ਜਿੰਦਰੇ ਤੋੜ ਕੇ ਅਲਮਾਰੀਆਂ ਦੀ ਫੋਲਾ ਫਰਾਲੀ ਪੰਜ ਤੋਲੇ ਸੋਨਾ ਅਤੇ 50 ਹਜ਼ਾਰ ਦੀ ਨਕਦੀ ਚੋਰੀ ਕਰਕੇ ਫਰਾਰ ਫਰਾਰ ਹੋ ਗਏ ਉਨ੍ਹਾਂ ਕਿਹਾ ਕਿ 50 ਹਜ਼ਾਰ ਦੀ ਰਕਮ ਲੰਪ ਭਰਨ ਲਈ ਰੱਖੀ ਹੋਈ ਸੀ। ਇਸ ਚੋਰੀ ਦੀ ਘਟਨਾ ਸਬੰਧੀ ਥਾਣਾ ਠੁੱਲੀਵਾਲ ਪੁਲਸ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਉਨ੍ਹਾਂ ਕਿਹਾ ਕਿ ਚੋਰੀ ਦੀ ਘਟਨਾ ਸੰਬੰਧੀ ਹੁਣ ਸਬ-ਡਵੀਜ਼ਨ ਮਹਿਲ ਕਲਾਂ ਦੇ ਡੀਐਸਪੀ ਗਮਦੂਰ ਸਿੰਘ ਚਾਹਲ ਥਾਣਾ ਠੁੱਲੀਵਾਲ ਮੁੱਖੀ ਗੁਰਬਚਨ ਸਿੰਘ ਅਤੇ ਸੀ ਆਈ ਸਟਾਫ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੀ ਪੜਤਾਲ ਕਰਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ।ਉਧਰ ਦੂਜੇ ਪਾਸੇ ਥਾਣਾ ਠੁੱਲੀਵਾਲ ਦੇ ਮੁੱਖੀ ਗੁਰਬਚਨ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਚੋਰੀ ਦੀ ਘਟਨਾ ਸਬੰਧੀ ਬਲਜੀਤ ਕੌਰ ਪਤਨੀ ਰਣਜੀਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਅਣਪਛਾਤੇ ਚੋਰਾਂ ਖਿਲਾਫ ਮੁਕਦਮਾ ਨੰਬਰ56 ਧਾਰਾ454.380 ਆਈ ਪੀ ਸੀ ਥਾਣਾ ਠੁੱਲੀਵਾਲ ਵਿਖੇ ਦਰਜ ਕਰਕੇ ਅਗਲੀ ਵਿਭਾਗੀ ਤਫਤੀਸ ਸ਼ੁਰੂ ਕਰ ਦਿੱਤੀ ਗਈ ਹੈ।