ਜਗਰਾਉ 5 ਸਤੰਬਰ(ਅਮਿਤਖੰਨਾ)ਖ਼ਾਲਸਾ ਏਡ ਵੱਲੋਂ ਜਿੱਥੇ ਮੁਸੀਬਤਾਂ ਵਿਚ ਘਿਰੇ ਦੁਨੀਆ ਭਰ ਦੇ ਲੋਕਾਂ ਨੂੰ ਰਾਹਤ ਪਹੁੰਚਾ ਕੇ ਸਿੱਖ ਕੌਮ ਦਾ ਨਾਂ ਉੱਚਾ ਕਰਨ ਵਾਲੀ ਸੰਸਥਾ ਵੱਲੋਂਹੁਣ ਦੇਸ਼ ਭਰ ਵਿੱਚ ਲੋੜਵੰਦ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਵਾਸਤੇ ਕਈ ਸ਼ਹਿਰਾਂ ਵਿੱਚ 50 ਦੇ ਕਰੀਬ ਮੁਫਤ ਟਿਊਸ਼ਨ ਸੈਂਟਰ ਚਲਾਏ ਜਾ ਰਹੇ ਹਨ ਤੇ ਇਸੇ ਲੜੀ ਵਿੱਚ ਜਗਰਾਉਂ ਵਿਖੇ ਵੀ ਇਕ ਟਿਊਸ਼ਨ ਸੈਂਟਰ ਸ਼ਹਿਰ ਦੇ ਪ੍ਰਸਿੱਧ ਸਕੂਲ ਗੁਰ ਨਾਨਕ ਬਾਲ ਵਿਕਾਸ ਕੇਂਦਰ ਸੀਨੀਅਰ ਸੈਕੰਡਰੀ ਸਕੂਨ ਕੱਚਾ ਮਲਕ ਰੋਡ ਵਿਖੇ ਸ਼ਹਿਰ ਵਿਖੇ ਚਲਾਇਆ ਜਾ ਰਿਹਾ ਹੈ ਤਾਂ ਕਿ ਲੋੜਵੰਦ ਵਿਦਿਆਰਥੀਆਂ ਵਾਸਤੇ ਅਜਿਹੇ ਸੈਂਟਰਾਂ ਦੀ ਸਖ਼ਤ ਲੋੜ ਸੀ ਜਿਸ ਨੂੰ ਖਾਲਸਾ ਏਡ ਨੇ ਪੂਰਾ ਕੀਤਾ ਤਾਂਕਿ ਵਿੱਤੀ ਪੱਖੋਂ ਕਮਜ਼ੋਰ ਵਿਦਿਆਰਥੀ ਵੀ ਮੁਕਾਬਲਿਆਂ ਦੀ ਪ੍ਰੀਖਿਆ ਚ ਭਾਗ ਲੈ ਕੇ ਉਚਾਈਆਂ ਛੂਹ ਸਕਣ। ਖ਼ਾਲਸਾ ਏਡ ਦੇ ਵਲੰਟਰੀਆਂ ਨੇ ਦੱਸਿਆ ਕਿ ਇਸ ਟਿਊਸ਼ਨ ਸੈਂਟਰ ਵਿਚ ਰੋਜ਼ਾਨਾ ਸ਼ਾਮ ਚਾਰ ਤੋਂ ਛੇ ਵਜੇ ਤੱਕ ਪੜ੍ਹਾ ਰਹੇ ਹਨ ਇਸ ਸੈਂਟਰ ਵਿੱਚ ਤਜਰਬੇਕਾਰ ਅਤੇ ਮਿਹਨਤੀ ਅਧਿਆਪਕ ਅੰਗਰੇਜ਼ੀ, ਗਣਿਤ, ਵਿਗਿਆਨ ਅਤੇ ਗੁਰਮਤਿ ਦੀ ਪੜ੍ਹਾਈ ਪੜ੍ਹਾਉਂਦੇ ਹਨ ਤਾਂ ਕਿ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀ ਵੀ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਣ