ਬਰਨਾਲਾ/ ਮਹਿਲ ਕਲਾਂ - 03 ਸਤੰਬਰ (ਗੁਰਸੇਵਕ ਸੋਹੀ ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਪੰਜਾਬ ਦੀ ਮੀਟਿੰਗ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾ ਵਿਖੇ ਹੋਈ । ਮੀਟਿੰਗ ਦੌਰਾਨ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਲੰਪੀ ਸਕਿਨ ਬੀਮਾਰੀ ਨਾਲ ਮਰੇ ਪਸ਼ੂਆਂ ਅਤੇ ਸੂਰਾਂ ਦਾ ਇੱਕ ਲੱਖ ਰੁਪਿਆ ਪ੍ਰਤੀ ਪਸ਼ੂ ਮੁਆਵਜ਼ਾ ਤੁਰੰਤ ਦਿੱਤਾ ਜਾਵੇ, ਇੱਕ ਹੋਰ ਮਤੇ ਰਾਹੀਂ ਪਰਾਲ਼ੀ ਸੰਭਾਂਲਣ ਵਾਸਤੇ ਸਰਕਾਰ ਵੱਲੋਂ ਜੋ 2500 ਰੁਪਿਆ ਏਕਡ਼ ਦੇਣ ਦਾ ਐਲਾਨ ਕੀਤਾ ਗਿਆ ਸੀ,ਉਸ ਬਾਬਤ ਸਥਿਤੀ ਸਪੱਸ਼ਟ ਕੀਤੀ ਜਾਵੇ,ਇਸ ਸਬੰਧੀ ਸਰਕਾਰ ਟਾਲ ਮਟੋਲ ਕਰਨ ਦੀ ਨੀਤੀ ਨਾ ਅਪਣਾਵੇ ਨਹੀਂ ਤਾਂ ਸਖ਼ਤ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹੇ।ਇੱਕ ਹੋਰ ਮਤੇ ਰਾਹੀਂ ਮਿਲਾਵਟੀ ਦੁੱਧ ਨੂੰ ਬੰਦ ਕਰਨ ਦਾ ਸਰਕਾਰ ਨੂੰ ਦੋ ਮਹੀਨੇ ਦਾ ਅਲਟੀਮੇਟਮ ਦਿੱਤਾ ਗਿਆ।ਸਰਕਾਰ ਨੂੰ ਕਿਸਾਨਾਂ ਸਿਰ ਚਡ਼ੇ ਕਰਜੇ ਤੇ ਲੀਕ ਮਾਰਨ ਲਈ ਕਿਹਾ ਗਿਆ, ਕਿਉਂਕਿ ਇਹ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਚਡ਼ਿਆ ਹੈ,ਇਸ ਦੇ ਨਾਲ ਹੀ ਆਉਣ ਵਾਲ਼ੀ ਫ਼ਸਲ ਜੀਰੀ ਦੀ ਸਰਕਾਰੀ ਖਰੀਦ 25 ਸਤੰਬਰ ਤੋਂ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਹੜੀਆਂ ਫੈਕਟਰੀਆਂ ਦੂਸ਼ਤ ਕੀਤਾ ਪਾਣੀ ਬੋਰ ਜਾਂ ਪਾਈਪਾਂ ਰਾਹੀਂ ਧਰਤੀ ਤੇ ਜਾਂ ਦਰਿਆਵਾਂ ਚ ਸੁੱਟ ਰਹੀਆਂ ਨੇ ਉਨ੍ਹਾਂ ਦੇ ਤੁਰੰਤ ਲਾਈਸੈਂਸ ਕੈਂਸਲ ਕਰ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ,ਨੇਕ ਸਿੰਘ ਖੋਖ, ਸੁਖਵਿੰਦਰ ਸਿੰਘ ਭੱਟੀਆਂ, ਕਸ਼ਮੀਰਾ ਸਿੰਘ ਜਟਾਣਾਂ, ਜਨਰਲ ਸਕੱਤਰ ਰਜਿੰਦਰ ਸਿੰਘ ਕੋਟ ਪਨੈਚ, ਸਕੱਤਰ ਘੁੰਮਣ ਸਿੰਘ ਰਾਜਗਡ਼, ਪ੍ਰਗਟ ਸਿੰਘ ਤਲਵੰਡੀ, ਖਜ਼ਾਨਚੀ ਗੁਲਜ਼ਾਰ ਸਿੰਘ ਘਨੌਰ,ਯੂਥ ਵਿੰਗ ਪ੍ਰਧਾਨ ਲਖਵਿੰਦਰ ਸਿੰਘ ਪੀਰ ਮੁਹੰਮਦ ਤੋਂ ਇਲਾਵਾ ਜ਼ਿਲਿਆਂ ਦੇ ਪ੍ਰਧਾਨ ਸ ਗੁਰਮੀਤ ਸਿੰਘ ਕਪਿਆਲ ਸੰਗਰੂਰ, ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ਬਰਨਾਲਾ, ਗੋਬਿੰਦ ਸਿੰਘ ਮੁਕਤਸਰ ਸਾਹਿਬ,ਦਿਲਬਾਗ ਸਿੰਘ ਮਾਨਸਾ,ਤਰਲੋਚਨ ਸਿੰਘ ਬਰਮੀ ਲੁਧਿਆਣਾ ਅਤੇ ਹੋਰ ਜ਼ਿਲ੍ਹਾ ਪ੍ਰਧਾਨ,ਅਹੁਦੇਦਾਰ ਅਤੇ ਵੱਡੀ ਗਿਣਤੀ ਚ ਵਰਕਰ ਸ਼ਾਮਲ ਹੋਏ।