You are here

ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ ਪੁਰਬ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ

ਸਹੀਦ ਕੌਮ ਦੇ ਕੋਹਨੂਰ ਹੀਰੇ ਹੁੰਦੇ  ਹਨ, ਬਾਬਾ ਜੀਵਾ ਜੀ- ਭਾਈ ਪਾਰਸ 

ਜਗਰਾਉਂ (ਮਨਜਿੰਦਰ ਗਿੱਲ)ਸ੍ਰੋਮਣੀ ਜਰਨੈਲ ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ ਭਾਈ ਜੈਤਾ ਜੀ ਦਾ ਪ੍ਰਕਾਸ ਪੁਰਬ ਸ੍ਰੀ ਅਕਾਲ ਸਹਿਬ ਜੀ ਦੀ ਰਹਿਨੁਮਾਈ ਹੇਠ ਸੁਮੱਚੇ ਖਾਲਸਾ ਪੰਥ ਵੱਲੋ 5 ਸਤੰਬਰ 2022 ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦ ਪੁਰ ਸਹਿਬ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਅਕਾਲ ਤੱਖਤ ਸਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ ਅਤੇ ਬਾਬਾ ਮੇਜਰ ਸਿੰਘ ਸੋਢੀ ਅਤੇ ਕੌਮ ਦੀਆ ਮਹਾਨ ਸਖਸੀਅਤਾ ਨਮੱਸਤਕ ਹੋਣਗੀਆ। ਇਸ ਪ੍ਰੋਗਰਾਮ ਸਬੰਧੀ ਦਸਮੇਸ ਤਰਨਾ ਦਲ, ਅਤੇ ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੀ ਮੀਟਿੰਗ ਪੂਰਨ ਮਹਾਪੁਰਖ ਸੰਤ ਬਾਬਾ ਜਗਰੂਪ ਸਿੰਘ ਗੁ ਬੇਗਮਪੁਰਾ ਭੋਰਾ ਸਾਹਿਬ ਨਾਨਕ ਸਰ ਵਾਲਿਆ ਤੋ ਵਰੋਸਾਏ ਮੋਜੂਦਾਂ ਮਹਾ ਪੁਰਖ ਸੰਤ ਬਾਬਾ ਜੀਵਾ ਸਿੰਘ ਜੀ ਨਾਲ ਹੋਈ ਬਾਬਾ ਜੀਵਾ ਸਿੰਘ ਜੀ ਨੇ ਆਖਿਆ ਸਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਸਾਨੂੰ ਸਹੀਦਾ ਦੇ ਜੀਵਨ ਤੋ ਜੀਵਨ ਜਾਚ ਮਿੱਲਦੀ ਹੈ। ਸਹੀਦਾ ਦੀਆ ਕੁਰਬਾਨੀਆ ਕਰਕੇ ਸਿੱਖੀ ਦੀ ਸਾਨ ਸਾਰੇ ਜੱਗ ਤੋ ਨਿਆਰੀ ਹੈ। ਬਾਬਾ ਜੀ ਨੇ ਕਿਹਾ ਕੇ ਅਨੰਦਪੁਰ ਸਾਹਿਬ ਜਾਣ ਵਾਲਿਆ ਸੰਗਤਾ ਵਾਸਤੇ ਲੰਗਰ ਦੇ ਪ੍ਰੰਬਧ ਗੁ ਬੇਗਮਪੁਰਾ ਭੋਰਾ ਸਾਹਿਬ ਵੱਲੋ ਕੀਤੇ ਜਾਣਗੇ। ਇਸ ਮੋਕੇ ਦਸਮੇਸ ਤਰਨਾ ਦਲ ਦੇ ਸਰਕਲ ਜਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ ਅਤੇ ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੇ ਕੌਮੀ ਪਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਸੰਗਤਾ ਨੂੰ ਵੱਧ ਤੋ ਵਧ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਭਾਈ ਬਲਜਿੰਦਰ ਸਿੰਘ ਦੀਵਾਨਾ ਭਾਈ ਰਾਜਵਿੰਦਰ ਸਿੰਘ ਖਾਲਸਾ ਭਾਈ ਸਮਸੇਰ ਸਿੰਘ ਲੋਪੋ ਅਤੇ ਹੋਰ ਸੰਗਤਾ ਹਾਜਰ ਸਨ।।