ਲੋੜਵੰਦ ਲੋਕਾਂ ਦੀ ਭਲਾਈ ਸਮਾਜ ਸੇਵਾ ਦੇ ਕਾਰਜ ਵਿੱਚ ਵੱਡਮੁੱਲਾ ਯੋਗਦਾਨ ਪਾਉਣਾ ਸਮੇਂ ਦੀ ਮੁੱਖ ਲੋੜ.ਬਾਬਾ ਜੰਗ ਸਿੰਘ ਦੀਵਾਨਾ
ਮਹਿਲ ਕਲਾਂ, 20 ਅਗਸਤ (ਡਾਕਟਰ ਸੁਖਵਿੰਦਰ ਸਿੰਘ )-ਡੇਰਾ ਬਾਬਾ ਭਜਨ ਸਿੰਘ ਪਿੰਡ ਦੀਵਾਨਾ ਦੇ ਮੁਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ ਵਲੋਂ ਪਿੰਡ ਦੀਵਾਨਾ ਵਿਖੇ ਚਾਰ ਲੋੜਵੰਦ ਲੜਕੀਆਂ ਦੇ ਵਿਆਹ ਮੌਕੇ ਘਰੇਲੂ ਵਰਤੋਂ ਦਾ ਸਮਾਨ ਭੇਟ ਕੀਤਾ ਗਿਆ | ਇਸ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਧਾਰਮਿਕ ਸਥਾਨ ਤੋਂ ਲੋੜਵੰਦ ਲੋਕਾਂ ਦੀ ਭਲਾਈ ਲਈ ਸਮਾਜ ਸੇਵਾ ਦੀ ਵਿੱਢੀ ਗਈ ਮੁਹਿੰਮ ਤਹਿਤ ਅੱਜ ਪਿੰਡ ਢਿਲਵਾਂ ਫ਼ਰੀਦਕੋਟ ਦੀਆਂ ਦੋ ਲੋੜਵੰਦ ਲੜਕੀਆਂ ਤੋਂ ਇਲਾਵਾ ਪਿੰਡ ਮਾਛੀਕੇ ਅਤੇ ਪਿੰਡ ਸਮਾਧ ਭਾਈ ਦੀ ਇਕ ਲੋੜਵੰਦ ਲੜਕੀਆਂ ਦੇ ਵਿਆਹ ਮੌਕੇ ਡੇਰੇ ਵਲੋਂ ਐੱਨ.ਆਰ.ਆਈਜ਼. ਦੇ ਸਹਿਯੋਗ ਨਾਲ ਪੱਖੇ, ਸੂਟ ਤੋਂ ਇਲਾਵਾ ਹੋਰ ਘਰੇਲੂ ਵਰਤੋਂ ਸਮਾਨ ਅਤੇ ਨਗਦ ਰਾਸ਼ੀ ਭੇਟ ਕੀਤੀ ਗਈ ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਸਮਾਜ ਸੇਵਾ ਦੇ ਕਾਰਜ ਕਰਨ ਲਈ ਸਾਨੂੰ ਸਾਰੇ ਅੱਗੇ ਆ ਕੇ ਵਡਮੁੱਲਾ ਯੋਗਦਾਨ ਪੌਣਾਂ ਸਮੇਂ ਦੀ ਮੁੱਖ ਲੋੜ ਹੈ ਇਸ ਮੌਕੇ ਸੁਰਜੀਤ ਸਿੰਘ ਗਹਿਲ, ਅਰਵਿੰਦਰ ਸਿੰਘ ਯੂ.ਐੱਸ.ਏ, ਬਲਜੀਤ ਸਿੰਘ ਕੈਨੇਡਾ, ਡਾ: ਗੁਰਿੰਦਰ ਸਿੰਘ, ਬਲਜੀਤ ਸਿੰਘ, ਡਾ: ਗਗਨਦੀਪ ਸਿੰਘ, ਬੇਅੰਤ ਸਿੰਘ, ਜਸਪ੍ਰੀਤ ਸਿੰਘ ਫ਼ੌਜੀ, ਹਰਪਾਲ ਸਿੰਘ, ਦਰਸ਼ਨ ਸਿੰਘ, ਨਰਿੰਦਰ ਕੌਰ, ਸੋਨੂੰ ਕੈਨੇਡਾ, ਦਰਸ਼ਨ ਸਿੰਘ ਸੋਹੀ, ਰਣਜੀਤ ਸਿੰਘ ਰਾਣਾ, ਟੇਕ ਸਿੰਘ ਤੇ ਪਾਲੀ ਵਜੀਦਕੇ ਆਦਿ ਹਾਜ਼ਰ