You are here

ਸੜਕ ਤੇ ਪ੍ਰੀਮਿਕਸ ਪਾਉਣ ਦੀ ਕੀਤੀ ਮੰਗ

ਹਠੂਰ,16,ਅਗਸਤ-(ਕੌਸ਼ਲ ਮੱਲ੍ਹਾ)-ਧੰਨ-ਧੰਨ ਬਾਬਾ ਨੰਦ ਸਿੰਘ ਨਾਨਕਸਰ ਕਲੇਰਾ ਵਾਲਿਆ ਦੀ ਯਾਦ ਵਿਚ ਸਥਾਪਿਤ ਕੀਤੇ ਮਾਰਗ ਤੇ ਪ੍ਰੀਮਿਕਸ ਪਾਉਣ ਦੀ ਇਲਾਕਾ ਨਿਵਾਸੀਆ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋ ਮੰਗ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਆਮ-ਆਦਮੀ ਪਾਰਟੀ ਦੇ ਯੂਥ ਆਗੂ ਕਰਮਜੀਤ ਸਿੰਘ ਡੱਲਾ ਨੇ ਦੱਸਿਆ ਕਿ ਨਾਨਕਸਰ,ਕਾਉਕੇ ਕਲਾਂ,ਡੱਲਾ,ਦੇਹੜਕਾ,ਮਾਣੂੰਕੇ ਅਤੇ ਝੋਰੜਾ ਤੱਕ 22 ਕਿਲੋਮੀਟਰ ਸੜਕ ਤੇ ਪੱਥਰ ਪੈ ਚੁੱਕਾ ਹੈ ਅਤੇ ਪ੍ਰੀਮਿਕਸ ਪਾਉਣਾ ਬਾਕੀ ਹੈ।ਉਨ੍ਹਾ ਕਿਹਾ ਕਿ ਇਸ ਸੜਕ ਦੇ ਨਿਰਮਾਣ ਦਾ ਕੰਮ ਚਲਦਾ ਹੋਣ ਕਰਕੇ ਪਿਛਲੇ ਲਗਭਗ ਗਿਆਰਾ ਮਹੀਨਿਆ ਤੋ ਇਹ ਸੜਕ ਬੰਦ ਹੋਣ ਕਾਰਨ ਇਲਾਕੇ ਦੀਆ ਸੰਗਤਾ ਵਾਇਆ ਜਗਰਾਉ ਹੋ ਕੇ ਨਾਨਕਸਰ ਦੇ ਦਰਸਨਾ ਲਈ ਜਾਦੀਆ ਹਨ ।ਉਨ੍ਹਾ ਕਿਹਾ ਕਿ ਇਸ ਸੜਕ ਤੇ ਪਾਏ ਪੱਥਰ ਕਾਰਨ ਰੋਜਾਨਾ ਹਾਦਸੇ ਵਾਪਰ ਰਹੇ ਹਨ।ਇਸ ਸੜਕ ਤੇ ਪੰਜਾਬ ਸਰਕਾਰ ਨੇ 40 ਪ੍ਰਤੀਸਤ ਅਤੇ ਕੇਂਦਰ ਸਰਕਾਰ ਨੇ 60 ਪ੍ਰਤੀਸਤ ਪੈਸਾ ਖਰਚ ਕਰਨਾ ਹੈ।ਉਨ੍ਹਾ ਕਿਹਾ ਕਿ 25 ਅਗਸਤ ਤੋ ਨਾਨਕਸਰ ਕਲੇਰਾ ਵਿਖੇ ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੇ ਬਰਸੀ ਸਮਾਗਮ ਸੁਰੂ ਹੋਣੇ ਹਨ ਪਰ ਸੜਕ ਨਾ ਬਣੀ ਹੋਣ ਕਰਕੇ ਸੰਗਤਾ ਨੂੰ ਭਾਰੀ ਮੁਸਕਲਾ ਦਾ ਸਾਹਮਣਾ ਕਰਨਾ ਪਏਗਾ।ਉਨ੍ਹਾ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ 25 ਅਗਸਤ ਤੋ ਪਹਿਲਾ-ਪਹਿਲਾ ਇਸ ਸੜਕ ਤੇ ਪ੍ਰੀਮਿਕਸ ਪਾਇਆ ਜਾਵੇ ਤਾਂ ਜੋ ਇਲਾਕੇ ਦੇ ਲੋਕਾ ਨੂੰ ਵੱਡੀ ਰਾਹਤ ਮਿਲ ਸਕੇ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਨਿਰਮਲ ਸਿੰਘ ਡੱਲਾ,ਪ੍ਰਧਾਨ ਜੋਰਾ ਸਿੰਘ,ਧੀਰਾ ਸਿੰਘ,ਕਰਮਜੀਤ ਸਿੰਘ ਕੰਮੀ,ਕਾਮਰੇਡ ਹਾਕਮ ਸਿੰਘ ਡੱਲਾ,ਇਕਬਾਲ ਸਿੰਘ,ਰੁਪਿੰਦਰਪਾਲ ਸਿੰਘ ਸਰਾਂ,ਬਲਵੀਰ ਸਿੰਘ,ਅਮਰਪ੍ਰੀਤ ਸਿੰਘ ਸਮਰਾ,ਰਛਪਾਲ ਸਿੰਘ,ਗਰਚਰਨ ਸਿੰਘ,ਅਵਤਾਰ ਸਿੰਘ,ਮਨਦੀਪ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਪੰਜਾਬ ਮੰਡੀਕਰਨ ਬੋਰਡ ਜਗਰਾਉ ਦੇ ਜੇ ਈ ਪ੍ਰਮਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਬਰਸਾਤ ਦਾ ਮੌਸਮ ਹੋਣ ਕਰਕੇ ਪ੍ਰੀਮਿਕਸ ਪਾਉਣ ਵਾਲੇ ਪਲਾਟ ਬੰਦ ਹਨ ਜਦੋ ਵੀ ਪਲਾਟ ਚਾਲੂ ਹੁੰਦੇ ਹਨ ਤਾਂ ਇਹ ਸੜਕ ਪਹਿਲ ਦੇ ਅਧਾਰ ਤੇ ਬਣਾਈ ਜਾਵੇਗੀ।