ਬਰਨਾਲਾ / ਮਹਿਲਾ ਕਲਾਂ- 15 ਅਗਸਤ (ਗੁਰਸੇਵਕ ਸੋਹੀ ) -ਪ੍ਰੋਗਰਾਮ ਦੀ ਆਰੰਭਤਾ ਬੱਚਿਆਂ ਵੱਲੋਂ ਸ਼ਬਦ ਕੀਰਤਨ ਰਾਹੀਂ ਕੀਤੀ ਗਈ। ਉਪਰੰਤ ਪ੍ਰਿੰਸੀਪਲ ਮੈਡਮ ਚਰਨਦੀਪ ਕੌਰ ਤੇ ਸਟਾਫ਼ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਰਾਸ਼ਟਰੀ ਗੀਤ ਜਨ- ਗਣ- ਮਨ ਗਾਇਨ ਕੀਤਾ ਗਿਆ। ਇਸ ਤੋਂ ਬਾਅਦ ਵਿੱਚ ਬੱਚਿਆਂ ਵੱਲੋ ਪਰੇਡ ਕੀਤੀ ਗਈ।
ਵਿਦਿਆਰਥੀਆਂ ਵੱਲੋਂ ਅਧਿਆਪਕਾ ਦੇ ਸਹਿਯੋਗ ਨਾਲ ਕਈ ਤਰ੍ਹਾਂ ਦੀਆਂ ਆਈਟਮਾਂ ਵੀ ਤਿਆਰ ਕੀਤੀਆਂ ਗਈਆਂ। ਜਿਵੇਂ ਕਿ ਛੋਟੇ ਬੱਚਿਆਂ ਵਲੋਂ ਕੋਰਿਓ ਗ੍ਰਾਫੀ ਕੀਤੀ ਗਈ ।ਵਿਦਿਆਰਥੀਆਂ ਵੱਲੋਂ ਪੰਜਾਬੀ ,ਹਿੰਦੀ ਅਤੇ ਅੰਗਰੇਜ਼ੀ ਭਾਸ਼ਣ ਮੁਕ਼ਾਬਲੇ ਕਰਾਏ ਗਏ ਜਿਨ੍ਹਾਂ ਵਿੱਚ ਬੱਚਿਆਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਕਿ ਸੁਤੰਤਰਤਾ ਦਿਵਸ ਜਾਂ 15 ਅਗਸਤ ਦਾ ਸਾਡੇ ਰਾਸ਼ਟਰੀ ਤਿਉਹਾਰਾਂ ਵਿੱਚ ਵਿਸ਼ੇਸ਼ ਮਹੱਤਵ ਹੈ. ਸਾਰੇ ਕੌਮੀ ਤਿਉਹਾਰਾਂ ਵਿੱਚ ਇਸਦੀ ਮਹੱਤਤਾ ਸਭ ਤੋਂ ਵੱਧ ਹੈ ਕਿਉਂਕਿ ਇਸ ਦਿਨ ਸਾਨੂੰ ਸਦੀਆਂ ਦੀ ਬਦਨਾਮੀ ਦੀ ਸ਼੍ਰੇਣੀ ਤੋਂ ਆਜ਼ਾਦੀ ਮਿਲੀ ਹੈ.ਇਸ ਦਿਨ ਅਸੀਂ ਪੂਰੀ ਤਰ੍ਹਾਂ ਸੁਤੰਤਰ ਹੋ ਕੇ ਆਪਣੇ ਸਮਾਜ ਅਤੇ ਰਾਸ਼ਟਰ ਦੀ ਸੰਭਾਲ ਕੀਤੀ.ਬੱਚਿਆਂ ਵਲੋਂ ਦੇਸ ਭਗਤੀ ਨਾਲ ਸਬੰਧਤ ਕਵਿਤਾਵਾਂ ਗਾਈਆਂ ਗਈਆ। ਪੂਰੇ ਹੀ ਸਕੂਲ ਵੱਲੋਂ ਇਸ ਦਿਨ ਨੂੰ ਮਹੱਤਤਾ ਦਿੱਤੀ ਗਈ। ਉਪਰੰਤ ਪ੍ਰਿੰਸੀਪਲ ਮੈਡਮ ਚਰਨਦੀਪ ਕੌਰ ਨੇ ਦਸਿਆ ਇਸ ਪਵਿੱਤਰ ਅਤੇ ਬਹੁਤ ਮਹੱਤਵਪੂਰਨ ਰਾਸ਼ਟਰੀ ਤਿਉਹਾਰ ਦੇ ਸ਼ੁਭ ਅਵਸਰ ਤੇ, ਸਾਨੂੰ ਆਪਣੀ ਕੌਮ ਦੇ ਅਮਰ ਸ਼ਹੀਦਾਂ ਪ੍ਰਤੀ ਦਿਲੋਂ ਸ਼ਰਧਾ ਪ੍ਰਗਟ ਕਰਦਿਆਂ ਅਤੇ ਉਨ੍ਹਾਂ ਦੇ ਜੀਵਨ ਵਿੱਚ ਉਨ੍ਹਾਂ ਦੀਆਂ ਨੀਤੀਆਂ ਅਤੇ ਸਿਧਾਂਤਾਂ ਨੂੰ ਅਪਣਾ ਕੇ ਰਾਸ਼ਟਰ ਨਿਰਮਾਣ ਵੱਲ ਕਦਮ ਵਧਾਉਣੇ ਚਾਹੀਦੇ ਹਨ। ਸਾਰੇ ਹੀ ਬੱਚਿਆਂ ਅਤੇ ਅਧਿਆਪਕਾਂ ਨੂੰ ਤਿਰੰਗਾ ਝੰਡਾ ਦਿੱਤਾ ਗਿਆ ਅਤੇ ਸਭ ਨੇ ਆਪਣੇ ਆਪਣੇ ਘਰ ਵਿੱਚ ਲਹਿਰਾਇਆ।