You are here

ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਖਿਲਾਫ ਕੀਤਾ ਰੋਸ ਪ੍ਰਦਰਸਨ

ਹਠੂਰ,30,ਜੁਲਾਈ-(ਕੌਸ਼ਲ ਮੱਲ੍ਹਾ)-ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਣ ਸਿੰਘ ਝੋਰੜਾ ਅਤੇ ਪਂੇਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਖਿਲਾਫ ਪਿੰਡ ਰਸੂਲਪੁਰ (ਮੱਲ੍ਹਾ) ਵਿਖੇ ਰੋਸ ਪ੍ਰਦਰਸਨ ਕੀਤਾ ਗਿਆ।ਇਸ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਪ੍ਰਧਾਨ ਤਰਲੋਚਣ ਸਿੰਘ ਝੋਰੜਾ, ਅਵਤਾਰ ਸਿੰਘ ਰਸੂਲਪੁਰ,ਸੁਖਦੇਵ ਸਿੰਘ ਮਾਣੂੰਕੇ,ਗੁਰਚਰਨ ਸਿੰਘ ਰਸੂਲਪੁਰ,ਕੁੰਢਾ ਸਿੰਘ ਕਾਉਕੇ,ਜੱਗਾ ਸਿੰਘ ਢਿੱਲੋ,ਭਾਈ ਜਸਪ੍ਰੀਤ ਸਿੰਘ ਢੋਲਣ,ਰੂਪ ਸਿੰਘ ਝੋਰੜਾ ਆਦਿ ਨੇ ਕਿਹਾ ਕਿ ਇਥੇ ਗਰੀਬਾ ਲਈ ਕਾਨੂੰਨ ਕੁਝ ਹੋਰ ਹੈ ਅਤੇ ਅਮੀਰਾ ਲਈ ਕਾਨੂੰਨ ਕੁਝ ਹੋਰ ਹਨ ਜਿਸ ਦੀ ਤਸਵੀਰ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੇ ਕੇਸ ਵਿਚ ਸਾਫ ਦਿਖਾਈ ਦਿੰਦੀ ਹੈ।ਉਨ੍ਹਾ ਕਿਹਾ ਕਿ ਜਗਰਾਓ ਪੁਲਿਸ ਦੇ ਅੱਤਿਆਚਾਰ ਦੀ ਸਿਕਾਰ ਕੁਲਵੰਤ ਕੌਰ ਦੀ 10 ਦਸੰਬਰ 2021 ਨੂੰ ਮੌਤ ਹੋ ਗਈ ਸੀ।ਜਿਸ ਤੋ ਬਾਅਦ ਜਗਰਾਓ ਪੁਲਿਸ ਨੇ ਅੱਤਿਆਚਾਰ ਕਰਨ ਵਾਲੇ ਡੀ ਐਸ ਪੀ, ਏ ਐਸ ਆਈ, ਸਾਬਕਾ ਸਰਪੰਚ ਅਤੇ ਸਾਬਕਾ ਪੰਚ ਤੇ ਵੱਖ-ਵੱਖ ਧਾਰਾਵਾ ਤਹਿਤ ਮਾਮਲਾ ਦਰਜ ਕਰ ਲਿਆ ਸੀ ਅਤੇ ਪੀੜ੍ਹਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਤੁਸੀ ਕੁਲਵੰਤ ਕੌਰ ਦਾ ਅੰਤਿਮ ਸਸਕਾਰ ਕਰ ਦਿਓ ਅਤੇ ਜਗਰਾਓ ਪੁਲਿਸ ਅੱਤਿਆਚਾਰ ਕਰਨ ਵਾਲੇ ਪੁਲਿਸ ਅਧਿਕਾਰੀਆ ਨੂੰ ਇੱਕ-ਦੋ ਦਿਨਾ ਵਿਚ ਗ੍ਰਿਫਤਾਰ ਕਰ ਲਵੇਗੀ ਪਰ ਅੱਜ ਸੱਤ ਮਹੀਨੇ ਬੀਤਣ ਦੇ ਬਾਵਯੂਦ ਵੀ ਜਗਰਾਓ ਪੁਲਿਸ ਨੇ ਕੋਈ ਵੀ ਵਿਅਕਤੀ ਗ੍ਰਿਫਤਾਰ ਨਹੀ ਕੀਤਾ।ਇਸ ਗ੍ਰਿਫਤਾਰੀ ਨੂੰ ਲੈ ਕੇ ਇਨਸਾਫ ਪਸੰਦ ਜੱਥੇਬੰਦੀਆ ਦੀ ਅਗਵਾਈ ਹੇਠ ਪਿਛਲੇ 130 ਦਿਨਾ ਤੋ ਪੁਲਿਸ ਥਾਣਾ ਸਿੱਟੀ ਜਗਰਾਓ ਅੱਗੇ ਸਾਤਮਈ ਰੋਸ ਧਰਨਾ ਦਿੱਤਾ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਜੇਕਰ ਇਹ ਮਾਮਲਾ ਕਿਸੇ ਆਮ ਵਿਅਕਤੀ ਤੇ ਦਰਜ ਕੀਤਾ ਹੁੰਦਾ ਤਾਂ ਉਹ ਵਿਅਕਤੀ ਕੁਝ ਦਿਨਾ ਵਿਚ ਗ੍ਰਿਫਤਾਰ ਕਰਕੇ ਜੇਲ ਦੀਆ ਸਲਾਖਾ ਪਿੱਛੇ ਹੋਣਾ ਸੀ।ਉਨ੍ਹਾ ਕਿਹਾ ਕਿ ਅਸੀ ਅਨੇਕਾ ਵਾਰ ਪੁਲਿਸ ਦੇ ਉੱਚ ਅਧਿਕਾਰੀਆ ਨੂੰ ਵੀ ਮਿਲ ਚੁੱਕੇ ਹਾਂ ਪਰ ਮਾਮਲੇ ਦੀ ਤਫਤੀਸ ਚੱਲ ਰਹੀ ਹੈ ਦਾ ਬਹਾਨਾ ਬਣਾ ਕੇ ਸਮਾਂ ਲੰਘਾਇਆ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਹੁਣ ਇਹ ਲੜਾਈ ਦਿਨੋ-ਦਿਨ ਤਿੱਖੀ ਹੁੰਦੀ ਜਾ ਰਹੀ ਹੈ ਕਿਉਕਿ ਆਉਣ ਵਾਲੇ ਦਿਨਾ ਵਿਚ ਅਸੀ ਸਿੱਧਵਾ ਬੇਟ ਇਲਾਕੇ ਦੇ ਪਿੰਡਾ ਵਿਚ ਰੋਸ ਮਾਰਚ ਕਰਾਗੇ ਅਤੇ ਜਗਰਾਓ ਸਹਿਰ ਦੀਆ ਸੜਕਾ ਵੀ ਜਾਮ ਕਰਾਗੇ।ਇਸ ਮੌਕੇ ਪਿੰਡ ਰਸੂਲਪੁਰ ਵਾਸੀਆ ਨੇ ਆਗੂਆ ਨਾਲ ਵਾਅਦਾ ਕੀਤਾ ਕਿ ਪਿੰਡ ਦੇ ਗਿਆਰਾ ਵਾਰਡਾ ਵਿਚੋ ਰੋਜਾਨਾ ਇੱਕ ਟਰਾਲੀ ਮਰਦ ਔਰਤਾ ਦੀ ਜਗਰਾਉ ਰੋਸ ਧਰਨੇ ਵਿਚ ਸਮੂਲੀਅਤ ਕਰੇਗੀ।ਇਸ ਮੌਕੇ ਉਨ੍ਹਾ ਨਾਲ ਇਕਬਾਲ ਸਿੰਘ ਰਸੂਲਪੁਰ,ਦਰਸਨ ਸਿੰਘ ਧਾਲੀਵਾਲ,ਮਨਦੀਪ ਸਿੰਘ ਧਾਲੀਵਾਲ,ਗੁਰਚਰਨ ਸਿੰਘ ਰਸੂਲਪੁਰ,ਗੁਰਮੀਤ ਸਿੰਘ ਸਿੱਧੂ,ਅਜੈਬ ਸਿੰਘ,ਨਿਰਮਲ ਸਿੰਘ ਨਿੰਮਾ,ਕਾਮਰੇਡ ਸੁਖਮੰਦਰ ਸਿੰਘ,ਸੁਖਵਿੰਦਰ ਸਿੰਘ,ਭਾਈ ਰਾਜਾ ਸਿੰਘ,ਸਵਰਨਜੀਤ ਸਿੰਘ,ਬੂਟਾ ਸਿੰਘ,ਨਿਰਮਲ ਸਿੰਘ,ਸੁੱਖਾ ਸਿੰਘ,ਗੁਰਮੇਲ ਸਿੰਘ,ਹਰਨੇਕ ਸਿੰਘ,ਮੰਦਰ ਸਿੰਘ,ਜੰਗ ਸਿੰਘ,ਮਨਜੀਤ ਕੌਰ,ਹਰਬੰਸ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸਨ ਖਿਲਾਫ ਪਿੰਡ ਰਸੂਲਪੁਰ ਵਿਖੇ ਨਾਅਰੇਬਾਜੀ ਕਰਦੇ ਹੋਏ ਆਗੂ।