ਪੰਜਾਬ ਹੱਕਾਂ ਤੇ ਡਾਕੇ ਮਾਰਨ ਵਾਲੇ ਕਾਲੇ ਅੰਗਰੇਜ਼ਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਇਕੱਠੇ ਹੋਵੋ : ਦੇਵ ਸਰਾਭਾ
ਮੁੱਲਾਂਪੁਰ ਦਾਖਾ,18 ਜੁਲਾਈ (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 148ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਜਥੇਦਾਰ ਮੁਖਤਿਆਰ ਸਿੰਘ ਛਾਪਾ, ਢਾਡੀ ਕਰਨੈਲ ਸਿੰਘ ਛਾਪਾ,ਕੁਲਦੀਪ ਸਿੰਘ ਛਾਪਾ,ਬਲਦੇਵ ਸਿੰਘ ਛਾਪਾ,ਆਤਮਾ ਸਿੰਘ ਛਾਪਾ,ਢਾਡੀ ਗੁਰਦੀਪ ਸਿੰਘ ਅਲੀਪੁਰ ਖਾਲਸਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ । ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪੰਜਾਬ ਦੀ ਧਰਤੀ ਤੇ ਜਿਸ ਗੱਲ ਦੀ ਸ਼ੱਕ ਸੀ ਉਹੀ ਹੋਇਆਂ। ਜਿਵੇਂ ਆਪ ਪਾਰਟੀ ਦੇ 92 ਵਿਧਾਇਕ ਸੰਵਿਧਾਨ ਦੀ ਸਹੁੰ ਚੁੱਕ ਕੇ ਸੱਤਾ ਵਿੱਚ ਆਏ ਪਰ ਉਹ ਲੱਗਦਾ ਸੰਵਿਧਾਨ ਨੂੰ ਨਹੀਂ ਮੰਨਦੇ ਉਹ ਸਿਰਫ਼ ਮਨੂੰਵਾਦੀ ਸੋਚ ਤੇ ਪਹਿਰਾ ਦੇ ਰਹੇ ਹਨ। ਜਿਸ ਦਿਨ ਤੋਂ ਆਪ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਸ ਦਿਨ ਤੋਂ ਹੀ ਪੰਜਾਬ ਦਾ ਦਿਨੋਂ ਦਿਨ ਹਾਲ ਬਹੁਤ ਹੀ ਚਿੰਤਾਜਨਕ ਹੁੰਦਾ ਜਾ ਰਿਹਾ ਹਨ । ਜਿਵੇਂ ਕਿ ਸ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਹੱਕ ਮੰਗਦੇ ਲੋਕਾਂ ਤੇ ਸ਼ਰ੍ਹੇਆਮ ਡਾਂਗਾਂ ਵਰ੍ਹਾਉਣਾ ਮੰਦਭਾਗਾ । ਬਠਿੰਡੇ ਵਿਖੇ ਗ਼ਰੀਬ ਪਰਿਵਾਰਾਂ ਦੇ ਘਰਾਂ ਤੇ ਜੇ ਵੀ ਸੀ ਚਲਾਉਣੀ ਅਤੇ ਔਰਤਾਂ ਦੇ ਮੂੰਹ ਤੇ ਪੰਜਾਬ ਪੁਲੀਸ ਵੱਲੋਂ ਚਪੇੜਾਂ ਮਾਰਨੀਆਂ ਤੇ ਮਜ਼ਦੂਰਾਂ ਵੱਲੋਂ ਮਿਹਨਤ ਕਰਕੇ ਬਣਾਇਆ ਸਾਮਾਨ ਵੀ ਨਾ ਚੱਕਣ ਦੇਣਾ ਅਤਿ ਮੰਦਭਾਗਾ । ਉਨ੍ਹਾਂ ਅੱਗੇ ਆਖਿਆ ਕਿ ਜਿਹੜੇ ਲੋਕਾਂ ਨੇ ਬਦਲਾਅ ਨੂੰ ਵੋਟਾਂ ਪਾਈਆਂ ਕਿ ਪੰਜਾਬ ਰੰਗਲਾ ਬਣ ਜਾਓ ਪਰ ਸ. ਭਗਵੰਤ ਸਿੰਘ ਮਾਨ ਜਿਵੇਂ ਐੱਮ ਪੀ ਹੁੰਦੇ ਹੋਏ ਲੋਕ ਸਭਾ ਦੇ ਵਿੱਚ ਬੋਲਿਆ ਕਰਦੇ ਸਨ ਅੱਜ ਮੁੱਖ ਮੰਤਰੀ ਬਣ ਕੇ ਆਖਿਰ ਕਿਉਂ ਚੁੱਪ ਹਨ। ਜੇਕਰ ਉਨ੍ਹਾਂ ਵੱਲੋਂ ਜਲਦ ਸਿੱਖ ਕੌਮ ਦੀਆਂ ਮੰਗਾਂ ਜਿਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਨ ਲਈ ਉਪਰਾਲਾ ਕਾਰਨ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਆਪ ਪਾਰਟੀ ਦਾ ਹਾਲ ਅਕਾਲੀ,ਕਾਂਗਰਸ ਤੋਂ ਵੀ ਭੈੜਾ ਹੋਵੇਗਾ। ਅੱਜ ਪੰਜਾਬ ਦੇ ਸਾਰੇ ਮਸਲੇ ਦਿੱਲੀ ਆਪਣੇ ਹੱਥ ਵਿੱਚ ਲੈ ਕੇ ਪੰਜਾਬ ਦੇ ਨਾਲ ਧੋਖਾ ਕਮਾ ਰਹੇ ਹਨ ਜੋ ਕਦੇ ਚੰਡੀਗੜ੍ਹ ਪੰਜਾਬ ਤੋਂ ਖੋਹਣ ਦੀ ਗੱਲ ਹੋਵੇ । ਕਦੇ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੀ ਗੱਲ । ਪੰਜਾਬ ਸਰਕਾਰ ਨੇ ਜਲਦ ਜੇਕਰ ਲੋਕਾਂ ਦੀ ਗੱਲ ਨਾ ਸੁਣੀ ਤਾਂ ਅੱਕੇ ਹੋਏ ਲੋਕ ਸੜਕਾਂ ਤੇ ਆਉਣਗੇ। ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਸਾਡੇ ਪੰਜਾਬ ਦੇ ਜੁਝਾਰੂ ਲੋਕਾਂ ਨੂੰ ਅਪੀਲ ਹੈ ਕਿ ਉੱਠੋ ਜਾਗੋ ਸੰਘਰਸ਼ ਕਰੋ । ਅੱਜ ਪੰਜਾਬ ਹੱਕਾਂ ਤੇ ਡਾਕੇ ਮਾਰਨ ਵਾਲੇ ਕਾਲੇ ਅੰਗਰੇਜ਼ਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਇਕੱਠੇ ਹੋਵੋ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਪੰਥਕ ਮੋਰਚੇ 'ਚ ਆਪ ਜੀ ਦੀ ਉਡੀਕ ਕਰ ਰਹੇ ਹਾਂ। ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਭਿੰਦਰ ਸਿੰਘ ਬਿੱਲੂ ਸਰਾਭਾ, ਬੂਟਾ ਸਰਾਭਾ,ਭੋਲਾ ਸਰਾਭਾ,ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ,ਗੁਲਜ਼ਾਰ ਸਿੰਘ ਮੋਹੀ,ਹਰਬੰਸ ਸਿੰਘ ਪੰਮਾ ਹਿੱਸੋਵਾਲ ਆਦਿ ਹਾਜ਼ਰੀ ਭਰੀ।