ਜਗਰਾਉ 19 ਜੁਲਾਈ (ਅਮਿਤਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਐਲ.ਕੇ.ਜੀ ਜਮਾਤ ਦੇ ਵਿਿਦਆਰਥੀਆਂ ਵੱਲੋਂ ਬੁੱਕ ਮਾਰਕ ਗਤੀਵਿਧੀ ਕਰਵਾਈ ਗਈ ਜਿਸ ਵਿਚ ਉਹਨਾਂ ਨੇ ਅਲੱਗ-ਅਲੱਗ ਤਰ੍ਹਾਂ ਤਸਵੀਰਾਂ ਬਣਾ ਕੇ ਕਿਤਾਬਾਂ ਦੇ ਪੇਜ਼ਾਂ ਦੇ ਕਿਨਾਰਿਆਂ ਤੇ ਲਗਾਏ ਜਿਸ ਨਾਲ ਕਿ ਪੇਜ਼ਾਂ ਨੂੰ ਵੀ ਅੱਗੇ-ਪਿੱਛੇ ਕਰਨਾ ਸੁਖਾਲਾ ਹੋ ਜਾਂਦਾ ਹੈ। ਇਸ ਤਰ੍ਹਾਂ ਨਾਲ ਬੱਚਿਆਂ ਨੂੰ ਕੁਝ ਨਵਾਂ ਸਿੱਖਣ ਨੂੰ ਮਿਿਲਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੱਚਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬੱਚਿਆਂ ਅੰਦਰ ਬਹੁਤ ਸਾਰੀਆਂ ਕਲਾਵਾਂ ਹੁੰਦੀਆਂ ਹਨ ਪਰ ਲੋੜ ਕੇਵਲ ਉਹਨਾਂ ਨੂੰ ਬਾਹਰ ਕੱਢਣ ਦੀ ਹੁੰਦੀ ਹੈ। ਅਸੀਂ ਆਪਣੇ ਬੱਚਿਆਂ ਨੂੰ ਬਹੁ-ਗੁਣੇ ਬਣਾਉਣ ਲਈ ਹਰ ਪੱਖੋਂ ਸੰਪੂਰਨ ਕਰਨ ਲਈ ਹਰ ਸਮੇਂ ਕੋਸ਼ਿਸ਼ ਵਿਚ ਰਹਿੰਦੇ ਹਾਂ ਤਾਂ ਜੋ ਬੱਚੇ ਆਪਣੇ ਆਉਣ ਵਾਲੇ ਜੀਵਨ ਵਿਚ ਸਫ਼ਲ ਹੋ ਸਕਣ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਇਸ ਗਤੀਵਿਧੀ ਦੀ ਸ਼ਲਾਘਾ ਕੀਤੀ।