ਕਈ ਅਹਿਮ ਮਸਲਿਆਂ ਤੇ ਵਿਚਾਰ ਅਤੇ ਕਈ ਅਹਿਮ ਐਲਾਨ
ਸਿੱਧਵਾਂ ਬੇਟ , 14 ਜੁਲਾਈ (ਮਨਜਿੰਦਰ ਗਿੱਲ )ਅੱਜ ਸਿਧਵਾਂ ਬੇਟ ਬਲਾਕ ਦੀ ਮੀਟਿੰਗ ਹਰਜੀਤ ਸਿੰਘ ਬਲਾਕ ਪ੍ਰਧਾਨ ਸਿਧਵਾਂ ਬੇਟ ਦੀ ਪ੍ਧਾਨਗੀ ਹੇਠ ਗੁਰਦੁਆਰਾ ਬੌਲੀ਼ ਸਾਹਿਬ ਸੋਢੀਵਾਲ ਵਿਖੇ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਸਿਧਵਾਂ ਬੇਟ ਬਲਾਕ ਦੀਆਂ ਸਾਰੀਆਂ ਇਕਾਈਆਂ ਦੇ ਆਹੁਦੇਦਾਰਾਂ ਤੋਂ ਇਲਾਵਾ ਜਿਲ੍ਹਾ ਕਮੇਟੀ ਦੇ ਮੈਂਬਰ ਵੀ ਹਾਜ਼ਰ ਹੋਏ ।ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਖੁਦਕਸੀ਼ਆਂ ਤੇ ਬੋਲ ਦਿਆਂ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਖੇਤੀ ਸੰਕਟ ਕਾਰਨ ਅਤੇ ਖੇਤੀਬਾੜੀ ਤੇ ਲਾਗਤ ਵਧਣ ਕਰਕੇ ਾਂ ਤੇ ਕਰਜੇ ਚੜ੍ਹ ਰਹੇ ਹਨ ਤੇ ਕਿਸਾਨ ਨਿਰਾਸ਼ ਹੋ ਕੇ ਖੁਦਕਸੀ਼ਆਂ ਕਰ ਰਹੇ ਹਨ,ਪਰ ਇਹ ਮਸਲੇ ਦਾ ਹੱਲ ਨਹੀਂ ਸਗੋਂ ਪਰਵਾਰ ਲਈ ਹੋਰ ਮੁਸ਼ਕਲਾਂ ਪੈਦਾ ਕਰਦਾ ਹੈ ਇਸ ਲਈ ਇਕੱਠੇ ਹੋ ਕੇ ਦਿੱਲੀ ਕਿਸਾਨ ਅੰਦੋਲਨ ਦੀ ਤਰਜ਼ ਤੇ ਲੜਾਈ ਲੜਨ ਦੀ ਲੋੜ ਹੈ।ਜਿਲ੍ਹਾ ਪ੍ਰਧਾਨ ਲੁਧਿਆਣਾ ਮਹਿੰਦਰ ਸਿੰਘ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਪਰੋਗਰਾਮ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ 20 ਜੁਲਾਈ ਨੂੰ ਰਾਏਕੋਟ ਵਿਖੇ ਜਿਲ੍ਹਾ ਲੁਧਿਆਣਾ ਦਾ ਵੱਡਾ ਇਕੱਠ ਹੋਵੇਗਾ, 31ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਵੱਲੋਂ 11ਤੋਂ 3ਵਜੇ ਤੱਕ ਜਾਮ ਲਾਇਆ ਜਾਵੇਗਾ ।ਲਖਮੀਪੁਰ ਖੀਰੀ ਭਾਰਤ ਪੱਧਰ ਦਾ ਤਿੰਨ ਦਿਨ ਲਗਾਤਾਰ 75 ਘੰਟੇ ਧਰਨਾ ਲੱਗ ਰਿਹਾ ਹੈ,ਇਸ ਧਰਨੇ ਵਿੱਚ ਲੁਧਿਆਣਾ ਜਿਲ੍ਹੇ ਦੇ ਵੱਧ ਤੋਂ ਵੱਧ ਵਰਕਰ ਸਮੂਲੀਅਤ ਕਰਨਗੇ ।
ਇੰਦਰਜੀਤ ਧਾਲੀਵਾਲ ਸਕੱਤਰ ਜਿਲ੍ਹਾ ਲੁਧਿਆਣਾ ਦੀਆਂ ਨੇ ਸਟੇਜ ਦੀ ਕਾਰਵਾਈ ਚਲਾਉਂਦਿਆਂ ਕਿਸਾਨਾਂ ਨੂੰ ਜੱਥੇਬੰਦ ਹੋਣ ਲਈ ਆਖਿਆ ਅਤੇ ਦਿੱਲੀ ਸੰਘਰਸ਼ ਤੋਂ ਸਬਕ
ਸਿੱਖ ਕੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਲੜਨ ਲਈ ਤਿਆਰ ਰਹਿਣ ਲਈ ਕਿਹਾ।ਬਲਾਕ ਪ੍ਰਧਾਨ ਸਿਧਵਾਂ ਬੇਟ ਹਰਜੀਤ ਸਿੰਘ ਜੌਹਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਾਰੇ ਪਿੰਡਾਂ ਦੀਆਂ ਇਕਾਈਆਂ ਨੂੰ ਹੋਰ ਸਰਗਰਮ ਹੋਣ ਲਈ ਕਿਹਾ ।ਅੱਜ ਦੇ ਇਕੱਠ ਵਿੱਚ ਸਾਰੀਆਂ ਪਿੰਡ ਇਕਾਈਆਂ ਦੇ ਅਹੁਦੇ ਦਾਰਾਂ ਸਮੇਤ ਬਚਿੱਤਰ ਸਿੰਘ ਜਨੇਤਪੁਰਾ,ਕਰਨੈਲ ਸਿੰਘ ਜਨੇਤਪੁਰਾ, ਮਨਜੀਤ ਜਨੇਤਪੁਰਾ, ਗੁਰ ਇਕਬਾਲ ਲੀਲਾਂ, ਪਿੱਕਾ ਗਾਲਿਬ,ਸੁਖਵੰਤ ਮਲਸੀਹਾਂ,ਮਾਹਣਾ ਸਵੱਦੀ,ਪਵਿੱਤਰ ਲੋਧੀਵਾਲ,ਰਾਮ ਤੀਰਥ ਲੀਲਾਂ , ਮੱਖਣ ਰਸੂਲਪੁਰ ਅਤੇ ਦਵਿੰਦਰ ਕਾਉਂਕੇ ਪਰੈੱਸ ਸਕੱਤਰ ਹਾਜ਼ਰ ਸਨ ।