ਹਠੂਰ,3,ਜੁਲਾਈ-(ਕੌਸ਼ਲ ਮੱਲ੍ਹਾ)-ਧਾਰਮਿਕ ਅਤੇ ਪਰਿਵਾਰਿਕ ਗੀਤਾ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਸਿੰਗਲ ਟਰੈਕ ਗੀਤ ‘ਹਾਲਾਤ-ਏ ਪੰਜਾਬ’ਦਾ ਪੋਸਟਰ ਅੱਜ ਪਦਮ ਸ਼੍ਰੀ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੇ ਰਿਲੀਜ ਕੀਤਾ।ਇਸ ਮੌਕੇ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੇ ਗੀਤ ਦੀਆ ਮੁਬਾਰਕਾ ਦਿੰਦਿਆ ਕਿਹਾ ਕਿ ਅਜਿਹੇ ਗੀਤ ਲਿਖਣੇ ਅਤੇ ਗਾਉਣੇ ਅੱਜ ਸਮੇਂ ਦੀ ਮੁੱਖ ਲੋੜ ਹੈ ਕਿਉਕਿ ਇਸ ਗੀਤ ਰਾਹੀ ਸਾਡੀ ਨੌਜਵਾਨੀ ਨੂੰ ਸਿੱਧੇ ਰਸਤੇ ਪਾਉਣ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ ਅਤੇ ਇਹ ਗੀਤ ਪੰਜਾਬ ਦੇ ਮੌਜੂਦਾ ਹਾਲਾਤਾ ਨੂੰ ਬਿਆਨ ਕਰਦਾ ਹੈ।ਇਸ ਮੌਕੇ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਦੱਸਿਆ ਕਿ ਇਸ ਗੀਤ ਨੂੰ ਅੱਜ ਦੇ ਪ੍ਰਸਿੱਧ ਗੀਤਕਾਰ ਡਾ:ਸਿਮਰਨਜੀਤ ਕੌਰ ਜੁਤਲਾ ਨੇ ਆਪਣੀ ਮਿਆਰੀ ਕਲਮ ਨਾਲ ਸਿੰਗਾਰਿਆ ਹੈ।ਇਸ ਗੀਤ ਨੂੰ ਸੰਗੀਤ ਹਰੀ ਅਮਿਤ ਨੇ ਦਿੱਤਾ ਹੈ।ਇਸ ਗੀਤ ਦੇ ਪ੍ਰਸਿੱਧ ਗੀਤਕਾਰ ਸ਼ਿੰਦਾ ਕਾਲਾ ਸੰਘੀਆ ਨੇ ਪੇਸ ਕੀਤਾ ਅਤੇ ਸਿਵਰੰਜਨੀ ਰਿਕਾਰਡ ਕੰਪਨੀ ਦੇ ਬੈਨਰ ਹੇਠ ਰਿਲੀਜ ਕੀਤਾ ਗਿਆ ਹੈ।ਉਨ੍ਹਾ ਦੱਸਿਆ ਕਿ ਇਸ ਗੀਤ ਦੀ ਵੀ ਡੀ ਓ ਪੰਜਾਬ ਦੀਆ ਵੱਖ-ਵੱਖ ਥਾਵਾ ਤੇ ਫਿਲਮਾਈ ਗਈ ਹੈ,ਉਨ੍ਹਾ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਸਰੋਤੇ ਪਹਿਲੇ ਗੀਤਾ ਵਾਗ ਇਸ ਗੀਤ ਨੂੰ ਪੂਰਾ-ਮਾਣ ਸਨਮਾਨ ਦੇਣਗੇ।ਇਸ ਮੌਕੇ ਉਨ੍ਹਾ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਨੂੰ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਬਾਬਾ ਗੁਰਲਾਲ ਸਿੰਘ ਸੰਤੋਖਸਰ ਵਾਲੇ,,ਬਾਬਾ ਆਤਮਾ ਰਾਮ,ਦਿਆ ਸਿੰਘ,ਸੋਨੀ ਚਕਰ,ਸੰਦੀਪ ਸਿੰਘ,ਕੁਲਦੀਪ ਸਿੰਘ,ਗੋਰਵ ਮੱਲ੍ਹਾ,ਕੈਮਰਾਮੈਨ ਮਨੀਸ ਅੰਗਰਾਲ,ਨਰਿੰਦਰ ਸ਼ਾਹਕੋਟ,ਕਿਰਨਦੀਪ ਕੌਰ,ਰਾਜ ਹਰੀਕੇ,ਰਵੀ ਵਰਮਾਂ,ਵਿੱਕੀ ਅਰੋੜਾ,ਬਲਵੀਰ ਵਿਰਕ,ਕੁਲਵਿੰਦਰ ਸਿੰਘ,ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲੇ ਗੀਤ ਦਾ ਪੋਸਟਰ ਜਾਰੀ ਕਰਦੇ ਹੋਏ।