You are here

ਕਾਵਿ ਵਿਅੰਗ-ਦਿਲ ਦੀ ਗੱਲ ਕਹਿ ਗੱਲ ਵਿਗਾੜੀ ਜਾਣੈਂ ✍️ ਜਸਵੀਰ ਸ਼ਰਮਾਂ ਦੱਦਾਹੂਰ

 

ਪ੍ਰਧਾਨ ਮੰਤਰੀ ਜੀ ਕੁੱਝ ਕੁ ਸੋਚ ਕਰਲੈ,

ਭਲਿਆਮਾਣਸਾ ਕਿਉਂ ਦੇਸ਼ ਉਜਾੜੀ ਜਾਣੈਂ।

ਖੁਸ਼ ਕਰਦੈਂ ਸਿਰਫ਼ ਸਰਮਾਏਦਾਰਾਂ ਨੂੰ ਤੂੰ,

ਭਾਈਆਂ ਭਾਈਆਂ ਨੂੰ ਕਾਸਤੋਂ ਪਾੜੀ ਜਾਣੈਂ।

ਰੰਨ ਕੰਨ ਨਾ ਕੋਈ ਜੁਆਕ ਜੱਲਾ,

ਕੀਹਦੇ ਲਈ ਤੂੰ ਠੱਗੀਆਂ ਮਾਰੀ ਜਾਣੈਂ।

ਵਾਅਦੇ ਕੀਤੇ ਸੀ ਜੋ ਉੱਡੇ ਕਾਫ਼ੂਰ ਵਾਂਗੂੰ,

ਕਿਰਤੀ ਕਾਮਿਆਂ ਨੂੰ ਫਾਹੇ ਤੂੰ ਚਾੜ੍ਹੀ ਜਾਣੈਂ।

ਕੱਫ਼ਣ ਵਿੱਚ ਨਾ ਕਹਿੰਦੇ ਕੋਈ ਜੇਬ੍ਹ ਹੁੰਦੀ,

ਸਰਮਾਏਦਾਰਾਂ ਦੀਆਂ ਤਿਜੌਰੀਆਂ ਤਾੜੀ ਜਾਣੈਂ।

ਥਾਂ ਥਾਂ ਤੇ ਸੁਲਗ੍ਹਦਾ ਧੂਆਂ ਤੂੰ ਵੇਖ ਅੱਖੀਂ,

ਆਪਣੇ ਹੱਥੀਂ ਹੀ ਦੇਸ਼ ਨੂੰ ਸਾੜੀ ਜਾਣੈਂ।

ਆਸਾਂ ਤੇਰੇ ਤੋਂ ਲੋਕਾਂ ਨੂੰ ਬਹੁਤੀਆਂ ਸੀ,

ਅਰਮਾਨ ਓਹਨਾਂ ਦੇ ਪੈਰੀਂ ਲਿਤਾੜੀ ਜਾਣੈਂ।

ਦੱਦਾਹੂਰੀਆ ਕਹੇ ਕਰਦੈਂ ਜੋ ਗੱਲ ਦਿਲ ਦੀ,

ਦਿਲ ਦੀ ਗੱਲ ਕਹਿ ਗੱਲ ਵਿਗਾੜੀ ਜਾਣੈਂ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556