ਲੰਬਤ ਮਾਮਲਿਆਂ 'ਚ ਜਲ਼ਦੀ ਨਿਆਂ ਦੀ ਮੰਗ
ਜਗਰਾਓ,ਹਠੂਰ,24,ਜੂਨ-(ਕੌਸ਼ਲ ਮੱਲ੍ਹਾ)- ਸਥਾਨਕ ਥਾਣੇ ਮੂਹਰੇ ਪੱਕਾ ਮੋਰਚਾ ਲਗਾਈ ਬੈਠੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ ਤੇ ਰਾਮਤੀਰਥ ਸਿੰਘ ਲੀਲ੍ਹਾ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਦੀ ਅਗਵਾਈ 'ਚ ਇਕ ਵੱਡਾ ਵਫਦ ਐਸ.ਐਸ.ਪੀ. ਲੁਧਿਆਣਾ ਦਿਹਾਤੀ ਦੀਪਕ ਹਿਲੋਰੀ ਨੂੰ ਮਿਿਲਆ ਅਤੇ ਲੰਬੇ ਸਮੇਂ ਤੋਂ ਲੰਬਤ ਪਏ ਮਾਮਲਿਆਂ ਦਾ ਨਿਰਧਾਰਿਤ ਸਮੇਂ ਵਿੱਚ ਨਿਪਟਾਰਾ ਕਰਨ ਦੀ ਅਪੀਲ ਕੀਤੀ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਤਰਲੋਚਨ ਸਿੰਘ ਝੋਰੜਾਂ, ਅਵਤਾਰ ਸਿੰਘ ਰਸੂਲਪੁਰ ਅਤੇ ਸੁਖਦੇਵ ਸਿੰਘ ਮਾਣੂੰਕੇ ਨੇ ਕਹਿਾ ਕਿ 6 ਸਾਲ ਪਹਿਲਾਂ ਬਾਬਾ ਗੁਰਚਰਨ ਸਿੰਘ ਵਾਸੀ ਝੋਰੜਾਂ ਨਾਲ ਪਿੰਡ ਦੇ ਅਮੀਰ ਲੋਕਾਂ ਵਲੋਂ ਮਾਰੀ ਠੱਗੀ ਦਾ ਮਾਮਲਾ ਲੰਬੇ ਸਮੇਂ ਤੋਂ ਲੰਬਤ ਪਿਆ ਹੈ।ਇਸੇ ਤਰ੍ਹਾਂ ਸੁਧਾਰ ਦੇ ਗੁਰਵਿੰਦਰ ਸਿੰਘ ਨਾਲ ਵਆਿਹ ਦੇ ਝਾੰਸੇ ਚ ਲੜਕੀ ਵਲੋ ਠੱਗੀ ਮਾਰਨ ਅਤੇ ਬੱਬੀ ਸੰਿਘ ਨਾਲ ਧੋਖਾ ਕਰਨ ਦੇ ਮਾਮਲੇ ਬਹੁਤ ਦੇਰ ਤੋਂ ਲਟਕ ਰਹੇ ਹਨ। ਇਸ ਤੋਂ ਬਨਿਾਂ ਆਗੂਆਂ ਨੇ ਪੁਲਸਿ ਅਧਕਿਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕ ਿਮੌਜ਼ੂਦਾ ਪੁਲਸਿ ਪ੍ਰਬੰਦ ।ਵੱਚ ਆਮ ਲੋਕਾਂ ਨੂੰ ਇਨਸਾਫ਼ ਦੇਣ ਅਤੇ ਲੋਕਾਂ ਦੀ ਸੁਰੱਿਖਆ ਮੁਸ਼ਤੈਦੀ ਨਾਲ ਕਰਨ ਦੀ ਮੰਗ ਕੀਤੀ ਹੈ।ਇਸ ਸਮੇਂ ਦਸਮੇਸ਼ ਕਸਿਾਨ ਮਜ਼ਦੂਰ ਯੂਨੀਅਨ ਦੇ ਜੱਥੇਦਾਰ ਹਰੀ ਸਿੰਘ ਚਚਰਾੜੀ,ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ਼) ਦੇ ਆਗੂ ਬਲਦੇਵ ਸਿੰਘ ਫੌਜ਼ੀ, ਠੇਕੇਦਾਰ ਅਵਤਾਰ ਸਿੰਘ ਜਗਰਾਉਂ ਨੇ ਵੀ ਆਮ ਲੋਕਾਂ ਪ੍ਰਤੀ ਪੁਲਸਿ ਦੇ ਵਵਿਹਾਰ ਦੀ ਨਿੰਦਾ ਕੀਤੀ ਅਤੇ ਇਨਸਾਫ਼ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਕਿਰਤੀ ਕਿਸਾਨ ਯੂਨੀਅਨ ਦੇ ਯੂਥ ਆਗੂ ਮਨੋਹਰ ਸਿੰਘ,ਜਗਰੂਪ ਸਿੰਘ ਅੱਚਰਵਾਲ, ਮਹਲਿਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਅਤੇ ਮੌਂਟੀ ਜਗਰਾਉਂ ਨੇ ਵੀ ਗਰੀਬ ਲੋਕਾਂ ਲਈ ਨਿਆਂ ਮੰਗਿਆ ਹੈ।