ਜਗਰਾਉਂ , 3 ਜੂਨ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਵਲੋਂ ਜਗਰਾਉਂ ਸ਼ਹਿਰ ਦੀ ਸਭਤੋਂ ਵੱਡੀ ਸਮਸਿਆ ਬਰਸਾਤੀ ਪਾਣੀ ਦੀ ਨਿਕਾਸੀ ਲਈ ਡਰੇਨ ਦੀ ਸਫਾਈ ਦਾ ਕੰਮ ਅਗਵਾੜ ਲੋਪੋਂ ਵਿਖੇ ਸ਼ੁਰੂ ਕਰਵਾ ਦਿੱਤਾ ਗਿਆ।ਡਰੇਨ ਦੀ ਸਫਾਈ ਹੋਣ ਨਾਲ ਜਿੱਥੇ ਸ਼ਹਿਰ ਦੇ ਸੀਵਰੇਜ ਦੀ ਸਮਸਿਆ ਹੱਲ ਹੋਵੇਗੀ, ਉਥੇ ਸ਼ਹਿਰ ਵਾਸੀਆਂ ਨੂੰ ਬਰਸਾਤੀ ਪਾਣੀ ਤੋਂ ਵੀ ਕੁਝ ਹੱਦ ਤੱਕ ਨਿਯਾਤ ਮਿਲ ਸਕੇਗੀ। ਵਿਧਾਇਕਾ ਮਾਣੂੰਕੇ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਵਿਧਾਇਕਾ ਮਾਣੂੰਕੇ ਵਲੋਂ ਅਧਿਕਾਰੀਆਂ ਨੂੰ ਨਾਲ ਲਿਜਾ ਕੇ ਪਹਿਲਾਂ ਸ਼ਹਿਰ ਪ੍ਰਭਾਵਿਤ ਇਲਾਕਿਆਂ ਰਾਣੀ ਝਾਂਸੀ ਚੋਂਕ, ਕਮਲ ਚੋਂਕ, ਸਬਜ਼ੀ ਮੰਡੀ, ਏਰੀਏ ਦਾ ਦੋਰਾ ਕੀਤਾ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਢੁਕਵੇਂ ਪ੍ਰਬੰਧ ਕਰਨ ਲਈ ਆਖਿਆ। ਅਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਬੰਦ ਪਏ ਬੋਰ ਖੋਲਣ ਲਈ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਅੱਗੇ ਸ਼ਹੀਦ ਭਗਤ ਸਿੰਘ ਕਮਿਊਨਟੀ ਹਾਲ ਦਾ ਵੀ ਦੋਰਾ ਕੀਤਾ ਅਤੇ ਉਸ ਹਾਲ ਦੀ ਤਰਸ ਯੋਗ ਹਾਲਤ ਤੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰੋ, ਸੁਖਵਿੰਦਰ ਸਿੰਘ, ਪ੍ਰੀਤਮ ਸਿੰਘ ਅਖਾੜਾ,ਸਾਜਨ ਮਲਹੋਤਰਾ, ਗੁਰਨਾਮ ਸਿੰਘ ਭੈਣੀ ਹਾਜ਼ਰ ਸਨ।