You are here

ਸੁਨੀਲ ਚੋਪੜਾ ਲੰਡਨ ਦੀ ਸਾਊਥਵਰਕ ਬਾਰੋ ਦੇ ਮੁੜ ਮੇਅਰ ਬਣੇ

ਲੰਡਨ, 22 ਮਈ ( ਖਹਿਰਾ  )- ਦਿੱਲੀ 'ਚ ਜਨਮੇ ਸੁਨੀਲ ਚੋਪੜਾ ਨੇ ਸਾਊਥਵਰਕ ਕੈਥੇਡ੍ਰਲ, ਮੋਂਟੇਗ ਕਲੋਜ਼ ਸੈਂਟਰਲ ਲੰਡਨ ਵਿਚ ਮੇਅਰ ਵਜੋਂ ਸਹੁੰ ਚੁੱਕੀ । ਚੋਪੜਾ 2014-2015 'ਚ ਵੀ ਸਾਊਥਵਾਰਕ ਬਾਰੋ ਆਫ ਲੰਡਨ ਬੋਰੋ ਦੇ ਮੇਅਰ ਬਣੇ ਸਨ ਅਤੇ 2013-2014 ਵਿਚ ਡਿਪਟੀ ਮੇਅਰ ਰਹਿ ਚੁੱਕੇ ਹਨ । ਉਹ ਪਹਿਲੇ ਭਾਰਤ ਦੀ ਧਰਤੀ ਤੇ ਜਨਮੇ ਭਾਰਤੀ ਮੂਲ ਦੇ ਵਿਅਕਤੀ ਹਨ ਜਿਨ੍ਹਾਂ ਨੂੰ ਇਹ ਮੁਕਾਮ ਹਾਸਿਲ ਹੋਇਆ ਹੈ । ਬਰਤਾਨੀਆ ਦੀ ਲੇਬਰ ਪਾਰਟੀ ਨੇ ਚੋਪੜਾ ਦੀ ਅਗਵਾਈ 'ਚ ਲੰਡਨ ਬਿ੍ਜ ਅਤੇ ਵੈਸਟ ਬਰਮੰਡਸੇ ਸੀਟਾਂ 'ਤੇ ਲਿਬਰਲ ਡੈਮੋਕ੍ਰੇਟਸ ਨੂੰ ਹਰਾ ਕੇ ਵੱਢੀ   ਜਿੱਤ ਹਾਸਲ ਕੀਤੀ ਹੈ । ਇਨ੍ਹਾਂ ਸੀਟਾਂ ਉੱਪਰ  ਕਈ ਦਹਾਕਿਆਂ ਤੋਂ ਵਿਰੋਧੀ ਪਾਰਟੀ ਚੋਣ ਜਿੱਤਦੀ ਆ ਰਹੀ ਸੀ । ਇਹ ਜਿੱਤ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਲੰਡਨ ਦੀ ਸਾਊਥਵਾਰਕ ਬਾਰੋ ਵਿਚ 98 ਫ਼ੀਸਦੀ ਲੋਕ ਦੂਸਰੇ ਧਰਮਾਂ ਅਤੇ ਜਾਤਾਂ ਨਾਲ ਸਬੰਧ ਰੱਖਦੇ ਹਨ ਸਿਰਫ਼ 2 ਫੀਸਦੀ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ । ਇਸ ਸਮੇਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਸੁਨੀਲ ਚੋਪੜਾ ਨੇ ਸਾਊਥਵਾਰਕ ਬਾਰੋਂ ਦੇ ਸਾਰੇ ਹੀ ਚੁਣੇ ਹੋਏ ਕੌਂਸਲਰ ਅਤੇ ਇਲਾਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ।