ਜਗਰਾਉ 18 ਮਈ (ਅਮਿਤਖੰਨਾ) ਕੋਵਿਡ -19 ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਜੀ.ਐਚ. ਜੀ .ਅਕੈਡਮੀ ,ਜਗਰਾਓਂ ਵਿਖੇ 12ਸਾਲ ਤੋਂ 17ਸਾਲ ਦੀ ਉਮਰ ਤੱਕ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਸਹਿਮਤੀ ਪੱਤਰ ਤੇ ਦਸਤਖਤ ਲੈਣ ਤੋਂ ਬਾਅਦ ਅੱਜ ਸੁਚੱਜੇ ਪ੍ਰਬੰਧ ਅਧੀਨ ਕੋਰੋਨਾ ਵੈਕਸੀਨ ਦੀ ਖੁੁਰਾਕ ਦਿੱਤੀ ਗਈ । ਜਿਸ ਵਿਚ ਵਿਦਿਆਰਥੀਆਂ ਨੂੰ ਖੰਘ ਜ਼ੁਕਾਮ ਆਦਿ ਦੀ ਹਾਲਤ ਵਿੱਚ ਮਾਸਕ ਲਗਾ ਕੇ ਰੱਖਣ ਅਤੇ ਆਪਣੀ ਸਫ਼ਾਈ ਰੱਖਣ ਲਈ ਜਾਗਰੂਕ ਵੀ ਕੀਤਾ ਗਿਆ ।ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਖ਼ੁਰਾਕ ਖਾਣ ਲਈ ਵੀ ਪ੍ਰੇਰਿਤ ਕੀਤਾ ਤਾਂ ਕਿ ਵਿਦਿਆਰਥੀ ਭਵਿੱਖ ਵਿੱਚ ਨਾ ਸਿਰਫ਼ ਕੋਵਿਡ -19 ਮਹਾਂਮਾਰੀ ਸਗੋਂ ਕਿਸੇ ਵੀ ਬਿਮਾਰੀ ਨਾਲ ਲੜਨ ਦੀ ਸਮਰੱਥਾ ਰੱਖਣ ।