You are here

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸਿੱਧਵਾਂ ਬੇਟ ਇਲਾਕੇ ਵਿੱਚ ਪਿੰਡ ਪਿੰਡ ਮੀਟਿੰਗਾਂ ਕਰਕੇ ਵਰਕਰਾਂ ਨੂੰ ਜਾਗਰੂਕ ਕੀਤਾ ਗਿਆ  

16 ਮਈ ਨੂੰ ਦੋ ਮਈ ਨੂੰ ਗੁਰਦੁਆਰਾ ਬਾਉਲੀ ਸਾਹਿਬ ਸੋਢੀਵਾਲਾ ਵਿਖੇ ਜਥੇਬੰਦੀ ਦੀਆਂ ਸਾਰੀਆਂ ਪਿੰਡ ਇਕਾਈਆਂ ਨਾਲ ਮੀਟਿੰਗ ਕਰਕੇ ਇਲਾਕੇ ਦੀ ਨਵੀਂ ਕਮੇਟੀ ਦਾ ਐਲਾਨ ਕੀਤਾ ਜਾਵੇਗਾ  

ਜਗਰਾਉਂ, 15 ਮਈ (ਮਨਜਿੰਦਰ ਗਿੱਲ)  9 ਮਈ ਨੂੰ ਸੂਬੇ ਭਰ ਚ 16 ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ ਤੇ ਕਿਸਾਨੀ ਦੀਆਂ ਭਖਦੀਆਂ‌ ਮੰਗਾਂ ਦੀ ਪੂਰਤੀ ਲਈ ਮੰਗਪੱਤਰ ਸੋਂਪਣ‌ ਤੋਂ‌ ਬਾਦ 25 ਮਈ ਤਕ ਦਾ ਅਲਟੀਮੇਟਮ ਦਿਤਾ ਗਿਆ ਸੀ।ਨਾ ਦੀ ਹਾਲਤ ਚ ਕਿਸਾਨੀ ਸੰਘਰਸ਼ ਦੀ ਮਜ਼ਬੂਤੀ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਸਿੱਧਵਾਂ ਬੇਟ ਬਲਾਕ ਦੇ ਵਖ ਵਖ ਪਿੰਡਾਂ ਦੀਆਂ‌ ਇਕਾਈਆਂ ਨਾਲ ਭਰਵੀਆਂ ਮੀਟਿੰਗਾਂ ਦਾ ਸਿਲਸਿਲਾ ਚਲਾਇਆ ਗਿਆ। ਨਵੀਂ ਖੇਤੀ ਨੀਤੀ, ਲੋਕ ਪੱਖੀ ਵਾਟਰ ਪਾਲਸੀ, ਕਰਜ਼ੇ ਰੱਦ ਕਰਾਉਣ, ਬਿਜਲੀ ਸੰਕਟ ਦੇ ਪੱਕੇ ਹਲ , ਕਣਕ ਦੇ ਘਟ ਝਾੜ ਦਾ , ਫਸਲਾਂ ਵਿਸ਼ੇਸ਼ ਕਰ੍ਰ ਆਲੂਆਂ ਦੇ ਖ਼ਰਾਬੇ ਦਾ ਮੁਆਵਜ਼ਾ,ਸ਼ਹੀਦ ਕਿਸਾਨ ਪਰਿਵਾਰਾਂ ਲਈ ਨੋਕਰੀ ਤੇ ਮੁਆਵਜ਼ੇ ਦੇ ਬਕਾਇਆ ਕੇਸਾਂ‌ ਦਾ ਨਿਪਟਾਰਾ,ਐਮ ਐਸ ਪੀ ਦੀ ਕਨੂੰਨੀ ਗਰੰਟੀ ਤੇ ਤੇਰੀ ਫਸਲਾਂ‌ ਦੀ ਸਰਕਾਰੀ ਖਰੀਦ ਆਦਿ ਮੰਗਾਂ ਤੇ ਇਨਾਂ ਮੀਟਿੰਗਾਂ‌ ਚ ਚਰਚਾ ਕਰਦਿਆਂ ਵਰਕਰਾਂ ਨੂੰ ਕਿਸਾਨਾਂ ਦੀ ਲਾਮਬੰਦੀ ਲਈ ਪ੍ਰੇਰਿਤ ਕੀਤਾ। ਇਸ ਸਮੇਂ‌ ਪਿੰਡਾਂ‌ਚ ਮੈਂਬਰਸ਼ਿਪ ਕਰਨ, ਪਿੰਡ ਇਕਾਈਆਂ ਲਈ ਫੰਡ ਮੁਹਿੰਮ ਜ਼ੋਰ ਨਾਲ ਚਲਾਉਣ ਦਾ ਫੈਸਲਾ ਕੀਤਾ ਗਿਆ। ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਜ਼ਿਲਾ ਕਮੇਟੀ ਦੀ ਅਗਵਾਈ ਚ ਅਮਰਗੜ ਕਲੇਰ,ਗਾਲਬ ਕਲਾਂ, ਗਾਲਬ ਰਣ ਸਿੰਘ,ਸ਼ੇਰਪੁਰ ਕਲਾਂ, ਸ਼ੇਰਪੁਰ ਖੁਰਦ, ਸੇਖਦੋਲਤ, ਲੀਰਾਂ, ਜਨੇਤ ਪੁਰਾ, ਲੋਧੀ ਵਾਲ, ਅਬੂਪੁਰਾ, ਸਿੱਧਵਾਂ ਬੇਟ, ਭਾਲ, ਰਾਮਗੜ, ਮਲਸੀਹਾ ਭਾਈ ਕੀ, ਰਸੂਲਪੁਰ, ਜੰਡੀ,  ਸਦਰਪੁਰਾ, ਬੰਸੀ ਪੁਰਾ ਆਦਿ ਪਿੰਡਾਂ ਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ।ਇਸ ਸਮੇਂ 16 ਮਈ ਨੂੰ ਸੋਢੀਵਾਲਾ ਗੁਰਦੁਆਰਾ ਸਾਹਿਬ ਬਾਉਲੀ ਸਾਹਿਬ ਵਿਖੇ ਬਲਾਕ ਸਿੱਧਵਾਂ ਬੇਟ ਦੀਆਂ ਸਾਰੀਆਂ ਇਕਾਈਆਂ ਦੀ ਮੀਟਿੰਗ ਕਰਕੇ ਨਵੀਂ ਬਲਾਕ ਕਮੇਟੀ ਚੁਨਣ‌ ਦਾ ਫੈਸਲਾ ਕੀਤਾ ਗਿਆ। ਇਸ ਮੁਹਿੰਮ ਚ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬੱਸੂਵਾਲ,ਤਾਰਾ ਸਿੰਘ ਅੱਚਰਵਾਲ, ਸੁਖਵਿੰਦਰ ਸਿੰਘ ਹੰਬੜਾਂ, ਜਸਵਿੰਦਰ ਸਿੰਘ ਭਮਾਲ, ਕਰਨੈਲ ਸਿੰਘ ਹੇਰਾਂ ਆਦਿ ਆਗੂ ਸ਼ਾਮਲ ਸਨ।