You are here

ਯੂ.ਕੇ. 'ਚ ਕੋਰੋਨਾ ਤੋਂ ਬਾਅਦ 'ਮੰਕੀਪੌਕਸ' ਦਾ ਖ਼ਤਰਾ - ਅਮਨਜੀਤ ਸਿੰਘ ਖਹਿਰਾ  

ਯੂ .ਕੇ. ਦੇ ਸਿਹਤ ਅਧਿਕਾਰੀਆਂ ਨੇ ਚੂਹਿਆਂ ਵਰਗੇ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿਚ 'ਮੰਕੀਪੌਕਸ' ਫੈਲਣ ਦੇ ਮਾਮਲੇ ਦੀ ਪੁਸ਼ਟੀ ਕੀਤੀ ਹੈ । ਪੀੜਤ ਵਿਅਕਤੀ ਹਾਲ ਹੀ ਵਿਚ ਨਾਈਜੀਰੀਆ ਤੋਂ ਆਇਆ ਹੈ ਅਤੇ  ਇਸ ਗੱਲ ਦਾ ਸ਼ੱਕ ਕੀਤਾ ਜਾ ਰਿਹਾ ਹੈ ਕਿ ਉਹ ਉੱਥੇ ਇਹ ਪੀੜਤ ਹੋਇਆ ਹੈ । ਬਰਤਾਨੀਆ ਦੀ   ਹੈਲਥ ਪ੍ਰੋਟੈਕਸ਼ਨ ਏਜੰਸੀ ਨੇ ਕਿਹਾ ਕਿ 'ਮੰਕੀਪੌਕਸ' ਇਕ ਦੁਰਲੱਭ ਵਾਇਰਸ ਹੈ ਜੋ ਲੋਕਾਂ 'ਚ ਆਸਾਨੀ ਨਾਲ ਨਹੀਂ ਫੈਲਦਾ ਅਤੇ ਇਸ ਦੇ ਲੱਛਣ ਵੀ ਹਲਕੇ ਹੁੰਦੇ ਹਨ । ਜ਼ਿਆਦਾਤਰ ਮਾਮਲਿਆਂ ਵਿਚ ਮਰੀਜ਼ ਕੁਝ ਹਫ਼ਤਿਆਂ ਵਿਚ ਠੀਕ ਹੋ ਜਾਂਦਾ ਹੈ ਪਰ ਕੁਝ ਮਾਮਲਿਆਂ ਵਿਚ ਇਹ ਬਿਮਾਰੀ ਗੰਭੀਰ ਹੋ ਸਕਦੀ ਹੈ । ਪੀੜਤ ਵਿਅਕਤੀ ਦਾ ਸੇਂਟ ਥਾਮਸ ਹਸਪਤਾਲ ਵਿਚ ਇਕ ਵਿਸ਼ੇਸ਼ ਯੂਨਿਟ ਵਿਚ ਇਲਾਜ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਜਾਣਕਾਰੀ ਡਾਕਟਰ ਨਿਕੋਲਸ ਪ੍ਰਾਈਸ ਨੇ ਸਾਂਝੀ ਕੀਤੀ ਹੈ । 'ਮੰਕੀਪੌਕਸ' ਵੀ ਇਕ ਦੁਰਲੱਭ ਬਿਮਾਰੀ ਹੈ ਜੋ ਚੇਚਕ ਜਾਂ ਛੋਟੀ ਮਾਤਾ ਵਰਗੀ ਹੁੰਦੀ ਹੈ । ਇਸ ਵਿਚ ਵੀ ਫਲੂ ਵਰਗੇ ਲੱਛਣ ਦਿਖਾਈ ਦੇਣ ਲੱਗਦੇ ਹਨ ।