You are here

44ਵੇਂ ਦਿਨ ਵੀ ਲੱਗਾ ਧਰਨਾ ਪੀੜ੍ਹਤਾ 37ਵੇਂ ਦਿਨ ਵੀ ਬੈਠੀ ਭੁੱਖ ਹੜਤਾਲ ਰਹੀ 'ਤੇ

ਧਰਨਾ "ਆਪ" ਸਰਕਾਰ ਦੇ ਮੱਥੇ 'ਤੇ ਕਲੰਕ- ਮਜ਼ਦੂਰ ਯੂਨੀਅਨ

ਮਨਰੇਗਾ ਵਰਕਰਾਂ ਨੇ ਲਗਵਾਈ ਹਾਜ਼ਰੀ

ਜਗਰਾਉਂ 7 ਮਈ ( ਮਨਜਿੰਦਰ ਗਿੱਲ ) ਪੁਲਿਸ ਅੱਤਿਆਚਾਰ ਦੇ ਖਿਲਾਫ਼ ਥਾਣੇ ਸਿਟੀ ਮੂਹਰੇ ਪਿਛਲੇ 44 ਦਿਨਾਂ ਤੋਂ ਦਰਜ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜਨਤਕ ਜੱਥੇਬੰਦੀਆਂ ਲਗਾਇਆ ਧਰਨਾ ਭਗਵੰਤ ਮਾਨ ਦੀ "ਅਾਪ" ਸਰਕਾਰ 'ਤੇ ਮੱਥੇ ਕਲੰਕ ਹੈ। ਇਨਸਾਫ਼ ਦੇਣ ਦੇ ਮੁੱਦੇ 'ਤੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਪੰਜਾਬ ਮੁੱਖ ਮੰਤਰੀ ਦਾ ਦਿਲ, ਪੀੜ੍ਹਤ ਮਾਤਾ ਵਲੋਂ ਭੇਜਿਆ ਖੂਨ ਨਾਲ਼ ਲਿਖਿਆ ਖਤ ਪੜ੍ਹ ਕੇ ਨਹੀਂ ਪਸੀਜਿਆ। ਉਨ੍ਹਾਂ ਕਿਹਾ ਕਿ ਕੱਲ਼ ਭਗਵੰਤ ਮਾਨ ਲੁਧਿਆਣੇ ਤੋਂ ਮੁੜ ਗਏ ਜਗਰਾਉਂ ਧਰਨਾਕਾਰੀਆਂ ਦੀ ਸਾਰ ਲੈਣ ਨਹੀਂ ਆਏ ਜਦਕਿ ਖੂਨ ਦਾ ਲਿਖਿਆ ਖਤ ਸੌੰਪਣ ਵਾਲੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਵੀ ਭਗਵੰਤ ਮਾਨ ਦੇ ਨਾਲ ਸਨ ਜਿੰਨਾਂ ਨੇ ਕਈ ਦਨ ਪਹਿਲਾਂ ਖਤ ਮਾਨ ਸੌਂਪਿਆ ਸੀ। ਜ਼ਿਕਰਯੋਗ ਹੈ ਕਿ ਰਸੂਲਪੁਰ ਪਿੰਡ ਦੀ ਗਰੀਬ ਮਾਂ-ਧੀ ਨੂੰ ਅੱਧੀ ਰਾਤ ਨੂੰ ਥਾਣੇ ਲਿਆ ਕੁੱਟਮਾਰ ਕਰਨ ਵਾਲੇ ਤੱਤਕਾਲੀ ਥਾਣਾਮੁਖੀ ਗੁਰਿੰਦਰ ਬੱਲ ਤੇ ਏਅੈਸਆਈ ਰਾਜਵੀਰ ਸਮੇਤ ਝੂਠੇ ਬਣੇ ਗਵਾਹ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਇਲਾਕੇ ਦੇ ਜਨਤਕ ਜੱਥੇਬੰਦੀਆਂ ਦੇ ਲੋਕ ਧਰਨੇ 'ਤੇ ਬੈਠੇ ਹਨ ਅਤੇ ਪੀੜ੍ਹਤ ਗਰੀਬ ਪਰਿਵਾਰ ਦੀ ਬਿਰਧ ਮਾਤਾ ਥਾਣੇ ਮੂਹਰੇ ਭੁੱਖ ਹੜਤਾਲ ਤੇ ਬੈਠੀ ਹੈ ਬਾਵਜੂਦ ਇਸ ਦੇ ਇਨਸਾਫ਼ ਦੀ ਕਿਰਨ ਕਿਧਰੇ ਨਜ਼ਰ ਨਹੀਂ ਆ ਰਹੀ। ਇਸ ਸਮੇਂ ਪੀੜ੍ਹਤ ਪਰਿਵਾਰ ਦੇ ਮੈਂਬਰ ਦਰਸ਼ਨ ਸਿੰਘ ਧਾਲੀਵਾਲ, ਮਨਰੇਗਾ ਆਗੂ ਕਿਰਨਜੀਤ ਕੌਰ ਸਿੱਧਵਾਂ ਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਹੁਣ ਲੋਕਾਂ ਦਾ ਵਿਸਵਾਸ਼ ਪੁਲਿਸ ਅਤੇ ਸਰਕਾਰ ਤੋਂ ਉਠਦਾ ਜਾ ਰਿਹਾ ਹੈ। ਇਸ ਸਮੇਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਸਰਵਿੰਦਰ ਸਿੰਘ ਸੁਧਾਰ ਨੇ ਕਿਹਾ ਕਿ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਦਿਨ-ਰਾਤ ਇਕ ਕੀਤਾ ਜਾਵੇਗਾ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਮਾਣੂੰਕੇ ਤੇ ਮਦਨ ਸਿੰਘ ਜਗਰਾਉਂ ਕਿਹਾ ਕਿ 16 ਸਾਲ ਪਹਿਲਾਂ ਸਿਟੀ ਥਾਣੇ 'ਚ ਮਾਂ-ਧੀ ਦੀ ਕੀਤੀ ਕੁੱਟਮਾਰ ਤੇ ਕਰੰਟ ਲਗਾਉਣ ਨਾਲ ਮਰੀ ਕੁਲਵੰਤ ਕੌਰ ਸਬੰਧੀ ਦਰਜ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੱਡੀ ਗਿਣਤੀ ਵਿੱਚ ਕਿਸਾਨ-ਮਜ਼ਦੂਰ ਹਲਕਾ ਵਿਧਾਇਕ ਦੇ ਦਫ਼ਤਰ ਅੱਗੇ ਪਹੁੰਚਣਗੇ।ਅੱਜ ਦੇ ਧਰਨੇ ਵਿੱਚ ਕਾਮਰੇਡ ਸੋਨੀ ਸਿਧਵਾਂ ਦੀ ਅਗਵਾਈ 'ਚ ਵਿਸੇਸ਼ਤੌਰ 'ਤੇ ਪਹੁੰਚੇ ਮਨਰੇਗਾ ਵਰਕਰਾਂ ਨੇ ਆਪਣਾ ਸਮਰਥਨ ਦਿੱਤਾ ਤੇ ਪੁਲਿਸ ਅੱਤਿਆਚਾਰ ਖਿਲਾਫ਼ ਪੀੜ੍ਹਤ ਪਰਿਵਾਰ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ। ਧਰਨੇ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਨੇ
ਨੇ ਕੁਲਵੰਤ ਕੌਰ ਰਸੂਲਪੁਰ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਅੱਜ ਦੇ ਧਰਨੇ ਵਿੱਚ ਸੁਖਦੇਵ ਸਿੰਘ ਮਾਣੂੰਕੇ, ਰਾਮਤੀਰਥ ਸਿੰਘ, ਜਗਸੀਰ ਸਿੰਘ ਢਿੱਲੋਂ, ਡਾਕਟਰ ਗੁਰਮੇਲ ਸਿੰਘ ਕੁਲਾਰ, ਛਿੰਦਰ ਸਿੰਘ ਕੁਲਾਰ, ਪਵਨਦੀਪ, ਬਹਾਦਰ ਮੋਦਨ ਸਿੰਘ ਆਦਿ ਵੀ ਹਾਜ਼ਰ ਸਨ।