ਹਠੂਰ,22,ਅਪ੍ਰੈਲ-(ਕੌਸ਼ਲ ਮੱਲ੍ਹਾ)-ਅੰਤਾ ਦੀ ਪੈ ਰਹੀ ਗਰਮੀ ਨੂੰ ਮੁੱਖ ਰੱਖਦਿਆ ਅੱਜ ਪਿੰਡ ਰਸੂਲਪੁਰ (ਮੱਲ੍ਹਾ)ਦੇ ਨੌਜਵਾਨਾ ਵੱਲੋ ਪੰਛੀਆ ਨੂੰ ਪਾਣੀ ਪਾਉਣ ਲਈ ਘਰ-ਘਰ ਜੇ ਬਰਤਨ ਵੰਡੇ ਗਏ।ਇਸ ਮੌਕੇ ਗੱਲਬਾਤ ਕਰਦਿਆ ਭਾਈ ਜੋਰਾ ਸਿੰਘ ਰਸੂਲਪੁਰ ਨੇ ਦੱਸਿਆ ਕਿ ਇਹ ਬਰਤਨ ਵੰਡਣ ਦੀ ਸੇਵਾ ਜਗਸੀਰ ਸਿੰਘ ਪੁੱਤਰ ਦਲਬਾਰ ਸਿੰਘ ਕੈਨੇਡੀਅਨ ਵੱਲੋ ਕੀਤੀ ਗਈ ਹੈ ਤਾਂ ਜੋ ਪੰਛੀਆ ਨੂੰ ਪਾਣੀ ਦੀ ਕਮੀ ਨਾ ਹੋਵੇ।ਉਨ੍ਹਾ ਦੱਸਿਆ ਕਿ ਇਹ ਬਰਤਨ ਪਿੰਡ ਦੀਆ ਮੁੱਖ ਸੱਥਾ,ਵੱਖ-ਵੱਖ ਦਰੱਖਤਾ ਦੀ ਛਾਂਵੇ ਅਤੇ ਪੰਛੀ ਪ੍ਰੇਮੀਆ ਦੇ ਘਰਾ ਵਿਚ ਰੱਖੇ ਗਏ ਹਨ।ਇਨ੍ਹਾ ਬਰਤਨਾ ਵਿਚ ਪਿੰਡ ਦੇ ਨੌਜਵਾਨ ਸਵੇਰੇ-ਸਾਮ ਪਾਣੀ ਪਾਇਆ ਕਰਨਗੇ ਅਤੇ ਸਮੇਂ-ਸਮੇਂ ਤੇ ਬਰਤਨਾ ਦੀ ਸਫਾਈ ਕਰਨਗੇ।ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਬਰਤਨਾ ਦੀ ਸਾਭ-ਸੰਭਾਲ ਵਿਚ ਸਹਿਯੋਗ ਦੇਵੋ।ਇਸ ਮੌਕੇ ਉਨ੍ਹਾ ਨਾਲ ਜੋਰਾ ਸਿੰਘ,ਗੁਰਮੀਤ ਸਿੰਘ,ਕੁਲਦੀਪ ਸਿੰਘ,ਕਬੱਡੀ ਖਿਡਾਰੀ ਜੱਸਾ ਸਿੰਘ,ਬਲਰਾਜ ਸਿੰਘ,ਲੱਖਾ ਸਿੰਘ,ਦਲਜੀਤ ਸਿੰਘ ਆਦਿ ਹਾਜ਼ਰ ਸਨ।