ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਅਧੀਨ 604 ਗਲੀ ਵਿਕਰੇਤਾ ਨੂੰ 60 ਲੱਖ 40 ਹਜਾਰ ਰੁਪਏ ਦਾ ਕਰਜਾ ਤਕਸ਼ੀਮ
ਮਾਲੇਕਰੋਟਲਾ 13 ਅਪ੍ਰੈਲ (ਰਣਜੀਤ ਸਿੱਧਵਾਂ) : ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਕਰੋਨਾ ਕਾਲ ਦੌਰਾਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਗਲੀ ਵਿਕਰੇਤਾ, ਛੋਟੇ ਫੜੀ ਦੁਕਾਨਦਾਰਾਂ ਆਦਿ ਨੂੰ ਮੁੜ ਆਪਣੇ ਪੈਰਾ ਤੇ ਖੜ੍ਹਾ ਕਰਨ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਕੀਮ ਅਧੀਨ 663 ਲੋੜਵੰਦ ਲਾਭਪਾਰਤੀਆਂ ਦੇ 10 ਹਜਾਰ ਰੁਪਏ ਦੇ ਲੋਨ ਵੱਖ-ਵੱਖ ਜ਼ਿਲ੍ਹੇ ਦੇ ਬੈਂਕਾਂ ਰਾਹੀਂ ਪ੍ਰਵਾਨ ਕੀਤੇ ਗਏ ਹਨ । ਉਨ੍ਹਾਂ ਹੋਰ ਦੱਸਿਆ ਕਿ ਹੁਣ ਤੱਕ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਅਧੀਨ 604 ਗਲੀ ਵਿਕਰੇਤਾ ਆਦਿ ਨੂੰ 60 ਲੱਖ 40 ਹਜਾਰ ਰੁਪਏ ਕਾਰਜਸ਼ੀਲ ਪੂੰਜੀ ਵਜੋਂ ਬਤੌਰ ਕਰਜਾ ਮੁਹੱਈਆ ਕਰਵਾਈਆ ਜਾ ਚੁੱਕਾ ਹੈ ਤਾਂ ਜੋ ਉਹ ਮੁੜ ਆਪਣੇ ਪੈਰਾ ਤੇ ਖੜ੍ਹੇ ਹੋ ਸਕਣ ।ਉਨ੍ਹਾਂ ਹੋਰ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਗਲੀ ਦੇ ਵਿਕਰੇਤਾਵਾਂ ਨੂੰ ਉਨ੍ਹਾਂ ਦੀ ਰੋਜ਼ੀ-ਰੋਟੀ ਮੁੜ ਸ਼ੁਰੂ ਕਰਨ ਦੇ ਯੋਗ ਬਣਾਉਣਾ ਅਤੇ ਆਰਥਿਕ ਤੌਰ ਤੇ ਆਤਮ ਨਿਰਭਰ ਕਰਨਾ ਹੈ । ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ਼)ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਇਸ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਸਕੀਮ ਤਹਿਤ ਗਲੀ ਵਿਕਰੇਤਾ, ਰੇਹੜੀ, ਫੜੀ, ਸਬਜ਼ੀ, ਫਲ ਫਰੂਟ ਆਦਿ ਛੋਟੇ ਵਿਕਰੇਤਾ ਨੂੰ ਘੱਟ ਵਿਆਜ ਦਰ ਤੇ 10 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਕਾਰਜਸ਼ੀਲ ਪੂੰਜੀ ਵਜੋਂ ਬਿਨ੍ਹਾਂ ਕਿਸੇ ਗਰੰਟੀ ਤੋਂ ਦਿੱਤਾ ਜਾਂਦਾ ਹੈ। ਇਸ ਕਰਜ਼ੇ ਦੀ ਵਾਪਸੀ ਇੱਕ ਸਾਲ ਦੌਰਾਨ ਮਹੀਨਾਵਾਰ ਕਿਸ਼ਤਾਂ ਵਿੱਚ ਕਰਨੀ ਹੁੰਦੀ ਹੈ ਅਤੇ ਸਹੀ ਸਮੇਂ ਵਾਪਸੀ ਕਰਨ ਵਾਲੇ ਕਰਜ਼ਾ ਧਾਰਕ ਨੂੰ 07 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ ਜੋ ਕਿ ਸਿੱਧੀ ਉਨ੍ਹਾਂ ਦੇ ਖਾਤੇ 'ਚ ਜਮ੍ਹਾ ਹੋ ਜਾਂਦੀ ਹੈ । ਉਨ੍ਹਾਂ ਹੋਰ ਦੱਸਿਆ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਤਹਿਤ ਗਲੀ ਵਿਕਰੇਤਾਵਾਂ ਆਦਿ ਨੂੰ ਕਾਰਜਸ਼ੀਲ ਪੂੰਜੀ ਵੱਜੋ ਦਿੱਤਾ ਜਾਣ ਵਾਲਾ ਕਰਜ਼ਾ ਜੇਕਰ ਕਾਰਜਾਂ ਧਾਰਕ ਸਮੇਂ ਸਿਰ ਇੱਕ ਸਾਲ ਦੇ ਅੰਦਰ ਅੰਦਰ ਵਾਪਸ ਕਰ ਦਿੰਦਾ ਹੈ ਤਾਂ ਉਸ ਨੂੰ ਵੀਹ ਹਜ਼ਾਰ ਰੁਪਏ ਤੱਕ ਦਾ ਕਰਜ਼ਾ ਮੁੜ ਲੈ ਸਕਦਾ ਹੈ। ਇਹ ਸਕੀਮਾਂ ਦਾ ਲਾਭ ਉਹ ਰੇਹੜੀ, ਗਲੀ ਵਿਕਰੇਤਾ ਲੈ ਸਕਦਾ ਹੈ ਜਿਸ ਨੂੰ ਸਥਾਨਿਕ ਪ੍ਰਸ਼ਾਸਨ ਵੱਲੋਂ ਪੰਜੀਕ੍ਰਿਤ ਕੀਤਾ ਹੋਵੇ । ਕਰਜ਼ਾ ਬਿਨੈਕਾਰ ਕੋਲ ਕੇਵਲ ਆਧਾਰ ਕਾਰਡ, ਬੈਂਕ ਖਾਤੇ ਅਤੇ ਫ਼ੋਟੋਆਂ ਹੋਣੀਆਂ ਚਾਹੀਦੀਆਂ ਹਨ। ਸਿਟੀ ਮਿਸ਼ਨ ਮੈਂਨੇਜਰ ਸ੍ਰੀ ਯਸ਼ਪਾਲ ਸਰਮਾਂ ਨੇ ਕਰਜਾ ਧਾਰਕਾਂ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਸਾਥੀਆਂ ਨੂੰ ਵੀ ਇਸ ਸਕੀਮ ਬਾਰੇ ਦੱਸਣ ਅਤੇ ਜ਼ਰੂਰਤਮੰਦ ਗਲੀ ਵਿਕਰੇਤਾਵਾਂ ਨੂੰ ਸਥਾਨਕ ਪ੍ਰਸ਼ਾਸਨ ਤੋਂ ਪੰਜੀਕ੍ਰਿਤ ਕਰਵਾਉਣ ਉਪਰੰਤ ਕਰਜ਼ਾ ਲੈਣ ਬੈਂਕ ਦੀ ਸ਼ਾਖਾ ਨਾਲ ਸੰਪਰਕ ਕਰਨ ।