You are here

ਖ਼ੂਨ ਨੂੰ ਖੋਰਣ ਵਾਲਾ ਟੀਕਾ ਸਿਵਲ ਹਸਪਤਾਲ ਜਗਰਾਉਂ  'ਚ ਮਿਲੇਗਾ ਬਿਲਕੁੱਲ ਮੁਫ਼ਤ  

ਹਾਰਟ ਦੀ ਬੀਮਾਰੀ ਨਾਲ ਜੂਝ ਰਹੇ ਮਰੀਜ਼ਾਂ ਨੂੰ ਹੋਵੇਗਾ ਫਾਇਦਾ  

 

ਜਗਰਾਉਂ , 11 ਅਪ੍ਰੈਲ   (ਰਣਜੀਤ ਸਿੱਧਵਾਂ)  ਖ਼ੂਨ ਨੂੰ ਖੋਰਣ ਵਾਲਾ ਟੀਕਾ ਸਿਵਲ ਹਸਪਤਾਲ ਜਗਰਾਉਂ 'ਚ ਬਿਲਕੁਲ ਮੁਫ਼ਤ ਵਿੱਚ ਮਿਲੇਗਾ । ਜਿਸ ਨਾਲ ਹਾਰਟ ਅਟੈਕ ਵਰਗੀ ਭਿਆਨਕ ਬੀਮਾਰੀ ਤੋਂ ਬਚਣਗੇ ਮਰੀਜ਼ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸਡੀਐੱਮ ਵਿਕਾਸ ਹੀਰਾ ਅਤੇ ਐਸਐਮਓ ਡਾ. ਪਰਦੀਪ ਮਹਿੰਦਰਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਰਟ ਅਟੈਕ ਵਰਗੀ ਭਿਆਨਕ ਬੀਮਾਰੀ ਤੋਂ ਬਚਣ ਲਈ ਹੁਣ ਸਿਵਲ ਹਸਪਤਾਲ ਜਗਰਾਉਂ ਵਿੱਚ ( tenectiplase) ਖ਼ੂਨ ਨੂੰ ਖੋਰਣ ਵਾਲਾ ਟੀਕਾ ਉਪਲੱਬਧ ਹੈ ਜੋ ਕਿ ਮਰੀਜ਼ਾਂ ਲਈ ਬਿਲਕੁਲ ਮੁਫ਼ਤ ਹੈ । ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਜ਼ਾਰ ਵਿੱਚ ਇਸ ਟੀਕੇ ਦੀ ਕੀਮਤ 30 ਹਜ਼ਾਰ ਰੁਪਏ ਹੈ । ਉਨ੍ਹਾਂ ਕਿਹਾ ਕਿ ੧੧ ਬਹੁਤ ਸਹਾਈ ਹੈ। ਇਹ ਟੀਕਾ ਸਿਵਲ ਹਸਪਤਾਲ ਜਗਰਾਉਂ  ਦੇ ਐਮਰਜੈਂਸੀ ਵਾਰਡ ਵਿੱਚ ਉਪਲੱਬਧ ਹੈ। ਐਸਡੀਐਮ ਵਿਕਾਸ ਹੀਰਾ  ਅਤੇ ਐਸਐਮਓ ਡਾ. ਪ੍ਰਦੀਪ ਮਹਿੰਦਰਾ  ਨੇ ਜਗਰਾਉਂ ਦੀਆਂ ਸਮੂਹ ਜਥੇਬੰਦੀਆਂ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਹਾਰਟ ਅਟੈਕ ਰਾਹੀਂ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਉਕਤ ਟੀਕੇ ਸੰਬੰਧੀ ਜਗਰਾਉਂ ਵਾਸੀਆਂ ਨੂੰ ਜਾਗਰੂਕ ਕਰਨ ।