You are here

ਐੱਸ.ਡੀ.ਐੱਮ ਨੇ "ਮਿਸ਼ਨ ਲਾਲ ਲਕੀਰ" ਸਬੰਧੀ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ  

ਜਗਰਾਉਂ  (ਰਣਜੀਤ ਸਿੱਧਵਾਂ)  :  ਐੱਸ.ਡੀ.ਐੱਮ ਵਿਕਾਸ ਹੀਰਾ ਜਗਰਾਉਂ ਵਲੋਂ "ਮਿਸ਼ਨ ਲਾਲ ਲਕੀਰ" ਸਬੰਧੀ ਤਹਿਸੀਲਦਾਰ ਮਨਮੋਹਣ ਕੁਮਾਰ ਜਗਰਾਉਂ, ਗੁਰਦੀਪ ਸਿੰਘ ਨਾਇਬ ਤਹਿਸੀਲਦਾਰ ਸਿੱਧਵਾਂ ਬੇਟ, ਸਮੂਹ ਕਾਨੂੰਨਗੋ ਅਤੇ ਪਟਵਾਰੀਆਂ ਨਾਲ ਮੀਟਿੰਗ ਕੀਤੀ ਗਈ ।ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਲਾਲ ਲਕੀਰ ਦੇ ਅੰਦਰ ਰਹਿ ਰਹੇ ਲੋਕਾਂ ਨੂੰ ਪ੍ਰਾਪਰਟੀ ਦਾ ਅਧਿਕਾਰ ਦੇਣ ਲਈ "ਮਿਸ਼ਨ ਲਾਲ ਲਕੀਰ" ਸਬ ਡਿਵੀਜ਼ਨ ਜਗਰਾਉਂ ਵਿੱਚ ਸ਼ੁਰੂ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ ਵਿਕਾਸ ਹੀਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਵੇ ਆਫ਼ ਇੰਡੀਆ ਨਾਲ ਤਾਲਮੇਲ ਕਰਕੇ ਲਾਲ ਲਕੀਰ ਦੀ ਨਿਸ਼ਾਨਦੇਹੀ ਕਾਨੂੰਗੋ ਹਲਕਾ ਕਰੇਗਾ ਅਤੇ ਇਸ ਨਾਲ ਪਟਵਾਰੀ /ਨੰਬਰਦਾਰ/ਗਰਾਮ ਰੋਜ਼ਗਾਰ ਸੇਵਕ/ ਬੀਐੱਲਓ/ ਟੀ.ਏ ਦੀ ਸਹਾਇਤਾ ਨਾਲ ਨਿਸ਼ਾਨਦੇਹੀ ਦਾ ਕੰਮ ਮੁਕੰਮਲ ਕਰੇਗਾ। ਉਨ੍ਹਾਂ ਦੱਸਿਆ ਕਿ ਡਰੋਨ ਦੀ ਸਹਾਇਤਾ ਨਾਲ ਸਰਵੇ ਦਾ ਪਲਾਨ ਤਿਆਰ ਕੀਤਾ ਜਾਵੇਗਾ ਅਤੇ ਲਾਲ ਲਕੀਰ ਸੈੱਲ ਜੋ ਸਹਾਇਕ ਕਮਿਸ਼ਨਰ (ਜ) ਦੇ ਅਧੀਨ ਕੰਮ ਕਰੇਗਾ ਉਸ ਦੇ ਜ਼ਿਲ੍ਹਾ ਮਾਲ ਅਫ਼ਸਰ, ਤਹਿਸੀਲਦਾਰ ਪਾਇਲ, ਸਦਰ ਕਾਨੂੰਨਗੋ,  ਨਾਇਬ ਸਦਰ ਕਾਨੂੰਗੋ-1 ਮੈਂਬਰ ਹੋਣਗੇ । ਉਨ੍ਹਾਂ ਦੱਸਿਆ ਕਿ ਸਰਵੇ ਆਫ਼ ਇੰਡੀਆ ਤੋਂ ਸੰਬੰਧਿਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮੈਪ-1 ਦੀਆਂ ਕਾਪੀਆਂ ਪ੍ਰਾਪਤ ਕਰਨਗੇ ਅਤੇ ਮੈਪ-1 ਦਾ ਸਾਰਾ ਡਾਟਾ ਟਾਈਪ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਪਿੰਡ ਵਿੱਚ ਦਾਅਵੇ/ਇਤਰਾਜ਼ ਪ੍ਰਾਪਤ ਹੋਣਗੇ ਜਿਸ ਦਾ ਗਠਿਤ ਕਮੇਟੀ 2 ਦਿਨਾਂ ਦੇ ਅੰਦਰ-ਅੰਦਰ ਨਿਪਟਾਰਾ ਕਰੇਗੀ ਅਤੇ ਜੇਕਰ ਕਿਸੇ ਦਾਅਵੇ/ਇਤਰਾਜ਼ ਤੇ ਸਹਿਮਤੀ ਨਹੀਂ ਬਣਦੀ ਤਾਂ ਉਸ ਦਾ ਨਿਪਟਾਰਾ ਬਾਅਦ ਵਿੱਚ ਕੀਤਾ ਜਾਵੇਗਾ ।