ਡਾਕਟਰ ਅਖਿਲ ਸਰੀਨ ਪ੍ਰਧਾਨ ਤੇ ਡਾਕਟਰ ਵਰਿੰਦਰ ਰਿਆੜ ਜਨਰਲ ਸਕੱਤਰ ਚੁਣੇ ਗਏ। ਡਾਕਟਰ ਗਗਨਦੀਪ ਸਿੰਘ ਮੋਗਾ, ਡਾਕਟਰ ਇੰਦਰਵੀਰ ਗਿੱਲ ਅਤੇ ਡਾਕਟਰ ਗਗਨਦੀਪ ਸ਼ੇਰਗਿੱਲ ਸੂਬਾਈ ਸੀਨੀਅਰ ਸਲਾਹਕਾਰ ਚੁਣੇ ਗਏ
ਮੋਗਾ- 10 ਅਪ੍ਰੈਲ ( ਗੁਰਕੀਰਤ ਜਗਰਾਉਂ )ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜੱਥੇਬੰਦੀ ਪੀਸੀਐਮਐਸ ਐਸੋਸੀਏਸ਼ਨ ਨੇ ਅੱਜ ਮੋਗਾ ਵਿਖੇ ਨਵੀਂ ਟੀਮ ਦੀ ਚੋਣ ਕੀਤੀ। ਜਿਸ ਵਿੱਚ ਡਾਕਟਰ ਅਖਿਲ ਸਰੀਨ ਪ੍ਰਧਾਨ ਅਤੇ ਡਾਕਟਰ ਵਰਿੰਦਰ ਰਿਆੜ ਜਨਰਲ ਸਕੱਤਰ ਚੁਣੇ ਗਏ। ਜੱਥੇਬੰਦੀ ਦੇ ਸਾਬਕਾ ਸੂਬਾਈ ਆਗੂ ਡਾਕਟਰ ਗਗਨਦੀਪ ਸਿੰਘ ਮੋਗਾ, ਡਾਕਟਰ ਇੰਦਰਵੀਰ ਗਿੱਲ ਅਤੇ ਡਾਕਟਰ ਗਗਨਦੀਪ ਸ਼ੇਰਗਿੱਲ ਸੂਬਾਈ ਸੀਨੀਅਰ ਸਲਾਹਕਾਰ ਚੁਣੇ ਗਏ। ਇਸਤੋਂ ਇਲਾਵਾ ਸੱਤ ਸਲਾਹਕਾਰ, ਤਿੰਨ ਸੀਨੀਅਰ ਮੀਤ ਪ੍ਰਧਾਨ, ਤਿੰਨ ਮੀਤ ਪ੍ਰਧਾਨ, ਤਿੰਨ ਵਿੱਤ ਸਕੱਤਰ, ਤਿੰਨ ਜੱਥੇਬੰਦਕ ਸਕੱਤਰ, ਤਿੰਨ ਸੰਯੁਕਤ ਸਕੱਤਰ,ਦੋ ਪ੍ਰੈਸ ਸਕੱਤਰ ਅਤੇ ਬਾਈ ਮੈਂਬਰੀ ਸੂਬਾ ਕਾਰਜਕਾਰਨੀ ਵੀ ਚੁਣੀ ਗਈ। ਇਥੇ ਵਰਨਣਯੋਗ ਹੈ ਕਿ ਕੁੱਝ ਹਫਤੇ ਪਹਿਲਾਂ ਪੀਸੀਐਮਐਸ ਐਸੋਸੀਏਸ਼ਨ ਨੇ ਆਪਣੀਆਂ ਸੂਬਾਈ ਅਤੇ ਜ਼ਿਲ੍ਹਾ ਇਕਾਈਆਂ ਭੰਗ ਕਰ ਦਿੱਤੀਆਂ ਸਨ।ਸਭ ਅਹੁਦਿਆਂ ਲਈ ਚੋਣ ਸਰਬਸੰਮਤੀ ਨਾਲ ਹੋਈ।
ਨਵੇਂ ਚੁਣੀ ਟੀਮ ਦੇ ਆਗੂ ਡਾਕਟਰ ਸਰੀਨ ਅਤੇ ਡਾਕਟਰ ਰਿਆੜ ਨੇ ਕਿਹਾ ਪੀਸੀਐਮਐਸ ਐਸੋਸੀਏਸ਼ਨ ਪੰਜਾਬ ਦੇ ਸਮੂਹ ਸਰਕਾਰੀ ਡਾਕਟਰਾਂ ਦੀ ਨੁਮਾਇੰਦਗੀ ਕਰਦੀ ਹੈ। ਐਸੋਸੀਏਸ਼ਨ ਡਾਕਟਰਾਂ ਨੂੰ ਆ ਰਹੀਆਂ ਸਮੱਸਿਆਵਾਂ ਲਈ ਸਰਕਾਰ ਅਤੇ ਸਿਹਤ ਮੰਤਰੀ ਤੱਕ ਪਹੁੰਚ ਕਰੇਗੀ ਅਤੇ ਜਨਤਕ ਸਿਹਤ ਸਹੂਲਤਾਂ ਬਿਹਤਰ ਕਰਨ ਲਈ ਆਵਾਜ਼ ਉਠਾਏਗੀ।