You are here

ਕਾਂਗਰਸ ਨੇ ਭਾਰਤ ਭੂਸ਼ਣ ਆਸ਼ੂ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਖੇਡਿਆ ਵੱਡਾ ਦਾਅ, ਗਾਂਧੀ ਪਰਿਵਾਰ ਨਾਲ ਨੇੜਤਾ ਦਾ ਮਿਲਿਆ ਫਾਇਦਾ

ਜਗਰਾਉ 10 ਅਪ੍ਰੈਲ (ਅਮਿਤਖੰਨਾ)ਕਾਂਗਰਸ ਹਾਈਕਮਾਂਡ ਨੇ ਲੁਧਿਆਣਾ ਤੋਂ ਸਾਬਕਾ ਵਿਧਾਇਕ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਆਪਣਾ ਕਾਰਜਕਾਰੀ ਪ੍ਰਧਾਨ ਬਣਾ ਕੇ ਵੱਡਾ ਦਾਅ ਖੇਡਿਆ ਹੈ। ਪਾਰਟੀ ਨੇ ਵੀ ਆਸ਼ੂ ਨੂੰ ਸੂਬਾ ਕਾਰਜਕਾਰੀ ਪ੍ਰਧਾਨ ਬਣਾ ਕੇ ਹਿੰਦੂ ਵਰਗ ਨੂੰ ਆਪਣੇ ਨਾਲ ਰੱਖਣ ਦਾ ਕੰਮ ਕੀਤਾ ਹੈ। ਆਸ਼ੂ ਨੂੰ ਗਾਂਧੀ ਪਰਿਵਾਰ ਦਾ ਕਰੀਬੀ ਮੰਨਿਆ ਜਾਂਦਾ ਹੈ। ਉਹ ਰਾਹੁਲ ਗਾਂਧੀ ਦੇ ਕਾਫੀ ਕਰੀਬ ਹਨ। ਆਸ਼ੂ ਭਾਵੇਂ ਵਿਧਾਨ ਸਭਾ ਚੋਣ ਹਾਰ ਗਏ ਹਨ ਪਰ ਉਨ੍ਹਾਂ ਦੀ ਗਿਣਤੀ ਵੀ ਚਮਚਾਗਿਰੀ ਕਰਨ ਵਾਲੇ ਨੇਤਾਵਾਂ 'ਚ ਹੁੰਦੀ ਹੈ। ਲੁਧਿਆਣਾ 'ਚ ਚੰਗੀ ਪਕੜ ਰੱਖਣ ਦੇ ਨਾਲ-ਨਾਲ ਉਹ ਹਿੰਦੂ ਭਾਈਚਾਰੇ 'ਚ ਵੀ ਚੰਗੀ ਪਛਾਣ ਰੱਖਦਾ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਕਾਂਗਰਸ ਵੱਲੋਂ ਨਵਜੋਤ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਇਆ ਗਿਆ ਸੀ ਤਾਂ ਉਨ੍ਹਾਂ ਨਾਲ ਚਾਰ ਸੂਬਾ ਕਾਰਜਕਾਰੀ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਸਨ। ਉਹ ਫਾਰਮੂਲਾ ਕੰਮ ਨਹੀਂ ਕਰ ਸਕਿਆ ਅਤੇ ਇਸ ਕਾਰਨ ਪਾਰਟੀ ਨੇ ਇਸ ਵਾਰ ਸਿਰਫ਼ ਇੱਕ ਸੂਬਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ।
ਚੰਨੀ ਸਰਕਾਰ 'ਚ ਡਿਪਟੀ ਸੀਐਮ ਬਣਾਉਣ ਲਈ ਵੀ ਚਰਚਾ 'ਚ ਸੀ ਨਾਂ
ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਚੰਨੀ ਸਰਕਾਰ 'ਚ ਡਿਪਟੀ ਸੀਐਮ ਲਈ ਭਾਰਤ ਭੂਸ਼ਣ ਆਸ਼ੂ ਦਾ ਨਾਂ ਵੀ ਚੱਲ ਰਿਹਾ ਸੀ। ਇੰਨਾ ਹੀ ਨਹੀਂ ਸ਼ਹਿਰ ਦੇ ਹੋਰ ਫੇਸਬੁੱਕ ਅਤੇ ਵ੍ਹਟਸਐਪ ਗਰੁੱਪਾਂ 'ਚ ਵੀ ਆਸ਼ੂ ਨੂੰ ਡਿਪਟੀ ਸੀਐੱਮ ਬਣਾਏ ਜਾਣ 'ਤੇ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਭੂਸ਼ਣ ਆਸ਼ੂ ਕਾਰਜਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਨ।
2022 ਦੀਆਂ ਵਿਧਾਨ ਸਭਾ ਚੋਣਾਂ ਹਾਰੇ
ਭਾਰਤ ਭੂਸ਼ਣ ਆਸ਼ੂ ਦਾ ਜਨਮ 20 ਮਾਰਚ 1971 ਨੂੰ ਹੋਇਆ ਸੀ। ਉਹ 1997 ਵਿੱਚ ਪਹਿਲੀ ਵਾਰ ਕੌਂਸਲਰ ਬਣੇ ਸਨ। ਤਿੰਨ ਵਾਰ ਕੌਂਸਲਰ ਰਹੇ। ਉਹ 2012 ਤਕ ਨਗਰ ਨਿਗਮ 'ਚ ਕੌਂਸਲਰ ਰਹੇ। 2012 ਵਿੱਚ ਕਾਂਗਰਸ ਨੇ ਉਨ੍ਹਾਂ ਨੂੰ ਲੁਧਿਆਣਾ ਪੱਛਮੀ ਤੋਂ ਟਿਕਟ ਦਿੱਤੀ ਅਤੇ ਵਿਧਾਇਕ ਬਣੇ। ਕਾਂਗਰਸ ਵਿਰੋਧੀ ਧਿਰ ਵਿੱਚ ਸੀ, ਇਸ ਲਈ ਪਾਰਟੀ ਨੇ ਉਨ੍ਹਾਂ ਨੂੰ ਕਾਂਗਰਸ ਵਿਧਾਇਕ ਦਲ ਦਾ ਉਪ ਨੇਤਾ ਬਣਾ ਦਿੱਤਾ। ਹਾਲਾਂਕਿ, ਉਹ 2022 ਦੀਆਂ ਵਿਧਾਨ ਸਭਾ ਚੋਣਾਂ ਹਾਰ ਗਏ ਸਨ। ਹਾਲਾਂਕਿ ਇਸ ਵਾਰ ਕਾਂਗਰਸ ਲੁਧਿਆਣਾ ਦੀਆਂ ਸਾਰੀਆਂ ਸੀਟਾਂ ਹਾਰ ਗਈ ਹੈ।