ਜਗਰਾਉ 8 ਅਪ੍ਰੈਲ (ਅਮਿਤਖੰਨਾ) ਕਿਸਾਨਾਂ ਦੀ ਦਿਨ-ਰਾਤ ਦੀ ਮਿਹਨਤ ਤੋਂ ਬਾਅਦ ਪੱਕ ਚੁੱਕੀਆਂ ਕਣਕ ਦੀਆਂ ਫਸਲਾਂ ਨੂੰ ਅਗਜਨੀ ਦੀਆਂ ਘਟਨਾਵਾਂ ਤੋਂ ਬਚਾਉਣ ਲਈ ਿਫ਼ਕਰਮੰਦੀ ਜਾਹਰ ਕਰਦਿਆਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਜਗਰਾਓਂ ਨਗਰ ਕੌਂਸਲ ਦੀ ਫਾਇਰ ਬਿ੍ਗੇਡ ਸਮੇਤ ਅਮਲੇ ਨੂੰ 24 ਘੰਟੇ ਤਿਆਰ ਬਰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ।ਇਸ ਦੇ ਨਾਲ ਹੀ ਉਨ੍ਹਾਂ ਪਾਵਰਕਾਮ ਵਿਭਾਗ ਨੂੰ ਬਿਜਲੀ ਦੀ ਸਪਾਰਕਿੰਗ ਕਾਰਨ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੀ ਨਿਰੀਖਣ ਕਰਕੇ ਖਾਮੀਆਂ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ। ਵੀਰਵਾਰ ਵਿਧਾਇਕਾ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਸ਼ੋਕ ਕੁਮਾਰ ਨੂੰ ਕਿਹਾ ਕਿ ਉਹ ਨਗਰ ਕੌਂਸਲ ਦੀ ਫਾਇਰ ਬਿ੍ਗੇਡ ਗੱਡੀ ਤਿਆਰ ਰੱਖਣ, ਤਾਂ ਜੋ ਜੇਕਰ ਕਿਧਰੇ ਕੋਈ ਅੱਗ ਲੱਗਣ ਦੀ ਅਣ-ਸੁਖਾਵੀਂ ਘਟਨਾ ਵਾਪਰਦੀ ਹੈ, ਉਸਦਾ ਬਚਾਅ ਕੀਤਾ ਜਾ ਸਕੇ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਅਕਸਰ ਹੀ ਜਦੋਂ ਕਣਕ ਦੀ ਫਸਲ ਪੱਕ ਜਾਂਦੀ ਹੈ ਤਾਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਸ ਕਾਰਨ ਕਿਸਾਨਾਂ ਦੀ ਸੁਆਹ ਹੋ ਜਾਂਦੀ ਹੈ ਤੇ ਬਾਅਦ ਵਿੱਚ ਪਛਤਾਵੇ ਤੋਂ ਇਲਾਵਾ ਪੱਲੇ ਕੁੱਝ ਨਹੀਂ ਰਹਿੰਦਾ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਆਖਿਆ ਕਿ ਅੱਗ ਲੱਗਣ ਦੀਆਂ ਸੰਭਾਵਨਾਂਵਾਂ ਨੂੰ ਵੇਖਦੇ ਹੋਏ ਕਿਸਾਨ ਵੀਰ ਵੀ ਖੇਤਾਂ ਵਿੱਚ ਲੱਗੇ ਬਿਜਲੀ ਦੇ ਟਰਾਂਸਫਾਰਮਾਂ ਤੇ ਖੰਬਿਆਂ ਦੇ ਆਲੇ ਦੁਆਲੇ ਸੁੱਕੀ ਫਸਲ ਨੂੰ ਕੱਟ ਦੇਣ ਤਾਂ ਜੋ ਕਿਸੇ ਚੰਗਿਆੜੀ ਕਾਰਨ ਕੋਈ ਹਾਦਸਾ ਨਾ ਵਾਪਰ ਸਕੇ। ਇਸ ਦੇ ਇਲਾਵਾ ਕਿਸਾਨ ਵੀਰ ਆਪਣੇ ਖੇਤਾਂ 'ਚ ਪਾਣੀ ਵਾਲੀਆਂ ਖੇਲ਼ਾਂ ਭਰਕੇ ਰੱਖਣ ਤੇ ਕਿਸੇ ਖਾਲ਼ ਜਾਂ ਟੋਏ ਵਿੱਚ ਪਾਣੀ ਇਕੱਠਾ ਕਰਕੇ ਰੱਖਣ ਤਾਂ ਜੋ ਲੋੜ ਪੈਣ ਤੇ ਵਰਤਿਆ ਜਾ ਸਕੇ। ਉਨ੍ਹਾਂ ਅਪੀਲ ਕਰਦਿਆਂ ਆਖਿਆ ਜਿੰਨਾਂ ਪਿੰਡਾਂ ਵਿੱਚ ਪਾਣੀ ਵਾਲੀਆਂ ਟੈਂਕੀਆਂ ਹਨ, ਉਹ ਵੀ ਪਾਣੀ ਨਾਲ ਭਰਕੇ ਤਿਆਰ ਰੱਖਣ ਤੇ ਚੌਕਸ ਹੋ ਕੇ ਪੱਕੀ ਕਣਕ ਦੀ ਫਸਲ ਦੀ ਨਿਗਰਾਨੀ ਕਰਨ। ਜੇਕਰ ਕਿਤੇ ਕੋਈ ਅਣ-ਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਕੰਟਰੋਲ ਰੂਮ ਦੇ ਨੰਬਰ 101, 112, 01624-223230 ਉਪਰ ਸੰਪਰਕ ਕਰਨ। ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਆਖਿਆ ਕਿ ਆਪਣੇ ਏਰੀਏ ਅਧੀਨ ਿਢੱਲੀਆਂ ਤਾਰਾਂ ਜਾਂ ਟਰਾਂਸਫਾਰਮਾਂ ਤੋਂ ਨਿੱਕਲਣ ਵਾਲੀਆਂ ਚੰਗਿਆੜੀਆਂ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕਰਨ ਇਸ ਮੌਕੇ ਉਨ੍ਹਾਂ ਦੇ ਨਾਲ ਪੋ੍. ਸੁਖਵਿੰਦਰ ਸਿੰਘ, ਪ੍ਰਰੀਤਮ ਸਿੰਘ ਅਖਾੜਾ, ਅਮਰਦੀਪ ਸਿੰਘ ਟੂਰੇ, ਸਨੀ ਬੱਤਰਾ, ਕੁਲਵਿੰਦਰ ਸਿੰਘ ਕਾਲਾ ਆਦਿ ਹਾਜ਼ਰ ਸਨ।