You are here

ਸਰਕਾਰਾਂ ਆਉਦੀਆਂ-ਜਾਂਦੀਆਂ ਰਹਿਦੀਆਂ ਨੇ, ਪਰ ਲੋਕ ਸਮੱਸਿਆਵਾਂ ਜਿਉਂ ਦੀਆਂ ਤਿਉਂ ਰਹਿੰਦੀਆਂ ਨੇ ਕਿਉਂ?, ਸੁਚੇਤ ਹੋਈਏ, ਹੱਕਾਂ ਲਈ ਜਾਗਰੁਕ ਹੋਈਏ : ਦੇਵ ਸਰਾਭਾ  

ਮੁੱਲਾਂਪੁਰ ਦਾਖਾ 5 ਅਪ੍ਰੈਲ (ਸਤਵਿੰਦਰ ਸਿੰਘ ਗਿੱਲ)-ਸਜਾਵਾਂ ਭੁੱਗਤਣ ਦੇ ਬਾਵਜ਼ੂਦ ਵੀ ਜੇਲ੍ਹਾਂ ‘ਚ ਬੰਦ ਜਿੰਦਗੀ ਦੇ ਬਚਦੇ ਦਿਨ ਗੁਜਾਰਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੁਧਿਆਣਾ ਜਿਲ੍ਹੇ ਦੇ ਇਤਿਹਾਸਕ ਪਿੰਡ ਸਰਾਭਾ ਦੁ ਮੁੱਖ ਚੌਕ ‘ਤੇ 44 ਦਿਨਾਂ ਤੋਂ ਸ੍ਰ: ਬਲਦੇਵ ਸਿੰਘ ‘ਦੇਵ ਸਰਾਭਾ’ ਆਪਣੇ ਸਹਿਯੋਗੀਆਂ ਨਾਲ ਰੋਜਾਨਾਂ ਭੁੱਖ ਹੜਤਾਲ ‘ਤੇ ਬੈਠਦੇ ਹਨ। ਲੁਧਿਆਣਾ ਤੋਂ ਬਾ-ਰਾਸਤਾ ਜੋਧਾਂ-ਸਰਾਭਾ ਰਾਏਕੋਟ ਨੂੰ ਜੋੜਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੋਂ ਗੁਜ਼ਰਨ ਵਾਲੇ ਰਾਹੀਆਂ-ਪਾਂਧੀਆਂ ਦੀ ਨਜ਼ਰ ‘ਦੇਵ ਸਰਾਭਾ’ ਵੱਲ ਪੈਂਦੀ ਹੈ, ਅਜੀਬ ਪਹਿਲੂ ਹੈ ਕਿ ਸ਼ਾਸ਼ਨ/ਪ੍ਰਸ਼ਾਸ਼ਨ ਦੀ ਨਜ਼ਰ ਇਸ ਪਾਸੇ ਵੱਲ ਨਹੀਂ ਜਾਂਦੀ, ਹੋ ਸਕਦਾ ਜਾਂਦੀ ਹੋਵੇ ਪਰ ਪਹਿਲੀਆਂ ਸਰਕਾਰਾਂ ਵਾਂਗੂੰ ਹੁਣ ਵਾਲਿਆਂ ਵਲੋਂ ਵੀ ਅਣਗੌਲਿਆਂ ਕਰਨ ਦਾ ਤਹੱਈਆ ਹੋਵੇ।

ਤਰਕ ਲਹਿਜ਼ੇ ‘ਚ ਉਪ੍ਰੋਕਤ ਬੋਲ ਬੋਲਦਿਆਂ ਦੇਵ ਸਰਾਭਾ ਨੇ ਕਿਹਾ ਦਰ-ਅਸਲ ਸਿਆਸਤ ਨਾਲ ਜੁੜੇ ਲੋਕ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਤਾਂ ਉਨ੍ਹਾਂ ਦੇ ਬੋਲਾਂ ‘ਚ ਹਮਦਰਦੀ ਤੇ ਅਪਣੇਪਨ ਦੀ ਝਲਕ ਡੁੱਲ-ਡੁੱਲ ਪੈਂਦੀ ਹੈ, ਪਰ ਵੋਟਾਂ ਲਈਆਂ, ਰੁਤਬਾ ਮਿਿਲਆ ਫੇਰ ਤੂੰ ਕੌਣ ਤੇ ਮੈਂ ਕੌਣ। ਇਸਦਾ ਮੁੱਖ ਕਾਰਣ ਅਸੀਂ ਆਪਣੀ ਤਾਕਤ-ਆਪਣੇ ਰੋਸ ਦਾ ਅਹਿਸਾਸ ਨਹੀਂ ਕਰਵਾਉਦੇ।ਲਿਹਾਜ਼ਾ ਸਰਕਾਰਾਂ ਆਉਦੀਆਂ-ਜਾਂਦੀਆਂ ਰਹਿਦੀਆਂ ਨੇ, ਪਰ ਲੋਕ ਸਮੱਸਿਆਵਾਂ ਜਿਉਂ ਦੀਆਂ ਤਿਉਂ ਰਹਿੰਦੀਆਂ ਹਨ, ਅਜਿਹਾ ਕਿਉਂ ਹੁੰਦਾ? ਕਿਉਕਿ ਕੁਰਸੀਆਂ ‘ਤੇ ਬੈਠਣ ਵਾਲਿਆਂ ਨੂੰ ਜਾਣੇ-ਅਣਜਾਣੇ ਮੁੱਦੇ ਵਿਸਰ ਜਾਂਦੇ ਨੇ, ਜਦਕਿ ਵੋਟਾਂ ਲੈਣ ਵੇਲੇ ਇਨ੍ਹਾਂ ਲੋਕਾਂ ਨੇ ਵਾਅਦਿਆਂ ਦੀਆਂ ਹਨੇਰੀਆਂ ਲਿਆਦੀਆਂ ਹੁੰਦੀਆਂ ਨੇ ਪਰ ਸੱਤ੍ਹਾ ਹਾਸਲ ਹੁੰਦਿਆਂ ਹੀ ਪਾਸਾ ਵੱਟਦੇ ‘ਤੂੰ ਕੌਣ ਤੇ ਮੈਂ ਕੌਣ’। ਜਦਕਿ ਦੂਜੇ ਪਾਸੇ ਸੱਤ੍ਹਾ ਤੋਂ ਬਾਹਰ ਸਿਆਸੀ ਧਿਰ ਹਮਦਰਦੀ ਵਾਲੀ ਬਿਆਨਬਾਜੀ ਦੀਆਂ ਹਨੇਰੀਆਂ ਲਿਆਉਣ ਲੱਗਦੀ ਹੈ। ਉਨ੍ਹਾਂ ਤੰਜ ਕਸਦਿਆਂ ਕਿਹਾ 24 ਘੰਟੇ ਦੀਆਂ ਗੱਲਾਂ ਕਰਨ ਵਾਲਿਆਂ ਦੀ ਚੁੱਪ ਜੱਗ ਜਾਹਰ ਹੋਣ ਲੱਗੀ ਹੈ।ਪ੍ਰੋ: ਭੁੱਲਰ ਸਾਬ੍ਹ ਦੀ ਰਿਹਾਈ ਅਤੇ ਦੂਜੇ ਬੰਦੀ ਸਿੰਘਾਂ ਦੀ ਰਿਹਾਈ ਦਾ ਲੋਕ ਸਭਾ ‘ਚ ਮੁੱਦਾ ਚੁੱਕਣ ਵਾਲੀ ਪੰਜਾਬ ਦੀ ਮੈਂਬਰ ਪਾਰਲੀਮੈਂਟ ਦਾ ਸੁਆਗਤ ਕਰਦੇ ਹਾਂ ਕਿ ਚੱਲੋ ਦੇਰ ਨਾਲ ਹੀ ਸਹੀ, ਹੋ ਸਕਦਾ ਭਾਈਵਾਲੀ ਦੇ ਦੌਰ ‘ਚ ਇਨ੍ਹਾਂ ਦੀ ਕੋਈ ਮਜਬੂਰੀ ਹੋਵੇ। ਉਨ੍ਹਾਂ ਸਮੁੱਚੀਆਂ ਸਿਆਸੀ ਧਿਰਾਂ ਨੂੰ ਅਪੀਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ, ਪੰਜਾਬ ਨਾਲ ਜੁੜੇ ਮਸਲੇ ਹੱਲ ਕਰਵਾਉਣਾ ਇਨ੍ਹਾਂ ਦੀ ਨੈਤਿਕ ਜਿਮੇਵਾਰੀ ਹੈ, ਅਫਸੋਸ! ਪੰਜਾਬ ਦੀ ਪਵਿੱਤਰ ਧਰਤੀ ਤੋਂ ਇਨਸਾਫ ਦੀ ਮੰਗ ਲਈ ਧਰਨੇ ਲਗਾਉਣੇ ਪੈ ਰਹੇ ਹਨ। ਅੱਜ ਅਮਰੀਕ ਸਿੰਘ ਸਰਾਭਾ ਬੀਰੇਂਦਰ ਸਿੰਘ ਸਹੌਲੀ,ਚਰਨਜੀਤ ਸਿੰਘ ਚਾਨਾ ਸਰਾਭਾ,ਖਸਰਾ ਸਿੰਘ ਸਰਾਭਾ ਮੋਟਰਜ਼ ਵਾਲੇ ਨੇ ਬਲਦੇਵ ਸਿੰਘ ‘ਦੇਵ ਸਰਾਭਾ’ ਨਾਲ ਭੁੱਖ ਹੜਤਾਲ ਤੇ ਬੈਠੇ। ਜਦਕਿ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸਹਿਜਾਦ,ਕੈਪਟਨ ਰਾਮਲੋਕ ਸਿੰਘ ਸਰਾਭਾ, ਡਾ ਦਵਿੰਦਰ ਸਿੰਘ ਸਰਾਭਾ, ਮਨਪ੍ਰੀਤ ਸਿੰਘ ਅਕਾਲਗਡ਼੍ਹ ,ਕੁਲਦੀਪ ਸਿੰਘ ਬਿੱਲੂ ਕਿਲਾ ਰਾਏਪੁਰ, ਬਲਦੇਵ ਸਿੰਘ ਈਸ਼ਨਪੁਰ,ਨਿਰਭੈ ਸਿੰਘ ਅੱਬੂਵਾਲ ਸੁਖਵਿੰਦਰ ਸਿੰਘ ਸਹੌਲੀ, ਭੁਪਿੰਦਰ ਸਿੰਘ ਬਿੱਲੂ ਸਰਾਭਾ, ਬਲੌਰ ਸਿੰਘ ਸਰਾਭਾ, ਦਵਿੰਦਰ ਸਿੰਘ ਭਨੋਹਡ਼, ਗੁਰਸਰਨ ਸਿੰਘ ਝਾਂਡੇ,ਜੱਗਧੂੜ ਸਿੰਘ ਸਰਾਭਾ, ਮਨਪ੍ਰੀਤ ਸਿੰਘ, ਗੁਰਦੀਪ ਸਿੰਘ ਜੋਧਾਂ, ਅਮਰ ਸਿੰਘ ਟੂਸੇ, ਗੁਲਜ਼ਾਰ ਸਿੰਘ ਮੋਹੀ,ਮਨਦੀਪ ਸਿੰਘ, ਜਸਵਿੰਦਰ ਸਿੰਘ ਕਾਲਖ ,ਤੇਜਿੰਦਰ ਸਿੰਘ ਅਬੂਵਾਲ, ਹਰਜੀਤ ਸਿੰਘ ਅਕਾਲਗਡ਼੍ਹ ,ਅਮਨਦੀਪ ਸਿੰਘ ਸਰਾਭਾ ਆਦਿ ਨੇ ਵੀ ਹਾਜ਼ਰੀ ਭਰੀ ।