ਹਠੂਰ,27,ਮਾਰਚ-(ਕੌਸ਼ਲ ਮੱਲ੍ਹਾ)-ਕਸਬਾ ਹਠੂਰ ਤੋ ਪਿੰਡ ਛੀਨੀਵਾਲ ਖੁਰਦ ਦੇ ਵਿਚਕਾਰ ਪੈਦੇ ਸੂਏ ਦੇ ਪੁੱਲ ਨੂੰ ਚੌੜਾ ਕਰਨ ਦੀ ਇਲਾਕਾ ਨਿਵਾਸੀਆ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਉੱਘੇ ਸਮਾਜ ਸੇਵਕ ਕਰਮਜੀਤ ਸਿੰਘ ਹਠੂਰ ਅਤੇ ਸਾਬਕਾ ਡਾਇਰੈਕਟਰ ਬਲਜੀਤ ਸਿੰਘ ਹਠੂਰ ਨੇ ਦੱਸਿਆ ਕਿ ਇਹ ਪੁੱਲ ਦੀ ਇੱਕ ਕਿਨਾਰੀ ਪਿਛਲੇ ਲਗਭਗ 15 ਸਾਲਾ ਤੋ ਟੁੱਟੀ ਪਈ ਹੈ।ਜਿਸ ਕਰਕੇ ਰਾਤ ਸਮੇਂ ਅਨੇਕਾ ਵਾਹਨ ਸੂਏ ਵਿਚ ਡਿੱਗਣ ਕਰਨ ਅਨੇਕਾ ਹਾਦਸੇ ਵਾਪਰ ਚੁੱਕੇ ਹਨ ਪਰ ਨਹਿਰੀ ਵਿਭਾਗ ਵੱਲੋ ਸੂਏ ਦਾ ਪੁੱਲ ਬਣਾਉਣ ਵੱਲ ਕੋਈ ਤਵੱਜੋ ਨਹੀ ਦਿੱਤੀ ਗਈ।ਉਨ੍ਹਾ ਕਿਹਾ ਕਿ ਇਹ ਇਲਾਕੇ ਦੀ ਮੁੱਖ ਲੰਿਕ ਸੜਕ ਹੋਣ ਕਰਕੇ ਬਰਨਾਲਾ ਤੋ ਜਗਰਾਓ ਵਾਲੀਆ ਦਰਜਨਾ ਬੱਸਾ ਰੋਜਾਨਾ ਲੰਘਦੀਆ ਹਨ।ਉਨ੍ਹਾ ਕਿਹਾ ਕਿ ਕੁਝ ਦਿਨਾ ਤੱਕ ਕਣਕ ਦੀ ਕਟਾਈ ਸੁਰੂ ਹੋਣ ਵਾਲੀ ਹੈ ਅਤੇ ਕਿਸਾਨਾ ਨੇ ਇਸੇ ਸੜਕ ਤੋ ਦੀ ਆਪਣੀ ਫਸਲ ਲੈ ਕੇ ਹਠੂਰ ਮੰਡੀ ਵਿਚ ਜਾਣਾ ਹੈ ਪਰ ਸੂਏ ਦੀ ਇੱਕ ਕਿਨਾਰੀ ਨਾ ਹੋਣ ਕਰਕੇ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ।ਉਨ੍ਹਾ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਪਿੰਡ ਛੀਨੀਵਾਲ ਖੁਰਦ ਤੋ ਲੈ ਕੇ ਹਠੂਰ ਤੱਕ ਪੰਜ ਕਿਲੋਮੀਟਰ ਲੰਿਕ ਸੜਕ ਨੂੰ ਅਠਾਰਾ ਫੁੱਟ ਚੌੜਾ ਕਰਕੇ ਬਣਾਇਆ ਜਾਵੇ।ਇਸ ਮੌਕੇ ਉਨ੍ਹਾ ਨਾਲ ਪੱਪੀ ਹਠੂਰ,ਕਰਮਾ ਹਠੂਰ,ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਕਰਮਜੀਤ ਸਿੰਘ ਹਠੂਰ ਅਤੇ ਸਾਬਕਾ ਡਾਇਰੈਕਟਰ ਬਲਜੀਤ ਸਿੰਘ ਹਠੂਰ ਟੁੱਟੀ ਹੋਈ ਸੂਏ ਦੀ ਕਿਨਾਰੀ ਦਿਖਾਉਦੇ ਹੋਏ