You are here

ਸ਼ਾਸਨਿਕ ਤੇ ਮਾਲ ਵਿਭਾਗ ਦੇ ਨਿਰੀਖਣ ਲਈ ਪੁੱਜੇ ਕਮਿਸ਼ਨਰ

ਜਗਰਾਉ, 26 ਮਾਰਚ (ਅਮਿਤ ਖੰਨਾ)ਸ਼ਾਸਨਿਕ ਤੇ ਮਾਲ ਵਿਭਾਗ ਦੇ ਨਿਰੀਖਣ ਲਈ ਪੁੱਜੇ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਦ ਜਗਰਾਓਂ ਦੇ ਕੰਮਕਾਜ ਤੇ ਰਿਕਾਰਡ ਦੇ ਸੁਚੱਜੇ ਰੱਖ ਰਖਾਅ ਤੋਂ ਪ੍ਰਭਾਵਿਤ ਹੋਏ। ਉਨ੍ਹਾਂ ਅੱਜ ਜਗਰਾਓਂ ਪੁੱਜ ਕੇ ਜਗਰਾਓਂ ਸਬ ਡਵੀਜ਼ਨ ਤੋਂ ਇਲਾਵਾ ਰਾਏਕੋਟ ਤੇ ਪੱਖੋਵਾਲ ਪ੍ਰਸ਼ਾਸਨਿਕ ਤੇ ਮਾਲ ਵਿਭਾਗ ਦੇ ਰਿਕਾਰਡ ਦਾ ਨਿਰੀਖਣ ਕੀਤਾ। ਇਸ ਤੋਂ ਪਹਿਲਾਂ ਕਮਿਸ਼ਨਰ ਗੈਂਦ ਦੇ ਜਗਰਾਓਂ ਪੁੱਜਣ 'ਤੇ ਜਗਰਾਓਂ ਪੁਲਿਸ ਦੇ ਜਵਾਨਾਂ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ।ਇਸ ਉਪਰੰਤ ਉਨ੍ਹਾਂ ਪਹਿਲਾਂ ਜਗਰਾਓਂ, ਫਿਰ ਰਾਏਕੋਟ ੇ ਫਿਰ ਪੱਖੋਵਾਲ ਦੇ ਰਿਕਾਰਡ ਦਾ ਨਿਰੀਖਣ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਰਿਕਾਰਡ ਵਿਚ ਮੌਕੇ 'ਤੇ ਪਾਈਆਂ ਗਈਆਂ ਖਾਮੀਆਂ ਨੂੰ ਦਰੁਸਤ ਕਰਨ ਦੇ ਨਿਰਦੇਸ਼ ਦਿੱਤੇ। ਇਸ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਮਿਸ਼ਨਰ ਗੈਂਦ ਨੇ ਕਿਹਾ ਕਿ ਜਗਰਾਓਂ ਦੇ ਐੱਸਡੀਐੱਮ ਵਿਕਾਸ ਹੀਰਾ ਸਮੇਤ ਉਨ੍ਹਾਂ ਦੀ ਪੂਰੀ ਟੀਮ ਸਾਰੇ ਦਫ਼ਤਰਾਂ ਵਿਚ ਕੀਤੇ ਗਏ ਸਰਕਾਰੀ ਕੰਮਾਂ ਨੂੰ ਬਾਖੂਬੀ ਤਰੀਕੇ ਨਾਲ ਕਰਨ ਤੇ ਰਿਕਾਰਡ ਦੀ ਬਹੁਤ ਵਧੀਆ ਸੰਭਾਲ ਕੀਤੀ ਹੋਈ ਹੈ। ਉਨ੍ਹਾਂ ਕਿਹਾ ਡਵੀਜ਼ਨ ਕਮਿਸ਼ਨਰ ਵੱਲੋਂ ਹਰ ਜ਼ਿਲ੍ਹੇ ਦੇ ਡੀਸੀ, ਐੱਸਡੀਐੱਮ, ਤਹਿਸੀਲਦਾਰ ਦਫ਼ਤਰ ਦਾ ਨਿਰੀਖਣ ਕਰਨਾ ਹੁੰਦਾ ਹੈ, ਉਸੇ ਤਹਿਤ ਉਹ ਅੱਜ ਜਗਰਾਓਂ ਪੁੱਜੇ ਹਨ ਇਸ ਮੌਕੇ ਐੱਸਡੀਐੱਮ ਜਗਰਾਓਂ ਵਿਕਾਸ ਹੀਰਾ, ਐੱਸਡੀਐੱਮ ਰਾਏਕੋਟ ਗੁਰਵੀਰ ਸਿੰਘ ਕੋਹਲੀ, ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ, ਡੀਐੱਸਪੀ ਦਲਜੀਤ ਸਿੰਘ ਵਿਰਕ ਆਦਿ ਹਾਜ਼ਰ ਸਨ।